The Khalas Tv Blog Punjab ਪੰਜਾਬ ‘ਚ ਨਹੀਂ ਰੁਕ ਰਿਹਾ ਬੇ ਅਦਬੀਆਂ ਦਾ ਮੰ ਦਭਾਗਾ ਵਰਤਾਰਾ
Punjab

ਪੰਜਾਬ ‘ਚ ਨਹੀਂ ਰੁਕ ਰਿਹਾ ਬੇ ਅਦਬੀਆਂ ਦਾ ਮੰ ਦਭਾਗਾ ਵਰਤਾਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਦਾ ਰਾਹ ਵੀ ਧਾਰਮਿਕ ਗ੍ਰੰਥਾਂ ਦੀਆਂ ਬੇ ਅਦਬੀਆਂ ਦੀਆਂ ਘਟ ਨਾਵਾਂ ਘੇਰਨ ਲੱਗੀਆਂ ਹਨ। ਪਟਿਆਲਾ ਦੇ ਕਸਬਾ ਡਕਾਲਾ ਵਿੱਚ ਗੁਟਕਾ ਸਾਹਿਬ ਜੀ ਦੇ ਖਿਲਰੇ ਅੰਗ ਮਿਲਣ ਤੋਂ ਬਾਅਦ ਅੱਜ ਬਠਿੰਡਾ ਵਿੱਚ ਵੀ ਹਿੰਦੂ ਭਾਈਚਾਰੇ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਬਠਿੰਡਾ ਵਿੱਚ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਗੁਰਦੁਆਰਾ ਕਿਲਾ ਮੁਬਾਰਕ ਦੇ ਸਾਹਮਣੇ ਮੁੱਖ ਸੜਕ ਉੱਤੇ ਕਿਸੇ ਵਿਅਕਤੀ ਵੱਲੋਂ ਹਿੰਦੂ ਧਾਰਮਿਕ ਗ੍ਰੰਥਾਂ ਨੂੰ ਅਗਨ ਭੇਟ ਕਰ ਦਿੱਤਾ ਗਿਆ। ਮੌਕੇ ’ਤੇ ਪਹੁੰਚੇ ਪੁਲ‌ਿਸ ਪ੍ਰਸ਼ਾਸਨ ਵੱਲੋਂ ਅਗਨ ਭੇਂਟ ਕੀਤੇ ਹਿੰਦੂ ਗ੍ਰੰਥਾਂ ਨੂੰ ਮਰਿਆਦਾ ਅਨੁਸਾਰ ਚੁੱਕ ਕੇ ਲਿਜਾਇਆ ਗਿਆ। ਹਿੰਦੂ ਜਥੇਬੰਦੀਆਂ ਨੇ ਕਿਹਾ ਹੈ ਕਿ ਕੁੱਝ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ, ਜਿਨ੍ਹਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਹਿੰਦੂ ਜਥੇਬੰਦੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਿੰਦੂ ਗ੍ਰੰਥਾਂ ਨੂੰ ਅਗਨ ਭੇਂਟ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨਗੇ।  

ਡੀਐਸਪੀ ਸਿਟੀ ਚਿਰੰਜੀਵੀ ਲਾਂਬਾ ਨੇ ਕਿਹਾ ਕਿ ਇਸ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਨੇੜੇ ਤੇੜੇ ਦੇ ਸੀਸੀਟੀਵੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਬੀਤੇ ਕੱਲ੍ਹ ਪਟਿਆਲਾ ਵਿੱਚ ਵੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਦੀ ਖ਼ਬਰ ਸਾਹਮਣੇ ਆਈ ਸੀ। ਪਟਿਆਲਾ ਦੇ ਕਸਬਾ ਡਕਾਲਾ ਦੇ ਨੇੜੇ ਕਰਹਾਲੀ ਸਾਹਿਬ ਕੋਲ ਸੂਏ ਵਿੱਚੋਂ ਮਜ਼ਦੂਰਾਂ ਨੂੰ ਸਫ਼ਾਈ ਦੌਰਾਨ ਗੁਟਕਾ ਸਾਹਿਬ ਜੀ ਦੇ ਖਿਲਰੇ ਅੰਗ ਮਿਲੇ ਅਤੇ ਨਾਲ ਹੀ ਸ੍ਰੀ ਸਾਹਿਬ ਪਈ ਮਿਲੀ ਸੀ। ਮੌਕੇ ’ਤੇ ਐੱਸ ਡੀ ਐੱਮ ਇਸਮਤ ਵਿਜੇ ਸਿੰਘ ਅਤੇ ਐਸ ਐਚ ਓ ਕਰਹਾਲੀ ਸਾਹਿਬ ਪਹੁੰਚੇ, ਜਿਨ੍ਹਾਂ ਨੇ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ। ਪਟਿਆਲਾ ਦੇ ਐਸਐੱਸਪੀ ਦੀਪਕ ਪਾਰਖੂ ਵੀ ਮੌਕੇ ਉੱਤੇ ਪਹੁੰਚੇ। ਗੁਟਕਾ ਸਾਹਿਬ ਜੀ ਦੇ ਅੰਗਾਂ ਨੂੰ ਗੁਰਦੁਆਰਾ ਸ੍ਰੀ ਕਰਹਾਲੀ ਸਾਹਿਬ ਵਿਖੇ ਪਹੁੰਚਾ ਦਿੱਤਾ ਗਿਆ ਹੈ। ਪੁਲਿਸ ਨੇ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

Exit mobile version