ਭਲਕੇ ਐਤਵਾਰ ਨੂੰ 1 ਤਰੀਕ ਹੈ ਅਤੇ ਨਵਾਂ ਮਹੀਨਾ ਜੂਨ ਸ਼ੁਰੂ ਹੋ ਜਾਵੇਗਾ। ਅਸੀਂ ਅਕਸਰ ਹੀ ਦੇਖਦੇ ਹਾਂ ਕਿ ਨਵਾਂ ਮਹੀਨਾ ਸ਼ੁਰੂ ਹੁੰਦੇ ਹੀ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਹਨ ਜਿੰਨਾਂ ਨਾਲ ਆਮ ਆਦਮੀ ਅਤੇ ਆਮ ਆਦਮੀ ਦੀ ਜੇਬ੍ਹ ‘ਤੇ ਸਿੱਧਾ ਅਸਰ ਪੈਂਦਾ ਹੈ। ਇਸ ਵਾਰ ਜੂਨ ਮਹੀਨੇ ਦੇ ਸ਼ੁਰੂ ਹੋਣ ਦੇ ਨਾਲ ਕਈ ਬਦਲਾਅ ਵੀ ਹੋਣਗੇ।
ਪਹਿਲਾਂ ਗੱਲ ਕੀਤੀ ਜਾਵੇ EPFO ਦੀ ਤਾਂ ਇਸਦਾ ਮਤਲਬ ਹੁੰਦਾ ਹੈ ਕਰਮਚਾਰੀ ਭਵਿੱਖ ਨਿਧੀ ਸੰਗਠਨ। ਇਹ ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਅਧੀਨ ਇੱਕ ਸੰਗਠਨ ਹੈ, ਜੋ ਕਰਮਚਾਰੀ ਭਵਿੱਖ ਨਿਧੀ ਭਾਵ ਕਿ EPF ਦੇ ਨਿਯੰਤਰਣ ਅਤੇ ਪ੍ਰਬੰਧਨ ਦੀ ਦੇਖਭਾਲ ਕਰਦਾ ਹੈ। ਭਾਰਤ ਸਰਕਾਰ ਦੇ ਕਿਰਤ ਤੇ ਰੁਜ਼ਗਾਰ ਵਿਭਾਗ ਅਧੀਨ ਆਉਣ ਵਾਲੇ ਈਪੀਐਫਓ ਵਿੱਚ 1 ਜੂਨ ਤੋਂ ਵੱਡਾ ਬਦਲਾਅ ਹੋ ਸਕਦਾ ਹੈ। ਸਰਕਾਰ 1 ਜੂਨ ਨੂੰ EPFO 3.0 ਲਾਂਚ ਕਰ ਸਕਦੀ ਹੈ। EPFO 3.0 ਦੇ ਤਹਿਤ ਈਪੀਐਫਓ ਦੇ ਅਧੀਨ ਆਉਣ ਵਾਲੇ ਕਰੋੜਾਂ ਕਰਮਚਾਰੀ ਸਿੱਧੇ ATM ਦੀ ਮਦਦ ਨਾਲ ਪੀਐਫ ਖਾਤੇ ਵਿਚੋਂ ਕਢਵਾ ਸਕਣਗੇ।
ਲਗਭਗ ਹਰੇਕ ਆਮ ਘਰ ਵਿੱਚ ਵਰਤੇ ਜਾਂਦੇ LPG ਗੈਸ ਸਿਲੰਡਰ ਦੀਆਂ ਕੀਮਤਾਂ ਦੀ ਤਾਂ ਆਇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕਰਦੀਆਂ ਹਨ। ਹੁਣ ਭਲਕੇ 1 ਜੂਨ ਨੂੰ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਬਦਲਾਅ ਹੋ ਸਕਦਾ ਹੈ।
ਇਸ ਤੋਂ ਬਾਅਦ ਗੱਲ ਕਰਦੇ ਆਂ CNG, PNG ਅਤੇ ATF ਈਂਧਨਾਂ ਦੀ ਤਾਂ ਰਸੋਈ ਗੈਸ ਦੀ ਤਰ੍ਹਾਂ ਹਰ ਮਹੀਨੇ ਪਹਿਲੀ ਤਾਰੀਕ ਨੂੰ CNG, PNG ਅਤੇ ATF ਦੀਆਂ ਕੀਮਤਾਂ ਵਿਚ ਵੀ ਸੋਧ ਕੀਤਾ ਜਾ ਸਕਦਾ ਹੈ। ਅੱਜ ਕੱਲ੍ਹ ਜ਼ਿਆਦਾਤਰ ਗੱਡੀਆਂ ਕਾਰਾਂ ਖਾਸ ਕਰਕੇ ਟੈਕਸੀਆਂ CNG ਤੇ ਵੀ ਚਲਦਿਆਂ ਹਨ ਅਤੇ ਇਸ ਦੇ ਭਾਅ ਵਿੱਚ ਬਦਲਾਅ ਆਉਣ ਨਾਲ ਆਮ ਲੋਕਾਂ ਦੀ ਜੇਬ੍ਹ ਤੇ ਸਿੱਧਾ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਹੁਣ ਕ੍ਰੇਡਿਟ ਕਾਰਡ ਦੀ ਗੱਲ ਕਰਦੇ ਆਂ ਤਾਂ ਕੋਟਕ ਮਹਿੰਦਰਾ ਬੈਂਕ ਆਪਣੇ ਕਝ ਚੁਣੀਂਦੇ ਕ੍ਰੇਡਿਟ ਕਾਰਡ ਉਤੇ ਇਕ ਤੈਅ ਲਿਮਿਟ ਦੇ ਬਾਅਦ ਪੈਟਰੋਲ, ਡੀਜ਼ਲ ਅਤੇ CNG ਖਰੀਦ ਉਤੇ 1 ਫੀਸਦੀ ਦਾ ਨਵਾਂ ਚਾਰਜ ਵਸੂਲੇਗਾ। ਬੈਂਕ ਨੇ ਅਲੱਗ ਅਲੱਗ ਕਾਰਡ ਲਈ 35000 ਰੁਪਏ ਅਤੇ 50000 ਰੁਪਏ ਦੀ ਲਿਮਿਟ ਤੈਅ ਕੀਤੀ ਹੈ। ਜੇਕਰ ਕੋਈ ਗ੍ਰਾਹਕ ਇੱਕ ਬਿਲਿੰਗ ਸਾਈਕਲ ਵਿੱਚ ਇਸ ਲਿਮਿਟ ਦੇ ਅੱਗੇ ਖਰੀਦਾਰੀ ਕਰਦਾ ਹੈ ਤਾਂ ਉਸ ਨੂੰ 1 ਫੀਸਦੀ ਨਵੀਂ ਫੀਸ ਵੀ ਦੇਣੀ ਪਵੇਗੀ।
ਇਹ ਨਵੇਂ ਐਲਾਨ ਅਤੇ ਬਦਲਾਅ ਭਲਕੇ ਭਾਵ ਕਿ 1 ਜੂਨ ਤੋਂ ਹੋ ਸਕਦੇ ਹਨਅਤੇ ਹੁਣ ਦੇਖਣਾ ਹੋਵੇਗਾ ਕਿ ਇਹ ਬਦਲਾਅ ਹੋਣ ਦੀ ਸੂਰਤ ਵਿੱਚ ਆਮ ਲੋਕਾਂ ਦੀ ਜ਼ਿੰਦਗੀ ‘ਤੇ ਕੀ ਅਸਰ ਪੈਂਦਾ ਹੈ