India Punjab

ਦਿਵਾਲੀ ਦੀ ਰਾਤ ਪੰਜਾਬ,ਦਿੱਲੀ ਦੀ ਹਵਾ ਹੋਈ ਸਭ ਤੋਂ ਵੱਧ ਜ਼ਹਿਰੀਲੀ ! ਸਵੇਰੇ ਸਾਹ ਲੈਣ ‘ਚ ਵੀ ਆ ਰਹੀ ਹੈ ਪਰੇਸ਼ਾਨੀ

ਬਿਉਰੋ ਰਿਪੋਰਟ – ਦਿਵਾਲੀ (Diwali) ਦੀ ਰਾਤ ਪੰਜਾਬ ਅਤੇ ਦਿੱਲੀ ਵਿੱਚ ਪ੍ਰਦੂਸ਼ਣ (Pollution) ਦਾ ਪੱਧਰ ਖਤਰਨਾਕ ਹੋ ਗਿਆ । ਜਿਸ ਤੋਂ ਬਾਅਦ ਜ਼ਿਆਦਾਤਰ ਸ਼ਹਿਰਾਂ ਵਿੱਚ ਪ੍ਰਦੂਸ਼ਣ ਦਾ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ । ਯਾਨੀ ਇੱਥੇ ਗ੍ਰੇਪ-1 ਦੇ ਹਾਲਾਤ ਲਾਗੂ ਹੋ ਗਏ ਹਨ । ਰਾਤ ਨੂੰ ਜਦੋਂ ਪਟਾਕੇ (Diwali Cracker Bust) ਸੜਨੇ ਸ਼ੁਰੂ ਹੋ ਤਾਂ AQI 500 ਤੋਂ ਪਾਰ ਪਹੁੰਚ ਗਿਆ । ਜਿਸ ਤੋਂ ਬਾਅਦ ਲੋਕਾਂ ਦੀ ਸਿਹਤ ਨਾਲ ਜੁੜੀ ਪਰੇਸ਼ਾਨੀ ਵੱਧ ਗਈ ਹੈ ।

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦੇਰ ਰਾਤ AQI 400 ਨੂੰ ਪਾਰ ਕਰ ਗਿਆ,ਸਵੇਰ 6 ਵਜੇ ਦਿੱਲੀ ਦਾ AQI 391 ਦਰਜ ਕੀਤਾ ਗਿਆ। ਦਿੱਲੀ ਵਿੱਚ ਦਿਵਾਲੀ ਦੇ ਦਿਨ ਸ਼ਾਮ 5 ਵਜੇ ਰੀਅਲ ਟਾਈਮ ਏਅਰ ਕੁਆਲਿਟੀ ਇੰਡੈਕਸ 186 ਰਿਕਾਰਡ ਕੀਤਾ ਗਿਆ ਸੀ ਯਾਨੀ 10 ਤੋਂ 12 ਘੰਟਿਆਂ ਵਿੱਚ ਹਵਾ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ । ਦੇਸ਼ ਦੇ 10 ਸਭ ਤੋਂ ਪ੍ਰਦੂਸ਼ਣ ਸ਼ਹਿਰਾਂ ਵਿੱਚ 9 ਉੱਤਰ ਪ੍ਰਦੇਸ਼ ਦੇ ਹਨ ।

ਪੰਜਾਬ ਤੇ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਮਨਤਵ ਨਾਲ ਦਿਵਾਲੀ ਵਿੱਚ ਪਟਾਕੇ ਚਲਾਉਣ ਦੇ ਲਈ ਰਾਤ 8 ਤੋਂ 10 ਵਜੇ ਤੱਕ ਦਾ ਸਮਾਂ ਮਿਥਿਆ ਸੀ । ਪਰ ਦੇਰ ਰਾਤ ਤੱਕ ਪਟਾਕੇ ਚੱਲ ਦੇ ਰਹੇ ਹਾਲਾਂਕਿ ਹਾਈਕੋਰਟ ਨੇ ਇਸੇ ਹਫਤੇ ਹੀ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਨੂੰ ਨਿਰਦੇਸ਼ ਦਿੱਤੇ ਸਨ ਕਿ ਇਸ ਵਾਰ ਜੇਕਰ ਜ਼ਮੀਨੀ ਪੱਧਰ ‘ਤੇ ਪਟਾਕੇ ਚਲਾਉਣ ਦੇ ਨਿਯਮ ਲਾਗੂ ਨਹੀਂ ਹੋਏ ਤਾਂ ਕਾਰਵਾਈ ਹੋਵੇਗੀ ।

ਜਾਣਕਾਰੀ ਦੇ ਮੁਤਾਬਿਕ ਅੰਮ੍ਰਿਤਸਰ,ਜਲੰਧਰ,ਪਟਿਆਲਾ,ਖੰਨਾ,ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਿੱਚ AQI 400 ਤੋਂ 500 ਦੇ ਵਿਚਾਲੇ ਦਰਜ ਕੀਤਾ ਗਿਆ ਹੈ । ਇੰਨਾਂ ਸ਼ਹਿਰਾ ਵਿੱਚ AQI ਵੀ 200 ਤੋਂ 300 ਦੇ ਵਿਚਾਲੇ ਦਰਜ ਕੀਤਾ ਗਿਆ ਹੈ । ਮਾਹਿਰਾਂ ਮੁਤਾਬਿਕ ਇਸ ਸਮੇਂ PM2.5 ਅਤੇ PM10 ਵਰਗੇ ਪ੍ਰਦੂਸ਼ਣ ਦਾ ਪੱਧਰ ਆਮ ਨਾਲੋਂ ਕਈ ਗੁਣਾ ਵੱਧ ਹੋ ਗਿਆ ਹੈ । ਜਿਸ ਨਾਲ ਸਾਹ ਲੈਣ,ਅਸਥਮਾ,ਦਿਲ ਦੀ ਬਿਮਾਰੀ ਦੀ ਪਰੇਸ਼ਾਨੀ ਵੱਧ ਗਈ ਹੈ । ਪੰਜਾਬ ਸਰਕਾਰ ਦੇ ਵਾਤਾਵਰਣ ਵਿਭਾਗ ਵੱਲੋਂ ਸਿਰਫ ਗ੍ਰੀਨ ਪਟਾਕੇ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਭਾਰੀ ਮਾਤਰਾ ਵਿੱਚ ਪਟਾਕੇ ਜਲਾਏ ਗਏ ।

ਪ੍ਰਦੂਸ਼ਣ ਦੇ ਕਾਰਨ ਬੱਚਿਆਂ,ਬਜ਼ੁਰਗਾਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਦੀ ਸਿਹਤ ‘ਤੇ ਇਸ ਦਾ ਬੁਰਾ ਅਸਰ ਵੇਖਣ ਨੂੰ ਮਿਲੇਗਾ । ਹਸਪਤਾਲ ਵਿੱਚ ਸਾਹ ਲੈਣ ਵਿੱਚ ਤਕਲੀਫ,ਐਲਰਜੀ ਅਤੇ ਅੱਖਾਂ ਵਿੱਚ ਸੜਨ ਦੀ ਸ਼ਿਕਾਇਤ ਵਾਧਾ ਵੇਖਿਆ ਗਿਆ ਹੈ । ਡਾਕਟਰਾਂ ਨੇ ਲੋਕਾਂ ਨੂੰ ਮਾਸਕ ਪਾਉਣ ਅਤੇ ਘਰ ਦੇ ਅੰਦਰ ਰਹਿਣ ਅਤੇ ਖਾਸ ਕਰਕੇ ਸਵੇਰ ਅਤੇ ਰਾਤ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਸੀ ।