ਬਿਉਰੋ ਰਿਪੋਰਟ : UK ਵਿੱਚ ਮੈਡੀਕਲ ਖੇਤਰ ਵਿੱਚ ਵੱਡਾ ਨਾਂ ਹਾਸਲ ਕਰਨ ਵਾਲੇ ਡਾਕਟਰ ਅੰਮ੍ਰਿਤਪਾਲ ਸਿੰਘ ਹੈਂਗਿਨ ਨੂੰ ਵੱਡੇ ਸਨਮਾਨ ਲਈ ਚੁਣਿਆ ਗਿਆ ਹੈ । 30 ਸਾਲ ਤੋਂ ਵੱਧ ਸਮੇਂ ਤੋਂ ਮੈਡੀਕਲ ਸੇਵਾਵਾਂ ਨਿਭਾ ਰਹੇ ਡਾਕਟਰ ਅੰਮ੍ਰਿਤਪਾਲ ਸਿੰਘ ਨੂੰ ‘ਨਾਈਟਹੁੱਡ’ ਦੀ ਉਪਾਦੀ ਨਾਲ ਸਨਮਾਨਿਤ ਕੀਤਾ ਜਾਵੇਗਾ । ਨਿਊਕੈਸਰ ਯੂਨੀਵਰਸਿਟੀ ਵਿੱਚ ਜਨਰਲ ਪ੍ਰੈਕਟਿਸ ਦੇ ਪ੍ਰੋਫੈਸਰ ਡਾਕਟਰ ਅੰਮ੍ਰਿਤਪਾਲ ਸਿੰਘ ਨੂੰ 2024 ਨਵੇਂ ਸਾਲ ਦੀ ਸਨਮਾਨ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ । ਇਸ ਵਿੱਚ ਭਾਰਤੀ ਮੂਲ ਦੇ 30 ਸਿਹਤ ਨਾਲ ਜੁੜੇ ਲੋਕ ਹਨ । ਜਿੰਨ੍ਹਾਂ ਨੇ ਸਮਾਜ ਦੇ ਲਈ ਬਿਨਾਂ ਕਿਸੇ ਸਵਾਰਥ ਦੇ ਸੇਵਾਵਾਂ ਕੀਤੀਆਂ ਹਨ । ਡਾਕਟਰ ਅੰਮ੍ਰਿਤਪਾਲ ਸਿੰਘ ਨੂੰ ਪ੍ਰੋਫੈਸਲ ਪਾਲੀ ਹੰਗਿਨ ਵੱਜੋ ਵੀ ਪਛਾਣਿਆ ਜਾਂਦਾ ਹੈ ।
ਬਰਨਾਤੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸਨਮਾਨ ਪਾਉਣ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਤੁਸੀਂ ਬਿਨਾਂ ਕਿਸੇ ਸਵਾਰਥ ਦੇਸ਼ ਦਾ ਮਾਣ ਵਧਾਇਆ ਹੈ ਤੁਸੀਂ ਸਾਡੇ ਲਈ ਪ੍ਰੇਰਣਾ ਸਰੋਤ ਹੋ । ਪ੍ਰਧਾਨ ਮੰਤਰੀ ਦੇ ਦਫਤਰ ਨੇ ਦੱਸਿਆ ਕਿ 1200 ਲੋਕਾਂ ਨੂੰ ਉਨ੍ਹਾਂ ਦੇ ਬੇਮਿਸਾਲ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ । ਸਨਮਾਨਿਤ ਹੋਣ ਵਾਲੀਆਂ ਹਸਤੀਆਂ ਵਿੱਚੋਂ 48 ਫੀਸਦੀ ਔਰਤਾਂ ਹਨ । ਸਨਮਾਨ ਹਾਸਲ ਕਰਨ ਦੇ ਵਿੱਚ ਹਾਲੀਵੁੱਡ ਫਿਲਮ ਦੇ ਡਾਇਰੈਕਟਰ ਰਿਡਲੇ ਸਟਾਕ ਵੀ ਸ਼ਾਮਲ ਹਨ