Punjab

ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਨੂੰ ਇਨ੍ਹਾਂ ਕਾਰਨਾਂ ਕਰਕੇ ਕਿਹਾ ਅਲਵੀਦਾ

ਸ਼੍ਰੋਮਣੀ ਅਕਾਲੀ ਦਲ (SAD) ਦੇ ਗਿੱਦੜਬਾਹਾ (Gibberbaha) ਤੋਂ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਹ ਸਾਫ ਨਹੀਂ ਕਰ ਰਹੇ ਸਨ ਕਿ ਗਿੱਦੜਬਾਹਾ ਤੋਂ ਚੋਣ ਕੌਣ ਲੜੇਗਾ। ਡਿੰਪੀ ਨੇ ਕਿਹਾ ਕਿ ਇਕ ਦਿਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਗਿੱਦੜਬਾਹਾ ਤੋਂ ਸੁਖਬੀਰ ਸਿੰਘ ਬਾਦਲ ਆਪ ਚੋਣ ਲੜਨਗੇ, ਜਿਸ ਤੋਂ ਬਾਅਦ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਮਿਲ ਕੇ ਕਿਹਾ ਸੀ ਕਿ ਜੇਕਰ ਤੁਸੀਂ ਚੋਣ ਲੜਦੇ ਹੋ ਤਾਂ ਅਸੀਂ ਤੁਹਾਡੇ ਨਾਲ ਹਾਂ ਪਰ ਸੁਖਬੀਰ ਬਾਦਲ ਨੇ ਉਸ ਦਿਨ ਚੋਣ ਨਾ ਲੜਨ ਦੀ ਗੱਲ ਕਹੀ ਸੀ।

ਡਿੰਪੀ ਨੇ ਕਿਹਾ ਕਿ ਫਿਰ ਅਚਾਨਕ ਮਨਪ੍ਰੀਤ ਸਿੰਘ ਬਾਦਲ ਸਰਗਰਮ ਹੋ ਗਏ, ਜਿਸ ਤੋਂ ਬਾਅਦ ਸੁਖਬੀਰ ਨੇ ਨਾ ਤਾਂ ਮਨਪ੍ਰੀਤ ਅਤੇ ਭਾਜਪਾ ਖਿਲਾਫ ਕੁੱਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਸੁਖਬੀਰ ਅਤੇ ਮਨਪ੍ਰੀਤ ਆਪਸ ਵਿੱਚ ਸੰਪਰਕ ਵਿੱਚ ਹਨ ਅਤੇ ਉਸ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਸ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਅਗਲਾ ਫੈਸਲਾ ਆਪਣੇ ਵਰਕਰਾਂ ਨਾਲ ਸਲਾਹ ਕਰਕੇ ਲੈਣਗੇ।  ਉਨ੍ਹਾਂ ਕਿਹਾ ਕਿ ਚੋਣ ਲੜਨੀ ਹੈ ਜਾਂ ਨਹੀਂ ਵਰਕਰਾਂ ਨਾਲ ਸਲਾਹ ਕਰਕੇ ਫੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ –   ਤੇਲੰਗਾਨਾ ਦੇ ਸ਼ਹਿਜਾਦ ਨਾਲ ਸਾਉਦੀ ਅਰਬ ‘ਚ ਵਾਪਰਿਆ ਹਾਦਸਾ! ਰੇਗਿਸਤਾਨ ਨੇ ਦੋ ਦੋਸਤਾਂ ਨੂੰ ਨਿਗਲਿਆ