The Khalas Tv Blog Punjab ਨਵਨੀਤ ਭੁੱਲਰ ਦੀ ਸਿਆਸੀ ਪਾਰਟੀਆਂ ਨੂੰ ਤਾੜਨਾ
Punjab

ਨਵਨੀਤ ਭੁੱਲਰ ਦੀ ਸਿਆਸੀ ਪਾਰਟੀਆਂ ਨੂੰ ਤਾੜਨਾ

‘ਦ ਖ਼ਾਲਸ ਬਿਊਰੋ : ਜੇ ਲ੍ਹ ‘ਚ ਨਜ਼ ਰਬੰਦ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਨਵਨੀਤ ਕੌਰ ਨੇ ਸਿਆਸੀ ਪਾਰਟੀਆਂ ਨੂੰ ਆਪਣੇ ਪਤੀ ਦੇ ਨਾਂ ‘ਤੇ ਸਿਆਸਤ ਕਰਨ ਤੋਂ ਵਰਜ਼ਿਆ ਹੈ। ਉਨ੍ਹਾਂ ਨੇ ਅੱਜ ਜਾਰੀ ਕੀਤੇ ਵੀਡੀਉ ਬਿਆਨ ਰਾਹੀ ਕਿਹਾ ਕਿ ਪੰਜਾਬ ਵਿੱਚ ਚੋਣਾਂ ਦਾ ਮਹੌਲ ਹੈ ਅਤੇ ਸਿਆਸੀ ਪਾਰਟੀਆਂ ਵੱਲੋ  ਪ੍ਰੋ ਭੁੱਲਰ ਦੀ ਰਿਹਾਈ ‘ਤੇ ਰਾਜਨੀਤੀ ਨਾ ਖੇਡੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਕਾਨੂੰਨੀ ਮੁੱਦਾ ਹੈ ਇਸ ਨੂੰ ਰਾਜਨੀਤਕ ਮੁੱਦਾ ਨਾ ਬਣਾਇਆ ਜਾਵੇ।

ਪ੍ਰੋ ਭੁੱਲਰ ਢਾਈ ਦਹਾਕਿਆਂ ਤੋਂ ਜੇ ਲ੍ਹ ਵਿੱਚ ਬੰਦ ਹਨ। ਪੰਥਕ ਧਿਰਾਂ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਘੋਲ ਸ਼ੁਰੂ ਕੀਤਾ ਗਿਆ ਹੈ। ਕਈ ਸਿਆਸੀ ਪਾਰਟੀਆਂ ਵੀ ਬੰਦੀ  ਸਿੰਘਾਂ ਦੀ  ਰਿਹਾਈ ਦੀ ਮੰਗ ਨੂੰ ਲੈ ਕੇ ਵੋਟਰਾਂ ਨੂੰ ਭਰਮਾਉਣ ਵਿੱਚ ਲੱਗੀਆਂ ਹੋਈਆਂ ਹਨ।  

Exit mobile version