ਬਿਉਰੋ ਰਿਪੋਰਟ – ਦਿਲਜੀਤ ਦੋਸਾਂਝ (Diljeet Dosanjh) ਹੁਣ ਬਾਲੀਵੁੱਡ ਦੀ ਸਭ ਤੋਂ ਵੱਡੀ ਸੀਕਵਲ ਫਿਲਮ ਬਾਰਡਰ -2 (BORDER-2) ਵਿੱਚ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਆਪ ਅਦਾਕਾਰ ਸੰਨੀ ਦਿਓਲ ਨੇ ਆਪਣੇ ਇੰਸਟਰਾਗਰਾਮ ‘ਤੇ ਟੀਜਰ ਸ਼ੇਅਰ ਕਰਕੇ ਦਿੱਤੀ ਹੈ। ਟੀਚਰ ਵਿੱਚ ਦਿਲਜੀਤ ਦੋਸਾਂਝ ਆਪ ਨਜ਼ਰ ਨਹੀਂ ਆ ਰਹੇ ਹਨ ਪਰ ਡਾਇਲਾਗ ਦੇ ਜ਼ਰੀਏ ਉਨ੍ਹਾਂ ਦੀ ਅਵਾਜ਼ ਆਉਂਦੀ ਹੈ ‘ਇਸ ਦੇਸ਼ ‘ਤੇ ਉੱਠਣ ਵਾਲੀ ਹਰ ਨਜ਼ਰ ਝੁਕ ਜਾਂਦੀ ਹੈ, ਖੌਫ ਨਾਲ, ਇੰਨਾਂ ਸਰਹੱਦਾਂ ‘ਤੇ ਜਦੋਂ ਗੁਰੂ ਦੇ ਬਾਜ਼ ਪੈਰਾ ਦਿੰਦੇ ਹਨ। ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਦੇ ਸੁਆਗਤ ਦੇ ਨਾਲ ਲਿਖਿਆ ਹੁੰਦਾ ਹੈ ‘THE BRAVEST OF BRAVE COME TOGETHER FOR THE BIGGEST WAR’।
ਬਾਰਡਰ -2 ਦੀ ਕਾਸਟਿੰਗ ਪੂਰੀ ਤਰ੍ਹਾਂ ਨਾਲ ਬਦਲ ਦਿੱਤੀ ਗਈ ਹੈ। ਸਿਰਫ ਸੰਨੀ ਦਿਓਲ ਹੀ ਸੀਕਵਲ ਵਿੱਚ ਨਜ਼ਰ ਆਉਣਗੇ, ਉਨ੍ਹਾਂ ਦੇ ਨਾਲ ਵਰੁਣ ਧਵਨ ਅਤੇ ਆਯੂਸ਼ਮਾਨ ਖੁਰਾਨਾ ਨੂੰ ਵੀ ਕਾਸਟ ਕੀਤਾ ਗਿਆ ਸੀ। ਆਯੂਸ਼ਮਾਨ ਖੁਰਾਨਾ ਨੇ ਆਪਣੇ ਰੋਲ ਨੂੰ ਲੈ ਕੇ ਨਰਾਜ਼ਗੀ ਜ਼ਾਹਿਰ ਕੀਤੀ ਸੀ ਅਤੇ ਕੁਝ ਦਿਨ ਪਹਿਲਾਂ BORDER-2 ਫਿਲਮ ਛੱਡਣ ਦਾ ਐਲਾਨ ਕੀਤਾ ਸੀ। ਹੋ ਸਕਦਾ ਹੈ ਇਸੇ ਰੋਲ ਲਈ ਦਿਲਜੀਤ ਦੋਸਾਂਝ ਨੂੰ ਫਾਈਨਲ ਕੀਤਾ ਗਿਆ ਹੋਵੇ।
BORDER -2 ਫਿਲਮ ਦੇ ਪ੍ਰੋਡੂਸਰ BORDER -1 ਦੇ ਡਾਇਰੈਕਟਰ JP DUTTA ਅਤੇ ਉਨ੍ਹਾਂ ਦੀ ਧੀ ਹਨ। ਉਨ੍ਹਾਂ ਦੇ ਨਾਲ ਸਾਂਝੇ ਤੌਰ ‘ਤੇ T-SERIES ਵੀ ਪ੍ਰੋਡੂਸਰ ਹੈ। ਫਿਲਮ ਦੀ ਡਾਇਰੈਕਸ਼ਨ ਅਨੁਰਾਗ ਸਿੰਘ ਕਰਨਗੇ। ਉਨ੍ਹਾਂ ਨੇ ਹਿੰਦੀ ਫਿਲਮ ਕੇਸਰੀ ਦੇ ਨਾਲ ਕਈ ਪੰਜਾਬੀ ਫਿਲਮਾਂ ਨੂੰ ਵੀ ਡਾਇਰੈਕਟ ਕੀਤਾ ਹੈ, ਜਿਸ ਵਿੱਚ ਯਾਰ ਅਣਮੂਲੇ,ਪੰਜਾਬ 1984, ਜੱਟ ਐਂਡ ਜੂਲੀਏਟ ਵਰਗੀ ਮਸ਼ਹੂਰ ਫਿਲਮਾਂ ਹਨ। ਜੱਟ ਐਂਡ ਜੂਲੀਏਟ ਵਿੱਚ ਦਿਲਜੀਤ ਦੋਸਾਂਝ ਦੀ ਸਭ ਤੋਂ ਮਸ਼ਹੂਰ ਫਿਲਮਾਂ ਵਿੱਚੋ ਇੱਕ ਹੈ। ਕੇਸਰੀ ਸਾਰਾਗੜੀ ਦੀ ਜੰਗ ‘ਤੇ ਬਣੀ ਸੀ ਜਿਸ ਵਿੱਚ ਅਕਸ਼ੇ ਕੁਮਾਰ ਦੀ ਅਹਿਮ ਭੂਮਿਕਾ ਸੀ ਇਹ ਫਿਲਮ ਬਾਕਸ ਆਫਿਸ ‘ਤੇ ਸੁਪਰ ਹਿੱਟ ਰਹੀ ਸੀ। BORDER -2 23 ਫਰਵਰੀ 2026 ਨੂੰ ਰਿਲੀਜ਼ ਕੀਤੀ ਜਾਵੇਗੀ। ਦੇਸ਼ ਭਗਤੀ ਨਾਲ ਜੁੜੀ ਹੋਣ ਦੀ ਵਜ੍ਹਾ ਕਰਕੇ ਇਸ ਨੂੰ 26 ਜਨਵਰੀ ਦੇ ਆਲੇ-ਦੁਆਲੇ ਹੀ ਰਿਲੀਜ਼ ਕੀਤਾ ਜਾਵੇਗਾ।
https://www.instagram.com/reel/C_kPPKapf8f/?igsh=ZDM5NTR0cTUybnU5
ਇਹ ਵੀ ਪੜ੍ਹੋ – ਪ੍ਰਵਾਸੀ ਮਜ਼ਦੂਰ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ! ਔਰਤ ਦੇ ਪਤੀ ਨੇ ਇਨਸਾਫ ਦੀ ਕੀਤੀ ਮੰਗ