The Khalas Tv Blog India ਦਿਲਜੀਤ ਦੇ ਅਗਲੇ ਮਹੀਨੇ ਤੋਂ ਭਾਰਤ ‘ਚ 10 ਸਟੇਜ ਸ਼ੋਅ ਹੋਣਗੇ! ਸ਼ਹਿਰਾਂ ਦੀ ਡਿਟੇਲ ਦਾ ਐਲਾਨ
India Manoranjan Punjab

ਦਿਲਜੀਤ ਦੇ ਅਗਲੇ ਮਹੀਨੇ ਤੋਂ ਭਾਰਤ ‘ਚ 10 ਸਟੇਜ ਸ਼ੋਅ ਹੋਣਗੇ! ਸ਼ਹਿਰਾਂ ਦੀ ਡਿਟੇਲ ਦਾ ਐਲਾਨ

ਬਿਉਰੋ ਰਿਪੋਰਟ – ਦਿਲਜੀਤ ਦੋਸਾਂਝ (Diljit dosanjh) ਫਿਲਮਾਂ ਤੋਂ ਜ਼ਿਆਦਾ ਇਸ ਵੇਲੇ ਆਪਣੇ ਸਟੇਜ ਸ਼ੋਅ (STAGE SHOW) ਨਾਲ ਜ਼ਿਆਦਾ ਮਸ਼ਹੂਰ ਹਨ। ਉਨ੍ਹਾਂ ਦੀ ਪਹਿਲੀ ਪਸੰਦ ਵੀ ਸਟੇਸ਼ ਸ਼ੋਅ ਹੈ। ਵਿਦੇਸ਼ਾਂ ਵਿੱਚ ਸ਼ੋਅ ਦੀ ਕਾਮਯਾਬੀ ਤੋਂ ਬਾਅਦ ਹੁਣ ਉਹ ਫੈਨਸ ਦੇ ਲਈ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਕਤੂਬਰ ਤੋਂ ਦਸੰਬਰ ਦੇ ਵਿਚਾਲੇ ਸਟੇਜ ਸ਼ੋਅ ਕਰਨ ਜਾ ਰਹੇ ਹਨ। ਇਸ ਟੂਰ ਨੂੰ ਉਨ੍ਹਾਂ ਨੇ ਨਾਂ ਦਿੱਤਾ ਦਿਲ-ਲੁਮਿਨਾਟੀ ਇੰਡੀਆ ਟੂਰ। ਜਿਸ ਦੀ ਤਰੀਕਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ।

ਦਿਲਜੀਤ ਨੇ ਆਪਣੇ ਇਸ ਟੂਰ ਦੇ ਲਈ ਪ੍ਰੀ ਸੇਲ ਟਿਕਟ ਦੀ ਡਿਟੇਲ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ਰਾਹੀ ਦੱਸਿਆ ਹੈ ਕਿ 26 ਅਕਤੂਬਰ ਨੂੰ ਦਿੱਲੀ ਵਿੱਚ ਉਨ੍ਹਾਂ ਦਾ ਪਹਿਲਾਂ ਸ਼ੋਅ ਹੋਵੇਗਾ,
ਦੂਜਾ ਸ਼ੋਅ 15 ਨਵੰਬਰ ਹੈਦਾਰਾਬਾਦ, 17 ਨਵੰਬਰ ਨੂੰ ਅਹਿਮਦਾਬਾਦ, 22 ਨਵੰਬਰ ਲਖਨਉ, 24 ਨਵੰਬਰ ਪੁਣੇ, ਕੋਲਕਾਤਾ 30 ਨਵੰਬਰ, 6 ਦਸੰਬਰ ਬੈਂਗਲੁਰੂ, 8 ਦਸੰਬਰ ਇੰਦੌਰ, 14 ਦਸੰਬਰ ਚੰਡੀਗੜ੍ਹ, 29 ਦਸੰਬਰ ਗੁਹਾਟੀ ਵਿੱਚ ਅਖੀਰਲਾ ਸ਼ੋਅ ਹੋਵੇਗਾ। ਟਿਕਟਾਂ ਦੀ ਪ੍ਰੀ ਸੇਲ ਬੁਕਿੰਗ 10 ਸਤੰਬਰ 2024 ਤੋਂ ਸ਼ੁਰੂ ਹੋ ਜਾਵੇਗੀ। ਬੁਕਿੰਗ ਦਾ ਸਮਾਂ ਦੁਪਹਿਰ 12 ਵਜੇ ਹੋਵੇਗਾ।

 

 

ਇਹ ਵੀ ਪੜ੍ਹੋ  –   ਪ੍ਰਤਾਪ ਬਾਜਵਾ ਨੇ ਮੌਨਸੂਨ ਇਜਲਾਸ ਤੇ ਪ੍ਰਗਟਾਈ ਨਿਰਾਸ਼ਾ, ਕਹੀਆਂ ਵੱਡੀਆਂ ਗੱਲਾਂ

 

Exit mobile version