‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਲਈ ਸਿੱਧੀ ਹਵਾਈ ਉਡਾਣ ਸ਼ੁਰੂ ਕਰਨ ਦੀ ਤਜਵੀਜ਼ ਤਿਆਰ ਕੀਤੀ ਗਈ ਹੈ। ਜੇਕਰ ਸਾਰੀਆਂ ਪ੍ਰਵਾਨਗੀ ਮਿਲ ਜਾਂਦੀ ਹਨ ਤਾਂ ਅਕਤੂਬਰ ਤੋਂ ਇਹ ਫਲਾਈਟ ਸ਼ੁਰੂ ਹੋ ਸਕਦੀ ਹੈ। ਇਹ ਸਿੱਧੀ ਫਲਾਈਟ ਲੰਡਨ ਦੇ ਹੀਥਰੋ ਹਵਾਈ ਅੱਡੇ ਜਾਂ ਫਿਰ ਬਰਮਿੰਘਮ ਹਵਾਈ ਅੱਡੇ ਲਈ ਸ਼ੁਰੂ ਕੀਤੀ ਜਾ ਸਕਦੀ ਹੈ।
ਚੰਡੀਗੜ੍ਹ ਅੰਤਰ ਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 11 ਸਤੰਬਰ 2015 ਨੂੰ ਕੀਤਾ ਸੀ। ਪਰ ਇੱਥੋਂ ਸਿਰਫ ਸ਼ਾਰਜਾਹ ਅਤੇ ਦੁਬਈ ਲਈ ਕੌਮਾਂਤਰੀ ਉਡਾਣਾਂ ਹੀ ਸ਼ੁਰੂ ਹੋ ਸਕੀਆਂ ਹਨ ਤੇ ਉਹ ਵੀ ਕੋਰੋਨਾ ਕਾਲ ਵਿਚ ਪ੍ਰਭਾਵਤ ਹੋਈਆਂ ਹਨ। ਹੁਣ ਲੰਡਨ ਲਈ ਫਲਾਈਟ ਸ਼ੁਰੂ ਹੋਣ ਨਾਲ ਪੰਜਾਬੀਆਂ ਦੀ ਚਿਰੋਕਣੀ ਮੰਗ ਪੂਰੀ ਹੋ ਸਕੇਗੀ।