The Khalas Tv Blog Manoranjan ਦਿਲਜੀਤ ਦੋਸਾਂਝ ਦਾ ਇੱਕ ਹੋਰ ਵੱਡਾ ਮਾਅਰਕਾ, ਬਣ ਗਿਆ ਦੂਜਾ ਭਾਰਤੀ ਤੇ ਪਹਿਲਾ ਪੰਜਾਬੀ..
Manoranjan

ਦਿਲਜੀਤ ਦੋਸਾਂਝ ਦਾ ਇੱਕ ਹੋਰ ਵੱਡਾ ਮਾਅਰਕਾ, ਬਣ ਗਿਆ ਦੂਜਾ ਭਾਰਤੀ ਤੇ ਪਹਿਲਾ ਪੰਜਾਬੀ..

Diljit Dosanjh , Instagram, Punjabi singer, Punjabi songs, Coachella

Diljit Dosanjh gets followed by Instagram -ਦਿਲਜੀਤ ਬਾਦਸ਼ਾਹ ਤੋਂ ਬਾਅਦ ਇੰਸਟਾਗ੍ਰਾਮ 'ਤੇ ਫਾਲੋ ਕਰਨ ਵਾਲੇ ਪਹਿਲੇ ਪੰਜਾਬੀ ਅਤੇ ਦੂਜੇ ਭਾਰਤੀ ਕਲਾਕਾਰ ਬਣ ਗਏ ਹਨ।

ਕੋਚੇਲਾ ਫੈਸਟੀਵਲ ( Coachella event) ’ਚ ਪੇਸ਼ਕਾਰੀ ਨਾਲ ਪੰਜਾਬ ਦੇ ਪਹਿਲੇ ਕਲਾਕਾਰ ਬਣਨ ਤੋਂ ਬਾਅਦ ਹੁਣ ਅਦਾਕਾਰ ਦਿਲਜੀਤ ਦੋਸਾਂਝ(Diljit Dosanjh) ਨੇ ਇੱਕ ਹੋਰ ਵੱਡਾ ਮਾਅਰਾ ਮਾਰਿਆ ਹੈ। ਅਸਲ ’ਚ ਦਿਲਜੀਤ ਦੋਸਾਂਝ ਨੂੰ ਇੰਸਟਾਗ੍ਰਾਮ ਦੇ ਅਧਿਕਾਰਕ ਇੰਸਟਾਗ੍ਰਾਮ ਹੈਂਡਲ ਵਲੋਂ ਫਾਲੋਅ ਕੀਤਾ ਗਿਆ ਹੈ। ਇਸ ਦੇ ਨਾਲ ਇੰਸਟਾਗ੍ਰਾਮ ਵਲੋਂ ਫਾਲੋਅ ਕੀਤੇ ਜਾਣ ਵਾਲੇ ਦਿਲਜੀਤ ਦੋਸਾਂਝ ਦੂਜੇ ਭਾਰਤੀ ਕਲਾਕਾਰ ਬਣ ਗਏ ਹਨ।

ਇਸ ਤੋਂ ਪਹਿਲਾਂ ਇੰਸਟਾਗ੍ਰਾਮ ਵਲੋਂ ਸਿਰਫ ਇਕੋ ਭਾਰਤੀ ਕਲਾਕਾਰ ਨੂੰ ਫਾਲੋਅ ਕੀਤਾ ਜਾਂਦਾ ਸੀ, ਜੋ ਰੈਪਰ ਬਾਦਸ਼ਾਹ ਹਨ। ਹੁਣ ਇੰਸਟਾਗ੍ਰਾਮ ਦੀ ਫਾਲੋਅ ਲਿਸਟ ’ਚ ਦੋ ਭਾਰਤੀ ਕਲਾਕਾਰ ਹੋ ਗਏ ਹਨ। ਇਸ ਦੇ ਨਾਲ ਹੀ ਇੰਸਟਾਗ੍ਰਾਮ ਹੈਂਡਲ ਵਲੋਂ ਇਕ ਪੋਸਟ ਵੀ ਸਾਂਝੀ ਕੀਤੀ ਗਈ ਹੈ, ਜਿਸ ’ਚ ਦਿਲਜੀਤ ਦੋਸਾਂਝ ਦੀ ਬਾਈਟ ‘ਤੇ ਉਸ ਨਾਲ ਪ੍ਰਫਾਰਮ ਕਰਨ ਵਾਲੇ ਭੰਗੜਾ ਗਰੁੱਪ ਨੂੰ ਦੇਖਿਆ ਜਾ ਸਕਦਾ ਹੈ।

ਦੱਸ ਦੇਈਏ ਕਿ ਇੰਸਟਾਗ੍ਰਾਮ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਭ ਤੋਂ ਵੱਧ ਫਾਲੋਅ ਕੀਤਾ ਜਾਣ ਵਾਲਾ ਅਕਾਊਂਟ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਸਟਗ੍ਰਾਮ ਵੱਲੋਂ ਦੁਨੀਆ ਭਰ ਤੋਂ ਸਿਰਫ 59 ਲੋਕਾਂ ਨੂੰ ਹੀ ਫਾਲੋਅ ਕੀਤਾ ਗਿਆ ਹੈ, ਜਿਨ੍ਹਾਂ ’ਚ 2 ਭਾਰਤੀਆਂ ਦਾ ਸ਼ਾਮਲ ਹੋਣਾ ਮਾਣ ਵਾਲੀ ਗੱਲ ਹੈ। ਉਥੇ ਇੰਸਟਾਗ੍ਰਾਮ ਦੇ ਫਾਲੋਅਰਜ਼ ਦੀ ਗੱਲ ਕਰੀਏ ਤਾਂ ਇਸ ਦੇ ਅਧਿਕਾਰਕ ਅਕਾਊਂਟ ਨੂੰ 634 ਮਿਲੀਅਨ ਤੋਂ ਵੱਧ ਲੋਕ ਫਾਲੋਅ ਕਰਦੇ ਹਨ।

ਦਿਲਜੀਤ ਦੋਸਾਂਝ ਭਾਰਤੀ ਮਨੋਰੰਜਨ ਖੇਤਰ ਵਿੱਚ ਸਭ ਤੋਂ ਸਤਿਕਾਰਤ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਲਾਕਾਰਾਂ ਵਿੱਚੋਂ ਇੱਕ ਹੈ। ਉਹ ਨਾ ਸਿਰਫ਼ ਇੱਕ ਹੁਨਰਮੰਦ ਅਭਿਨੇਤਾ ਹੈ, ਸਗੋਂ ਸਭ ਤੋਂ ਵੱਧ ਪਿਆਰੇ ਗਾਇਕਾਂ ਵਿੱਚੋਂ ਇੱਕ ਹੈ। ਉਸਨੇ ਕੋਚੇਲਾ ਵਿਖੇ ਪ੍ਰਦਰਸ਼ਨ ਕਰਕੇ ਇਤਿਹਾਸ ਰਚਿਆ ਹੈ ਅਤੇ ਇਸ ਸਮਾਗਮ ਵਿੱਚ ਆਪਣਾ ਨਾਮ ਦਰਜ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਹਾਲ ਹੀ ਵਿੱਚ ਇਹ ਨੋਟ ਕੀਤਾ ਗਿਆ ਹੈ ਕਿ ਉਸ ਦੇ ਰੈੱਡ-ਹੌਟ ਪ੍ਰਦਰਸ਼ਨ ਤੋਂ ਬਾਅਦ, ਦਿਲਜੀਤ ਦੋਸਾਂਝ ਹੁਣ ਇੰਸਟਾਗ੍ਰਾਮ ‘ਤੇ ਫਾਲੋ ਕੀਤਾ ਗਿਆ ਹੈ।

ਦਿਲਜੀਤ ਬਾਦਸ਼ਾਹ ਤੋਂ ਬਾਅਦ ਇੰਸਟਾਗ੍ਰਾਮ ‘ਤੇ ਫਾਲੋ ਕਰਨ ਵਾਲੇ ਪਹਿਲੇ ਪੰਜਾਬੀ ਅਤੇ ਦੂਜੇ ਭਾਰਤੀ ਕਲਾਕਾਰ ਬਣ ਗਏ ਹਨ। ਪੰਜਾਬੀ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿਉਂਕਿ ਦਿਲਜੀਤ ਹਰ ਕਿਸੇ ਨੂੰ ਖੁਸ਼ ਕਰਨ ਲਈ ਕੋਈ ਕਸਰ ਨਹੀਂ ਛੱਡ ਰਿਹਾ ਅਤੇ ਕਿਸੇ ਨਾ ਕਿਸੇ ਖਬਰ ਨਾਲ ਸੁਰਖੀਆਂ ਬਟੋਰ ਰਿਹਾ ਹੈ।

Exit mobile version