ਬਿਉਰੋ ਰਿਪੋਰਟ : ਗੱਡੀ ‘ਤੇ ਲੱਗੇ ਫਾਸਟੈਗ (Fasttag) ਨੂੰ ਜੇਕਰ ਤੁਸੀਂ ਅਪਡੇਟ ਨਹੀਂ ਕੀਤਾ ਤਾਂ ਅੱਜ ਤੋਂ ਬਾਅਦ ਤੁਹਾਨੂੰ ਟੋਲ ਪਲਾਜ਼ਾ ਤੋਂ ਨਿਕਲ ਦੇ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ । 31 ਜਨਵਰੀ ਰਾਤ 12 ਵਜੇ ਤੋਂ ਬਾਅਦ ਜੇਕਰ ਤੁਹਾਡੇ ਫਾਸਟੈਗ ਦਾ KYC ਅਪਡੇਟ ਨਾ ਹੋਇਆ ਤਾਂ ਉਹ ਬੰਦ ਹੋ ਜਾਵੇਗਾ । ਇਸ ਨੂੰ ਅਪਡੇਟ ਕਰਨ ਦੇ ਲਈ ਟੋਲ ਪਲਾਜ਼ਾ ‘ਤੇ ਕਾਊਂਟਰ ਲਗਾਏ ਗਏ ਹਨ ।
ਦਰਅਸਲ ਸਰਕਾਰ ਦੇ ਵੱਲੋਂ ਲੋਕਾਂ ਨੂੰ ਹਦਾਇਤਾਂ ਸੀ ਕਿ ਉਹ 31 ਜਵਨਰੀ ਤੱਕ ਫਾਸਟੈਗ ਵਿੱਚ KYC ਅਪਡੇਟ ਕਰਨ ਨਹੀਂ ਤਾਂ ਤੁਹਾਡਾ ਫਾਸਟੈਗ ਕੰਮ ਕਰਨਾ ਬੰਦ ਕਰ ਦੇਵੇਗਾ। ਕੌਮੀ ਸ਼ਾਹਰਾਹ ਅਥਾਰਿਟੀ (NHAI) ਨੇ ਕਿਹਾ ਸੀ ਕਿ ਜੇਕਰ 31 ਜਨਵਰੀ ਤੱਕ FASTag ਵਿੱਚ ਬੈਲੇਂਸ ਬਚਿਆ ਹੈ ਅਤੇ ਤੁਸੀਂ KYC ਨਹੀਂ ਕਰਵਾਇਆ ਹੈ ਤਾਂ 31 ਜਨਵਰੀ 2024 ਤੋਂ ਬਾਅਦ ਫਾਸਟੈਗ ਨੂੰ ਬੰਦ ਕਰ ਦਿੱਤਾ ਜਾਵੇਗਾ।
ਟਾਸਟੈਗ ਅਪਡੇਟ ਕਰਨ ਦੇ ਲਈ ਤੁਹਾਨੂੰ ਡ੍ਰਾਇਵਿੰਗ ਲਾਇਸੈਂਸ (Driving licence),ਵੋਟਰ ਆਈਕਾਰਡ ਕਾਰਡ (Voter ID Card),ਪੈਨ ਕਾਰਡ (Pan card),ਅਧਾਰ ਕਾਰਡ(Adhar card) ਅਤੇ ਗੱਡੀ ਦੀ ਰਜਿਸਟ੍ਰੇਸ਼ਨ ਕਾਪੀ ਯਾਨੀ (RC)ਦੀ ਜ਼ਰੂਰਤ ਹੋਵੇਗੀ । ਤੁਹਾਨੂੰ ਸਰਕਾਰੀ ਵੈਬਸਾਇਟ Fasttag.ihmcl.com ‘ਤੇ ਜਾਣਾ ਹੋਵੇਗਾ । ਮੋਬਾਈਲ ਨੰਬਰ ਅਤੇ ਪਾਸਵਰਡ ਜਾਂ OTP ਨਾਲ ਲੌਗਇਨ ਕਰਨਾ ਹੋਵੇਗਾ । ਐੱਪ ਦੇ ਖੱਬੇ ਪਾਸੇ ਮੀਨੂੰ ਵਿੱਚ ਮਾਈ ਪ੍ਰੋਫਾਈਲ ਵਿਕਲਪ ਨੂੰ ਚੁਣਨਾ ਹੋਵੇਗਾ । ਇੱਥੇ ਤੁਸੀਂ KYC ਦੇ ਸਮੇਂ ਜਮ੍ਹਾਂ ਕੀਤੇ ਪ੍ਰੋਫਾਈਲ ਵੇਰਵਾ ਵੇਖ ਸਕਦੇ ਹੋ । KYC ਦੇ ਸਬ-ਸੈਕਸ਼ਨ ਵਿੱਚ Cutomer tye ਵਿੱਚ ਜ਼ਰੂਰੀ ਜਾਣਕਾਰੀ ਭਰਨੀ ਹੋਵੇਗੀ । Kyc ਵੈਰੀਫਾਈ ਕਰਨ ਤੋਂ ਪਹਿਲਾਂ ਡਿਸਕਲੇਮਰ ‘ਤੇ ਟਿਕ ਕਰੋ ।
ਭਾਰਤ ਸਰਕਾਰ ਨੇ 15 ਫਰਵਰੀ 2015 ਵਿੱਚ ਟੋਲ ‘ਤੇ ਲਗਾਇਆ ਗਿਆ ਸੀ । ਇਸ ਦਾ ਮਕਸਦ ਸੀ ਟੋਲ ‘ਤੇ ਗੱਡੀਆਂ ਘੱਟ ਸਮੇਂ ਲਈ ਰੁਕਣਾ ਪਏ ਅਤੇ ਸਮਾਂ ਬਚ ਸਕੇ ਅਤੇ ਭੀੜ ਨਾ ਲੱਗੇ । 2019 ਵਿੱਚ NHAI ਨੇ ਇਸ ਨੂੰ ਜ਼ਰੂਰੀ ਕਰ ਦਿੱਤਾ ਸੀ। FASTag ਨੂੰ ਸੈਂਸ ਕਰਨ ਦੇ ਲਈ ਇੱਸ ਸਟਿਗਰ ਗੱਡੀਆਂ ਦੇ ਸ਼ੀਸ਼ੇ ‘ਤੇ ਲੱਗਿਆ ਹੁੰਦਾ ਹੈ ਜਦੋਂ ਗੱਡੀ ਟੋਲ ‘ਤੇ ਪਹੁੰਚ ਦੀ ਹੈ ਟੋਲ ਟੈਕਸ ਦੇ ਹਿਸਾਬ ਨਾਲ ਖਾਤੇ ਤੋਂ ਪੈਸੇ ਕੱਟ ਜਾਂਦੇ ਹਨ ।