The Khalas Tv Blog Punjab ਹੜ੍ਹਾਂ ਨਾਲ ਜੂਝ ਰਹੇ ਪੰਜਾਬੀਆਂ ਨੂੰ ਦਿਲਜੀਤ ਦਾ ਸੁਨੇਹਾ, “ਪੰਜਾਬ ਜ਼ਖ਼ਮੀ ਹੈ ਪਰ ਹਾਰਿਆ ਨਹੀਂ”
Punjab

ਹੜ੍ਹਾਂ ਨਾਲ ਜੂਝ ਰਹੇ ਪੰਜਾਬੀਆਂ ਨੂੰ ਦਿਲਜੀਤ ਦਾ ਸੁਨੇਹਾ, “ਪੰਜਾਬ ਜ਼ਖ਼ਮੀ ਹੈ ਪਰ ਹਾਰਿਆ ਨਹੀਂ”

ਬਿਊਰੋ ਰਿਪੋਰਟ (4 ਸਤੰਬਰ 2025): ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਇਸੇ ਦੌਰਾਨ ਹੜ੍ਹ ਪੀੜਤਾਂ ਨੂੰ ਲੈ ਕੇ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜ਼ਖ਼ਮੀ ਹੈ ਪਰ ਹਾਰਿਆ ਨਹੀਂ ਹੈ। ਪੰਜਾਬ ’ਚ ਜਿੰਨੇ ਵੀ ਪੀੜਤ ਪਰਿਵਾਰ ਹਨ ਅਸੀਂ ਉਨ੍ਹਾਂ ਦੇ ਨਾਲ ਹਾਂ।

ਦਿਲਜੀਤ ਨੇ ਕਿਹਾ ਹੈ ਕਿ ਪੰਜਾਬ ’ਤੇ ਇਹ ਸਥਿਤੀ ਬਹੁਤ ਵਾਰ ਆਈ ਹੈ। ਇਹ ਨਹੀਂ ਹੈ ਕਿ ਰਾਸ਼ਨ ਪਾਣੀ ਦੇ ਕੇ ਕੰਮ ਖ਼ਤਮ ਹੋ ਜਾਵੇਗਾ, ਜਦ ਤੱਕ ਹੜ੍ਹ ਪੀੜਤਾਂ ਦੀਆਂ ਜ਼ਿੰਦਗੀਆਂ ਦੁਬਾਰਾ ਸ਼ੁਰੂ ਨਹੀਂ ਹੋ ਜਾਂਦੀਆਂ ਅਸੀਂ ਸਾਥ ਦੇਵਾਂਗੇ। ਉਨ੍ਹਾਂ ਕਿਹਾ ਕਿ ਮੈਂ ਤੇ ਮੇਰੀ ਸਾਰੀ ਟੀਮ ਹੜ੍ਹ ਪੀੜਤਾਂ ਦੇ ਨਾਲ ਹੈ।

Exit mobile version