‘ਦ ਖਾਲਸ ਬਿਊਰੋ:ਪਟਿਆਲੇ ਵਿੱਚ ਮੋਜੂਦਾ ਹਾਲਾਤਾਂ ਦੇ ਸੰਬੰਧ ਵਿੱਚ ਪਟਿਆਲਾ ਪੁਲਿਸ ਦੇ ਉਚ ਅਧਿਕਾਰੀਆਂ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਹੈ ,ਜਿਸ ਵਿੱਚ ਕੇਸ ਨਾਲ ਸੰਬੰਧਤ ਕਈ ਜਾਣਕਾਰੀਆਂ ਦਿੱਤੀਆਂ ਗਈਆਂ ਹਨ । ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਬਰਜਿੰਦਰ ਪਰਵਾਨਾ ਇਸ ਸਾਰੀ ਘਟਨਾ ਪਿਛੇ ਮਾਸਟਰ ਮਾਈਂਡ ਸੀ ਤੇ ਪੁਲਿਸ ਨੂੰ ਉਸ ਦੀ ਤਲਾਸ਼ ਹੈ,ਇਸ ਤੋਂ ਪਹਿਲਾਂ ਵੀ ਉਸ ਤੇ ਕਈ ਕੇਸ ਦਰਜ ਹਨ।ਇਸ ਘਟਨਾ ਵਿੱਚ ਹੁਣ ਤੱਕ 6 ਐਫ਼ਆਈਆਰ ਦਰਜ ਹੋਈਆਂ ਹਨ ਤੇ ਤਿੰਨ ਗਿਰਫ਼ਤਾਰੀਆਂ ਹੋਈਆਂ ਹਨ ।ਜਿਹਨਾਂ ਵਿੱਚ ਹਰੀਸ਼ ਸਿੰਗਲਾ,ਦਲਜੀਤ ਸਿੰਘ ਤੇ ਕੁਲਦੀਪ ਸਿੰਘ ਸ਼ਾਮਿਲ ਹਨ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਲਈ ਹਰ ਇੱਕ ਵੀਡੀਉ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਪੁਲਿਸ ਦਿਨ ਰਾਤ ਇੱਕ ਕਰ ਰਹੀ ਹੈ।