India

ਕੋਰੋਨਾ ਦੇ ਡਰ ਨਾਲ ਡਿਪਰੈਸ਼ਨ ਵਿੱਚ ਡਾਕਟਰ ਨੇ ਖਤਮ ਕਰ ਦਿੱਤਾ ਪਰਿਵਾਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕਾਨਪੁਰ ਦੇ ਰਾਮਾ ਮੈਡੀਕਲ ਕਾਲਜ ਦੇ ਫੋਰੈਂਸਿਕ ਮੈਡੀਸਨ ਵਿਭਾਗ ਦੇ ਪ੍ਰਮੁੱਖ ਡਾਕਟਰ ਨੇ ਕਲਿਆਣਪੁਰ ਖੇਤਰ ਦੇ ਡਿਵਿਨਿਟੀ ਅਪਾਰਟਮੈਂਟਸ ਸਥਿਤ ਆਪਣੇ ਫਲੈਟ ਵਿੱਚ ਪਤਨੀ ਸਣੇ ਦੋ ਬੱਚਿਆਂ ਦੀ ਹੱਤਿਆ ਕਰ ਦਿੱਤੀ ਹੈ। ਦੋਸ਼ੀ ਡਾਕਟਰ ਦੀ ਪਛਾਣ ਸੁਸ਼ੀਲ ਕੁਮਾਰ ਦੇ ਰੂਪ ਵਿਚ ਹੋਈ ਹੈ।

ਜਾਣਕਾਰੀ ਮੁਤਾਬਿਕ ਪੁਲਿਸ ਨੇ ਡਾਕਟਰ ਦੇ ਕਮਰੇ ‘ਚੋਂ ਕਈ ਪੰਨਿਆਂ ਦੇ ਨੋਟ ਬਰਾਮਦ ਕੀਤੇ ਹਨ।ਇਸ ਵਿਚ ਲਿਖਿਆ ਗਿਆ ਹੈ ਕਿ ਕੋਵਿਡ ਨਾਲ ਸਬੰਧਤ ਡਿਪਰੈਸ਼ਨ…ਫੋਬੀਆ। ਹੁਣ ਹੋਰ ਕੋਵਿਡ ਨਹੀਂ। ਇਹ ਕੋਵਿਡ ਹੁਣ ਸਾਰਿਆਂ ਨੂੰ ਮਾਰ ਦੇਵੇਗਾ।ਹੁਣ ਲਾਸ਼ਾਂ ਨਹੀਂ ਗਿਣਨੀਆਂ ਹਨ….ਔਮੀਕਰੋਨ।

ਪੁਲਿਸ ਮੰਨ ਰਹੀ ਹੈ ਕਿ ਸ਼ਾਇਦ ਡਾਕਟਰ ਕੋਵਿਡ ਦੀ ਬਿਮਾਰੀ ਤੋਂ ਇੰਨਾ ਤਣਾਅ ਵਿਚ ਸੀ ਕਿ ਉਸ ਨੂੰ ਲੱਗਦਾ ਸੀ ਕਿ ਹੁਣ ਜੀਵਨ ਨਹੀਂ ਬਚੇਗਾ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ। ਉਹ ਤਿੰਨਾਂ ਦੀ ਹੱਤਿਆ ਕਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵਿਚ ਹੈ।ਹਾਲਾਂਕਿ ਪੁਲਿਸ ਵੀ ਉਸ ਦੀ ਭਾਲ ਕਰ ਰਹੀ ਹੈ। ਡਾਕਟਰ ਸੁਸ਼ੀਲ ਨੇ ਨੋਟ ਵਿੱਚ ਅੱਗੇ ਲਿਖਿਆ ਹੈ… ਮੈਂ ਆਪਣੇ ਪਰਿਵਾਰ ਨੂੰ ਮੁਸੀਬਤ ਵਿੱਚ ਨਹੀਂ ਛੱਡ ਸਕਦਾ। ਮੈਂ ਸਾਰਿਆਂ ਨੂੰ ਮੁਕਤੀ ਦੇ ਰਾਹ ਉਤੇ ਛੱਡ ਰਿਹਾ ਹਾਂ।ਮੈਂ ਇੱਕ ਪਲ ਵਿੱਚ ਸਾਰੇ ਦੁੱਖ ਦੂਰ ਕਰ ਰਿਹਾ ਹਾਂ। ਉਹ ਆਪਣੇ ਪਿੱਛੇ ਕਿਸੇ ਨੂੰ ਮੁਸੀਬਤ ਵਿੱਚ ਨਹੀਂ ਦੇਖ ਸਕਦਾ ਸੀ। ਮੇਰੀ ਆਤਮਾ ਮੈਨੂੰ ਕਦੇ ਮਾਫ਼ ਨਹੀਂ ਕਰਦੀ। ਅਲਵਿਦਾ…