‘ਦ ਖ਼ਾਲਸ ਬਿਊਰੋ :- ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਡਿਲਿਵਰੀ ਦੌਰਾਨ ਡਾਕਟਰ ਵੱਲੋਂ ਡੇਢ ਫੁੱਟ ਲੰਮਾ ਤੋਲੀਆ ਮਹਿਲਾ ਦੇ ਢਿੱਡ ਵਿੱਚ ਹੀ ਛੱਡ ਦੇਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸ ਦੇ ਪੇਟ ਵਿੱਚ ਦਰਦ ਰਹਿਣ ਲੱਗਾ ਤੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ‘ਚ ਜਾ ਕੇ ਉਸ ਨੇ ਆਪਣਾ ਸਕੈਨ ਕਰਵਾਇਆ ਤਾਂ ਪੱਤਾ ਚੱਲਿਆ ਕੀ ਢਿੱਡ ਵਿੱਚ ਤੋਲਿਆ ਸੀ।
ਪਰਿਵਾਰ ਨੇ ਕਾਰਵਾਹੀ ਦੀ ਮੰਗ ਕੀਤੀ
ਮਹਿਲਾ ਦੇ ਪਤੀ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਪਤਨੀ ਆਸ਼ਾ ਦੀ ਡਿਲਿਵਰੀ 13 ਦਸੰਬਰ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਵੱਡਾ ਅਪ੍ਰੇਸ਼ਨ ਕਰਕੇ ਕੀਤੀ ਗਈ ਸੀ, ਪਰ ਉਸ ਤੋਂ ਬਾਅਦ ਉਸ ਦੇ ਪੇਟ ਵਿੱਚ ਦਰਦ ਰਹਿਣ ਲੱਗਾ, ਉਨ੍ਹਾਂ ਕਿਹਾ ਕਿ ਕਈ ਡਾਕਟਰਾਂ ਨੂੰ ਵਿਖਾਉਣ ਦੇ ਬਾਵਜੂਦ ਉਸ ਦਾ ਦਰਦ ਠੀਕ ਨਹੀਂ ਹੋਇਆ ਜਿਸ ਤੋਂ ਬਾਅਦ ਸਿਵਲ ਹਸਪਤਾਲ ਵੱਲੋਂ ਮਹਿਲਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ, ਪਰ ਪਰਿਵਾਰ ਨੇ ਮਹਿਲਾ ਨੂੰ ਲੁਧਿਆਣਾ ਦੇ DMC ਹਸਪਤਾਲ ਵਿੱਚ ਹੀ ਦਾਖਲ ਕਰਵਾਇਆ, ਜਿੱਥੇ ਉਸ ਦਾ ਸਕੈਨ ਕੀਤਾ ਗਿਆ ਹੈ ਤਾਂ ਪਤਾ ਚੱਲਿਆ ਕਿ ਮਹਿਲਾ ਦੇ ਪੇਟ ਵਿੱਚ ਤੋਲਿਆ ਨਿਕਲਿਆ ਉਹਨਾਂ ਕਿਹਾ ਕਿ ਇਹ ਬਹੁਤ ਵੱਡੀ ਅਣਗਹਿਲੀ ਹੈ ਪਤੀ ਨੇ ਅਪ੍ਰੇਸ਼ਨ ਕਰਨ ਵਾਲੇ ਡਾਕਟਰਾਂ ਖਿਲਾਫ਼ ਕਾਰਵਾਹੀ ਕਰਨ ਦੀ ਮੰਗ ਕੀਤੀ ਹੈ।
ਹਸਪਤਾਲ ਦਾ ਸਟੈਂਡ
ਲੁਧਿਆਣਾ ਦੇ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਮਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਵਿੱਚ ਕੋਣ-ਕੋਣ ਸ਼ਾਮਿਲ ਹੈ, ਉਨ੍ਹਾਂ ਕਿਹਾ ਜਾਂਚ ਕਮੇਟੀ ਵੀ ਬਣਾਈ ਗਈ ਹੈ। ਉਨ੍ਹਾਂ ਕਿਹਾ ਪਰਿਵਾਰ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਹੈ।