ਬਿਉਰੋ ਰਿਪੋਰਟ : ਕੀ ਤੁਹਾਨੂੰ *401* ਧੋਖੇ ਬਾਰੇ ਪਤਾ ਹੈ ? ਜੇਕਰ ਨਹੀਂ ਤਾਂ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ ਨਹੀਂ ਤਾਂ ਸਕਿੰਟਾਂ ਵਿੱਚ ਤੁਹਾਡਾ ਖਾਤਾ ਖਾਲੀ ਹੋ ਜਾਵੇਗਾ । ਇੱਕ ਕੁੜੀ ਇਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚੀ ਹੈ । ਉਸ ਨੂੰ ਇੱਕ ਸ਼ਖਸ ਦਾ ਕਾਲ ਆਇਆ ਕਿ ਤੁਹਾਡੇ ਘਰ ਦੇ ਹੇਠਾਂ ਇੱਕ ਸ਼ਖਸ ਨਵਾਂ ATM ਦਾ ਕਾਰਡ ਲੈਕੇ ਖੜਾ ਹੈ। ਤੁਸੀਂ ਉਸ ਨੂੰ ਫੋਨ ਕਰੋ,ਤਾਂ ਕੁੜੀ ਨੇ ਨੰਬਰ ਮੰਗਿਆ ਤਾਂ ਉਸ ਸ਼ਖਸ ਨੇ ਨੰਬਰ ਦਿੱਤਾ ਪਰ ਨਾਲ ਹੀ ਕਿਹਾ ਕਿ ਤੁਸੀਂ ਕਾਲ ਕਰਨ ਤੋਂ ਪਹਿਲਾਂ *401* ਲਗਾਉ। ਕੁੜੀ ਕਿਧਰੇ ਬਾਹਰ ਜਾ ਰਹੀ ਸੀ ਉਸ ਨੇ ਜਲਦਬਾਜ਼ੀ ਵਿੱਚ ਧਿਆਨ ਹੀਂ ਦਿੱਤਾ ਅਤੇ ਦੱਸੇ ਹੋਏ ਨੰਬਰ ‘ਤੇ ਡਾਇਲ ਕਰ ਦਿੱਤਾ । ਫਿਰ ਪੀੜਤ ਨੂੰ ਸੁਣਾਈ ਦਿੱਤਾ ਕਿ ਤੁਹਾਡਾ ਕਾਲ ਫਾਰਬਰਡ ਹੋ ਗਈ ਹੈ । ਕੁੜੀ ਸਮਝ ਕਈ ਕੁਝ ਨਾ ਕੁਝ ਗੜਬੜ ਹੈ ।
ਫਿਰ ਕੁੜੀ ਨੇ ਫੌਰਨ ਕਾਲ ਕੱਟੀ ਤਾਂ ਉਸ ਨੇ ਵੇਖਿਆ ਧੜਾਧੜਾ ਮੈਸੇਜ ਆਉਣੇ ਸ਼ੁਰੂ ਹੋ ਗਏ । ਤੁਹਾਡਾ PAYTM,GMAIL ਲਾਗ ਇੰਨ ਹੋ ਗਿਆ ਹੈ ਬੈਂਕ ਐਕਾਊਂਟ ਤੋਂ ਪੈਸੇ ਕੱਟਣੇ ਸ਼ੁਰੂ ਹੋ ਗਏ,ਫਿਲਮ ਹਾਲ ਵਿੱਚ ਟਿਕਟਾਂ ਦੇ ਪੈਸੇ ਦੇ ਪੇਮੈਟ ਦਾ ਮੈਸੇਜ ਆਇਆ। ਇਸ ਤੋਂ ਬਾਅਦ ਕੁੜੀ ਨੇ ਫੌਰਨ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਅਤੇ ਉਸ ਨੂੰ ਦੱਸਿਆ,ਉਸ ਦੀ ਸਲਾਹ ‘ਤੇ ਪੀੜਤ ਕੁੜੀ ਨੇ ਸਭ ਤੋਂ ਪਹਿਲਾਂ ਆਪਣਾ ਮੋਬਾਈਲ FLIGHT MODE ‘ਤੇ ਕੀਤਾ । ਉਸ ਤੋਂ ਬਾਅਦ ਧੋਖੇਬਾਜ਼ ਕਾਫੀ ਕੋਸ਼ਿਸ਼ ਕਰਦਾ ਰਿਹਾ ਕਿ ਉਹ ਪੈਸੇ ਕੱਢਵਾ ਸਕੇ ਪਰ ਉਹ ਕੁਝ ਨਹੀਂ ਕਰ ਸਕਿਆ,ਫਿਰ ਕੁੜੀ ਨੇ ਸਾਰੇ ਪੈਸੇ ਦੋਸਤ ਨੂੰ ਟਰਾਂਸਫਰ ਕੀਤੇ ਅਤੇ PAYTM,GMAIL,PHONE PAY,BANK ACCOUNT ਸਾਰਿਆਂ ਦੇ ਪਾਸਵਰਡ ਬਦਲ ਦਿੱਤੇ ।
ਆਨਲਾਈਨ ਖੋਖੇਬਾਜ਼ ਨੇ ਕੁੜੀ ਨੂੰ ਕੁਝ ਪੈਸਿਆਂ ਦਾ ਨੁਕਸਾਨ ਪਹੁੰਚਾਉਣ ਵਿੱਚ ਸਫਲ ਜ਼ਰੂਰ ਹੋ ਗਿਆ ਪਰ ਕੁੜੀ ਦੀ ਸਮਝਦਾਰੀ ਅਤੇ ਦੋਸਤ ਦੀ ਮਦਦ ਨਾਲ ਉਹ ਵੱਡੇ ਨੁਕਸਾਨ ਤੋਂ ਬਚ ਗਈ ਹੈ । ਉਸ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਆਨਲਾਈ ਧੋਖਾਧੜੀ ਤੋਂ ਬਚਣ । ਧੋਖੇਬਾਜ਼ਾਂ ਨੇ ਆਨਲਾਈ ਫਰਾਡ ਦੇ ਨਵੇਂ-ਨਵੇਂ ਤਰੀਕੇ ਕੱਢ ਲਏ ਹਨ । ਇਸ ਲਈ ਤੁਹਾਨੂੰ ਆਪਣੇ ਕੰਨ ਅਤੇ ਦਿਮਾਗ ਖੋਲ ਕੇ ਰੱਖਣਾ ਹੋਵੇਗਾ ਤਾਂ ਹੀ ਤੁਸੀਂ ਬਚ ਸਕਦੇ ਹੋ। ਆਨਲਾਈਨ ਫਰਾਡ ਦੇ ਜ਼ਮਾਨੇ ਵਿੱਚ ਕਿਸੇ ਦਾ ਚਿਹਰਾ ਅਤੇ ਆਵਾਜ਼ ਸੁਣ ਕੇ ਤਾਂ ਤੁਸੀਂ ਬਿਲਕੁਲ ਵੀ ਭਰੋਸਾ ਕਰਨ ਦੀ ਗਲਤੀ ਨਾ ਕਰਨਾ ਨਹੀਂ ਤਾਂ ਵੱਡੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। AI ਤੁਹਾਡੇ ਚਹਿਰੇ ਅਤੇ ਆਵਾਜ਼ ਨੂੰ ਇਸ ਕਦਰ ਆਪਣੇ ਅਧੀਨ ਕਰ ਲਿਆ ਹੈ ਚੰਗੇ ਤੋਂ ਚੰਗਾ ਸ਼ਖਸ ਧੋਖੇ ਵਿੱਚ ਫਸ ਸਕਦਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਨੂੰ ਤਕਨੀਕ ਦੇ ਮਾਮਲੇ ਵਿੱਚ ਸਭ ਤੋਂ ਵੱਡਾ ਖਤਰਾ ਦੱਸ ਚੁੱਕੇ ਹਨ ।