The Khalas Tv Blog India ਹੜਤਾਲ ‘ਤੇ ਚੱਲ ਰਹੇ ਸਿਹਤ ਕਾਮਿਆਂ ਲਈ ਡਾਇਰੈਕਟਰ ਨੇ ਚਾੜੇ ਨਵੇਂ ਹੁਕਮ
India Punjab

ਹੜਤਾਲ ‘ਤੇ ਚੱਲ ਰਹੇ ਸਿਹਤ ਕਾਮਿਆਂ ਲਈ ਡਾਇਰੈਕਟਰ ਨੇ ਚਾੜੇ ਨਵੇਂ ਹੁਕਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਹਤ ਵਿਭਾਗ ਦੇ ਡਾਇਰੈਕਟਰ ਨੇ ਹੜਤਾਲ ‘ਤੇ ਚੱਲ ਰਹੇ ਸਿਹਤ ਕਾਮਿਆਂ ਦੀਆਂ ਤਨਖਾਹਾਂ ਰੋਕਣ ਦੇ ਹੁਕਮ ਦੇ ਦਿੱਤੇ ਹਨ। ਡਾਇਰੈਕਟਰ ਨੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਹੜੇ ਸਿਹਤ ਕਾਮੇ ਲਗਾਤਾਰ ਹੜਤਾਲ ‘ਤੇ ਚੱਲ ਰਹੇ ਹਨ, ਉਨ੍ਹਾਂ ਦੀਆਂ ਤਨਖਾਹਾਂ ਰੋਕ ਲਈਆਂ ਜਾਣ। ਹੁਕਮਾਂ ‘ਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਦੀ ਲਗਾਤਾਰ ਹੜਤਾਲ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਕਰਕੇ ਇਹ ਹੁਕਮ ਜਾਰੀ ਕੀਤੇ ਗਏ ਹਨ। ਦਰਅਸਲ, ਸੂਬੇ ‘ਚ ਦਿਨੋ-ਦਿਨ ਕਰੋਨਾ ਕੇਸ ਵਧਣ ਲੱਗੇ ਹਨ, ਜਿਸ ਕਰਕੇ ਸਿਹਤ ਵਿਭਾਗ ਦੀ ਚਿੰਤਾ ਵੱਧ ਗਈ ਹੈ।

Exit mobile version