Punjab

ਜ਼ਮੀਨ ਦੀ ਵੰਡ ਤੋਂ ਨਾਰਾਜ਼ ਪੋਤੇ ਨੇ ਦਾਦੇ ਨਾਲ ਕੀਤੀ ਇਹ ਘਿਨੌਣੀ ਹਰਕਤ , ਜਾਣ ਕੇ ਉੱਡ ਜਾਣਗੇ ਹੋਸ਼…

Displeased with the distribution of land the grandson brutally killed the grandfather

ਸ਼੍ਰੀ ਫ਼ਤਿਹਗੜ੍ਹ ਸਾਹਿਬ :  ਪੰਜਾਬ ਦੇ ਜਿਲ੍ਹੇ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜ਼ਮੀਨ ਦੀ ਵੰਡ ਤੋਂ ਨਾਰਾਜ਼ ਪੋਤੇ ਨੇ ਆਪਣੇ ਹੀ ਦਾਦੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ।

ਇਹ ਘਟਨਾ ਬੱਸੀ ਪਠਾਣਾਂ ਨੇੜਲੇ ਪਿੰਡ ਰਸੂਲਪੁਰ ਦੀ ਹੈ। ਇੱਥੇ ਜ਼ਮੀਨ ਦੀ ਵੰਡ ਤੋਂ ਨਾਰਾਜ਼ 24 ਸਾਲਾ ਪੋਤਰੇ ਵੱਲੋਂ ਆਪਣੇ ਦਾਦੇ ਦੀ ਹੱਤਿਆ ਕਰ ਦਿੱਤੀ ਗਈ। ਪੋਤਾ ਜ਼ਮੀਨ ਦੀ ਵੰਡ ਤੋਂ ਔਖਾ ਸੀ। ਉਸ ਨੇ ਕਿਰਪਾਨ ਨਾਲ ਦਾਦੇ ਦਾ ਕਤਲ ਕਰ ਦਿੱਤਾ।

ਇਸ ਬਾਰੇ ਡੀਐਸਪੀ ਬਸੀ ਪਠਾਣਾਂ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਰਸੂਲਪੁਰ ਵਿੱਚ ਉੱਥੋਂ ਦੇ ਵਸਨੀਕ ਜਸਵੰਤ ਸਿੰਘ (62) ਦੇ ਕਤਲ ਦੀ ਸੂਚਨਾ ਮਿਲੀ ਸੀ। ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਸਬ-ਇੰਸਪੈਕਟਰ ਨਰਪਿੰਦਰ ਸਿੰਘ ਤੇ ਚੁੰਨੀ ਕਲਾਂ ਚੌਕੀ ਦੇ ਇੰਚਾਰਜ ਕਸ਼ਮੀਰੀ ਲਾਲ ਨੇ ਪੁਲਿਸ ਫੋਰਸ ਸਣੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਸਵੰਤ ਸਿੰਘ ਦੀ ਲਾਸ਼ ਕਬਜ਼ੇ ’ਚ ਲੈ ਕੇ ਕੇਸ ਦਰਜ ਕਰ ਲਿਆ ਹੈ।

ਮ੍ਰਿਤਕ ਦੇ ਲੜਕੇ ਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਦਾ ਕਤਲ ਉਸ ਦੇ ਭਤੀਜੇ ਬਲਜੀਤ ਸਿੰਘ (ਨੇ ਕੀਤਾ ਹੈ। ਪੁਲਿਸ ਨੇ ਕੁਝ ਹੀ ਘੰਟਿਆਂ ’ਚ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦਾਦੇ ਜਸਵੰਤ ਸਿੰਘ ਕੋਲ ਕੁੱਲ ਨੌਂ ਏਕੜ ਜ਼ਮੀਨ ਸੀ। ਉਸ ਨੇ ਤਿੰਨ-ਤਿੰਨ ਏਕੜ ਜ਼ਮੀਨ ਆਪਣੇ ਦੋਵਾਂ ਪੁੱਤਰਾਂ ਨੂੰ ਵੰਡ ਕੇ ਦਿੱਤੀ ਹੋਈ ਸੀ ਤੇ ਤਿੰਨ ਏਕੜ ਜ਼ਮੀਨ ਆਪਣੇ ਕੋਲ ਰੱਖੀ ਹੋਈ ਸੀ।

ਬਲਜੀਤ ਨੇ ਦੱਸਿਆ ਕਿ ਉਸ ਦਾ ਦਾਦਾ ਆਪਣੇ ਹਿੱਸੇ ਦੀ ਤਿੰਨ ਏਕੜ ਜ਼ਮੀਨ ਆਪਣੀ ਇੱਕ ਨੂੰਹ ਦੇ ਨਾਂ ਕਰਵਾਉਣਾ ਚਾਹੁੰਦਾ ਸੀ, ਇਸ ਕਾਰਨ ਉਸ ਨੇ ਪਹਿਲਾਂ ਖ਼ੁਦਕੁਸ਼ੀ ਕਰਨ ਦੀ ਸੋਚੀ ਪਰ ਫਿਰ ਉਸ ਨੇ ਆਪਣੇ ਦਾਦੇ ਨੂੰ ਕਤਲ ਕਰਨ ਦੀ ਵਿਉਂਤ ਬਣਾਈ। ਉਹ ਸਵੇਰੇ ਪੰਜ ਵਜੇ ਹੀ ਖੇਤ ’ਚ ਲੁਕ ਕੇ ਬੈਠ ਗਿਆ ਤੇ ਜਦੋਂ ਉਸ ਦਾ ਦਾਦਾ ਖੇਤ ’ਚ ਆਇਆ ਤਾਂ ਉਸ ਨੇ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ।