Punjab

ਡਾਕਟਰਾਂ ਨੇ ਸਟੇਟ ਐਵਾਰਡ ਠੁਕਰਾਇਆ

ਦ ਖ਼ਾਲਸ ਬਿਊਰੋ :  ਇੰਡੀਅਨ ਮੈਡੀਕਲ ਐਸੋਸੀਏਸ਼ਨ  ਨੇ ਆਜ਼ਾਦੀ ਦਿਵਸ ਮੌਕੇ ਦਿੱਤੇ ਜਾਣ ਵਾਲੇ ਸਟੇਟ ਐਵਾਰਡ ਲੈਣ ਤੋਂ ਨਾਂਹ ਕਰ ਦਿੱਤੀ ਹੈ। ਸਰਕਾਰ ਨੇ ਜਿਲ੍ਹੇ ਦੇ ਇੱਕ ਪ੍ਰਾਈਵੇਟ ਅਤੇ ਇੱਕ ਸਰਕਾਰੀ ਹਸਪਤਾਲ ਨੂੰ ਅਯੂਸ਼ਮਾਨ ਸਕੀਮ ਤਹਿਤ ਸਨਮਾਨਤ ਕਰਨ ਦਾ ਫੈਸਲਾ ਲਿਆ ਹੈ । ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਪਰਮਜੀਤ ਮਾਨ ਨੇ ਕਿਹਾ ਹੈ ਕਿ ਹਸਪਤਾਲਾਂ ਦਾ ਅਦਾਇਗੀ ਤੱਕ ਸਰਕਾਰ ਦਾ ਕੋਈ ਵੀ ਸਨਮਾਨ ਮੰਨਜ਼ੂਰ ਨਹੀਂ ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਪਰਮਜੀਤ ਮਾਨ

ਡਾਕਟਰ ਪਰਮਜੀਤ ਮਾਨ ਆਈਐਮਏ ਪ੍ਰੈਸੀਡੈਂਟ ਪੰਜਾਬ ਨੇ ਵਿਸਥਾਰ ਵਿੱਚ ਦੱਸਦਿਆਂ  ਹੋਏ ਕਿਹਾ ਹੈ ਕਿ ਸਟੇਟ ਹੈਲਥ ਏਜੰਸੀ ਵੱਲੋਂ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਜ਼ਿਲ੍ਹੇ ਦੇ ਸਭ ਤੋਂ ਵੱਧ ਕੰਮ ਕਰਨ ਵਾਲੇ ਇਕ ਸਰਕਾਰੀ ਜਾਂ ਇਕ ਪ੍ਰਾਈਵੇਟ ਹਸਪਤਾਲ ਨੂੰ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਸਨਮਾਨਿਤ ਕੀਤਾ ਜਾਵੇ ਪਰ ਸਰਕਾਰ ਹਸਪਤਾਲਾਂ ਦੀ ਤਿੰਨ ਸੌ ਕਰੋੜ ਦੀ ਅਦਾਇਗੀ ਕਰਨ ਤੋਂ ਟਾਲਾ ਵੱਟਦੀ ਆ ਰਹੀ ਹੈ।

ਦੱਸ ਦਈਏ ਕਿ ਅਯੂਸਮਾਨ ਭਾਰਤ ਸਕੀਮ ਤਹਿਤ ਪੰਜ ਲੱਖ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਸੀ। ਸਰਕਾਰ ਦੇ ਪੈਨਲ ਵਿੱਚ ਸ਼ਾਮਲ ਹਸਪਤਾਲਾਂ ਵੱਲੋਂ ਮਰੀਜ਼ਾਂ ਦਾ ਮੁਫਤ ਇਲਾਜ ਤਾਂ ਕਰ ਦਿੱਤਾ ਗਿਆ ਪਰ ਸਰਕਾਰ ਵੱਲੋਂ ਅਦਾਇਗੀ ਨਹੀਂ ਕੀਤੀ ਗਈ ਹੈ ਜਿਸ ਦੇ ਰੋਸ ਵਜੋਂ ਡਾਕਟਰਾਂ ਨੇ ਇਲਾਜ ਬੰਦ ਕਰ ਦਿੱਤੀ ਸੀ ਅਤੇ ਹੁਣ ਸਨਮਾਨ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ।

 ਦਾ ਖ਼ਾਲਸ ਟੀਵੀ ਵੱਲੋਂ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋ ਹਸਪਤਾਲਾਂ ਨੂੰ ਅਦਾਇਗੀ ਨਾ ਕਰਨ ਦੇ ਮੁੱਦੇ ਨੂੰ ਉਭਾਰਿਆ ਗਿਆ ਸੀ। ਇੱਕ ਹੋਰ ਵਿਸ਼ੇਸ਼ ਰਿਪੋਰਟ ਰਾਹੀਂ ਪ੍ਰਾਈਵੇਟ ਹਸਪਤਾਲਾਂ ਵੱਲੋਂ ਸਰਕਾਰ ਨੂੰ ਮਰੀਜ਼ਾਂ ਦੇ ਇਲਾਜ ਦੇ ਭੇਜੇ ਬਿੱਲਾਂ ਵਿੱਚੋਂ 26 ਫ਼ੀਸਦ ਜ਼ਾਅਲੀ ਨਿਕਲਣ ਦਾ ਘਪਲਾ ਵੀ ਸਾਹਮਣੇ ਲਿਆਂਦਾ ਗਿਆ ਸੀ।

ਆਈ . ਐਮ . ਏ ਨੇ  ਪੰਜਾਬ ਸਰਕਾਰ ਦੇ ਸਨਮਾਨ ਦੇਣ ਦੇ ਫੈਸਲੇ ਦਾ ਡੱਟ ਕੇ ਵਿਰੋਧ ਕਰਦਿਆਂ ਹਸਪਤਾਲਾਂ ਮਾਲਕਾਂ ਨੂੰ ਫੈਸਲੇ ਦੀ ਸੂਚਨਾ ਦੇ ਦਿੱਤੀ ਹੈ ਪਰ ਪੰਜਾਬ ਦੇ ਡਾਕਟਰ ਪਰਮਜੀਤ ਮਾਨ ਨੇ ਹੋਰ ਦੱਸਿਆ ਕੇ ਪੀਜੀਆਈ ਚੰਡੀਗੜ੍ਹ ਦੀ ਤਾਂ ਲਗਭਗ 60 ਫੀਸ ਦੀ ਭੁਗਤਾਨ ਕਰ ਦਿੱਤਾ ਗਿਆ ਹੈ ਪਰ ਪ੍ਰਾਈਵੇਟ ਹਸਪਤਾਲਾਂ ਦਾ ਸਿਰਫ 10 ਤੋਂ 15 ਫੀਸਦੀ ਭੁਗਤਾਨ ਕੀਤਾ ਗਿਆ ਹੈ।