International

“ਡਰਪੋਕਾਂ ਦਾ ਦੇਸ਼ ਨਾ ਬਣੀਏ”

‘ਦ ਖ਼ਲਸ ਬਿਊਰੋ : ਰੂਸੀ ਵਿ ਰੋਧੀ ਧਿਰ ਦੇ ਨੇਤਾ ਅਲੈਕਸੀ ਨਾਵੇਲਨੀ ਨੇ ਰੂਸ ਦੇ ਨਾਗਰਿਕਾਂ ਨੂੰ ਜੰ ਗ ਦੇ ਖਿ ਲਾਫ਼ ਹਲੂਣਾ ਦਿੱਤਾ ਹੈ। ਨਾਵੇਲਨੀ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਪੁਤਿਨ ਰੂਸ ਨਹੀਂ ਹੈ ਅਤੇ ਰੂਸ ਸ਼ਾਂਤੀ ਚਾਹੁੰਦਾ ਹੈ, ਸ਼ਾਂਤੀਪੂਰਨ ਦੇਸ਼ ਬਣਨਾ ਚਾਹੁੰਦਾ ਹੈ; ਪਰ ਅਫਸੋਸ ਕਿ ਹੁਣ ਬਹੁਤ ਘੱਟ ਲੋਕ ਇਸਨੂੰ ਸ਼ਾਂਤੀ ਪਸੰਦ ਦੇਸ਼ ਕਹਿਣਗੇ।

ਉਨ੍ਹਾਂ ਕਿਹਾ ਕਿ ਘੱਟ ਤੋਂ ਘੱਟ ਡਰੇ ਹੋਏ ਅਤੇ ਚੁੱਪ ਰਹਿਣ ਵਾਲੇ ਲੋਕਾਂ ਦਾ ਦੇਸ਼ ਨਾ ਬਣੀਏ। ਡਰਪੋਕਾਂ ਦਾ ਦੇਸ਼ ਨਾ ਬਣੀਏ ਜੋ ਯੂਕਰੇਨ ਦੇ ਵਿਰੁੱਧ ਹਮ ਲਾਵਰ ਯੁੱ ਧ ‘ਤੇ ਵਿਚਾਰ ਨਾ ਕਰਨ ਦਾ ਬਹਾਨਾ ਬਣਾਉਂਦੇ ਹਨ। ਉਸ ਜੰ ਗ ‘ਤੇ ਜੋ ਸਾਡੇ ਸਨਕੀ ਯਾਰ ਨੇ ਛੇੜੀ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਹੁਣ ਇਸ ਗੱਲ ‘ਤੇ ਚੁੱਪ ਨਹੀਂ ਰਹਿ ਸਕਦੇ ਕਿ ਕੀ ਯੂਕਰੇਨੀਅਨਾਂ ਨੂੰ ਮਾ ਰਿਆ ਜਾਣਾ ਚਾਹੀਦਾ ਹੈ। ਨਾਵੇਲਨੀ ਨੇ ਕਿਹਾ ਕਿ ਇਹ 21ਵੀਂ ਸਦੀ ਦਾ ਤੀਜਾ ਦਹਾਕਾ ਹੈ ਅਤੇ ਅਸੀਂ ਖ਼ਬਰਾਂ ਵਿੱਚ ਲੋਕਾਂ ਨੂੰ ਟੈਂਕ ਸਾ ੜਦੇ ਅਤੇ ਘਰਾਂ ਨੂੰ ਬੰ ਬ ਨਾਲ ਉਡਾਉਂਦੇ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਅਸੀਂ ਆਪਣੇ ਟੀਵੀ ‘ਤੇ ਪਰ ਮਾਣੂ ਯੁੱ ਧ ਸ਼ੁਰੂ ਹੋਣ ਦਾ ਅਸਲ ਖ਼ ਤਰਾ ਦੇਖ ਰਹੇ ਹਾਂ, ਮੈਂ ਖੁਦ ਸੋਵੀਅਤ ਸੰਘ ਤੋਂ ਹਾਂ। ਬਚਪਨ ਤੋਂ ਹੀ ਮੈਂ ਇੱਕ ਵਾਕ ਸੁਣਦਾ ਆ ਰਿਹਾ ਹਾਂ – ਸ਼ਾਂਤੀ ਲਈ ਜੰਗ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੜਕਾਂ ‘ਤੇ ਨਿਕਲਣ ਅਤੇ ਸ਼ਾਂਤੀ ਲਈ ਲੜ ਨ। ਨਾਵੇਲਨੀ ਇਸ ਸਮੇਂ ਜੇ ਲ੍ਹ ਵਿੱਚ ਬੰਦ ਹਨ। ਉਨ੍ਹਾਂ ਨੇ ਯੂਕਰੇਨ ‘ਤੇ ਰੂਸ ਵੱਲੋਂ ਕੀਤੇ ਗਏ ਹਮ ਲੇ ਦੇ ਵਿਰੋਧ ਵਿੱਚ ਕਈ ਟਵੀਟ ਕਰਕੇ ਆਪਣਾ ਵਿਰੋਧ ਦਰਜ ਕੀਤਾ ਹੈ।