The Khalas Tv Blog Punjab ਜਸਵੰਤ ਸਿੰਘ ਖਾਲੜਾ ‘ਤੇ ਬਣੀ ਫਿਲਮ ‘Punjab 95’ ਨੂੰ ਡਬਲ ਝਟਕਾ !
Punjab

ਜਸਵੰਤ ਸਿੰਘ ਖਾਲੜਾ ‘ਤੇ ਬਣੀ ਫਿਲਮ ‘Punjab 95’ ਨੂੰ ਡਬਲ ਝਟਕਾ !

ਬਿਊਰੋ ਰਿਪੋਰਟ : ਮਨੁੱਖੀ ਹੱਕਾਂ ਦੇ ਵੱਡੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ‘ਤੇ ਬਣੀ ਫਿਲਮ ‘Punjab 95’ ਨੂੰ ਇੱਕ ਹੋਰ ਝਟਕਾ ਲੱਗਿਆ ਹੈ । ਫਿਲਮ ਨੂੰ ਗਾਲਾ ਵਿੱਚ ਹੋਣ ਵਾਲੇ TIFF ਫਿਲਮ ਫੈਸਟੀਵਲ ਤੋਂ ਬਾਹਰ ਕੱਢ ਦਿੱਤਾ ਗਿਆ ਹੈ । ਫਿਲਮ ‘Punjab 95’ ਦੀ ਸਕ੍ਰੀਨਿੰਗ 11 ਸਤੰਬਰ ਤੋਂ ਸ਼ੁਰੂ ਹੋਣ ਵਾਲੇ TIFF ਫਿਲਮ ਫੈਸਟੀਵਲ ਵਿੱਚ ਹੋਣੀ ਸੀ। ਫੈਸਟੀਵਲ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕੀਤੀ ਹੈ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਆਖਿਰ ਕਿਉਂ ਇਸ ਦੀ ਸਕ੍ਰੀਨਿੰਗ ਰੋਕੀ ਗਈ ਹੈ। ਪਹਿਲਾਂ ਸੈਂਸਰ ਬੋਰਡ ਨੇ ਨਾਂ ਬਦਲਣ ਅਤੇ 21 ਕੱਟਾਂ ਤੋਂ ਬਾਅਦ ਫਿਲਮ ਨੂੰ A ਸਰਟੀਫਿਕੇਟ ਨਾਲ ਰਿਲੀਜ਼ ਕਰਨ ਦੀ ਸ਼ਰਤ ਰੱਖੀ ਸੀ । ਜਿਸ ਨੂੰ ਫਿਲਮ ਦੇ ਪ੍ਰੋਡੂਸਰ ਵੱਲੋਂ ਬਾਬੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਜਸਵੰਤ ਸਿੰਘ ਖਾਲੜਾ ‘ਤੇ ਬਣੀ ਫਿਲਮ ‘ਤੇ ਲਗਾਤਾਰ ਲਗਾਈ ਗਈ ਰੋਕ ‘ਤੇ ਸਿੱਖ ਭਾਈਚਾਰਾ ਕਾਫੀ ਪਰੇਸ਼ਾਨ ਹੈ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਵੀ ਸਵਾਲ ਚੁੱਕਿਆ ।

ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਹਿੰਦੇ ਹਨ ਕਿ ਕਾਂਗਰਸ ਵੱਲੋਂ ਸ੍ਰੀ ਅਕਾਲ ਤਖਤ ‘ਤੇ ਹਮਲਾ ਕੀਤਾ ਗਿਆ ਸਿੱਖਾਂ ‘ਤੇ ਜ਼ੁਲਮ ਕੀਤੇ ਗਏ ਅਤੇ ਦੂਜੇ ਪਾਸੇ ਉਹ ਕਾਂਗਰਸ ਵੱਲੋਂ ਕੀਤੇ ਗਏ ਜ਼ੁਮਲ ਦਿਖਾਉਣਾ ਨਹੀਂ ਚਾਉਂਦੇ ਹਨ । ਜਿੰਨ੍ਹਾਂ ਵਿੱਚ ਜਸਵੰਤ ਸਿੰਘ ਖਾਲੜਾ ‘ਤੇ ਅਣਮਨੁੱਖੀ ਕਤਲ ਵੀ ਸ਼ਾਮਲ ਹੈ । ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸੈਂਸਰ ਬੋਰਡ ਵੱਲੋਂ ਫਿਲਮ ‘PUNJAB 95’ ‘ਤੇ 21 ਕੱਟ ਲਗਾਉਣ ਦਾ ਵਿਰੋਧ ਕਰਦੇ ਹੋਏ ਇਸ ਨੂੰ ਸਿੱਖਾਂ ਖਿਲਾਫ ਪੱਖਪਾਤੀ ਵਤੀਰਾ ਦੱਸਿਆ ਸੀ।

ਸੁਖਬੀਰ ਬਾਦਲ ਨੇ ਕਿਹਾ ਸੀ ਇਹ ਫਿਲਮ ਅਦਾਲਤ ਦੇ ਦਸਤਾਵੇਜ਼ ‘ਤੇ ਅਧਾਰਤ ਹੈ । ਸੈਸ਼ਰ ਬੋਰਡ ਬੇਵਜ੍ਹਾ ਕੱਟ ਲੱਗਾ ਕੇ ਉਸ ਵੇਲੇ ਦੀ ਸਰਕਾਰ ਦੇ ਜ਼ੁਲਮਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਨੇ ਪੁਲਿਸ ਦੀ ਕਸਟੱਡੀ ਵਿੱਚ ਹੋਣ ਵਾਲੇ ਕਤਲ ਨੂੰ ਉਜਾਗਰ ਕੀਤਾ ਸੀ । ਅਕਾਲੀ ਦਲ ਦੇ ਪ੍ਰਧਾਨ ਨੇ ਇਲਜ਼ਾਮ ਲਗਾਇਆ ਸੀ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਸਿੱਖਾਂ ‘ਤੇ ਬਣਨ ਵਾਲੀ ਫਿਲਮਾਂ ਨੂੰ ਲੈਕੇ ਸੈਸ਼ਰ ਬੋਰਡ ਅਲਗ ਸੋਚ ਰੱਖ ਦਾ ਹੈ । ਸੁਖਬੀਰ ਸਿੰਘ ਬਾਦਲ ਨੇ ਕਿਹਾ ਇਸੇ ਸੈਂਸਰ ਬੋਰਡ ਨੇ ਕਸ਼ਮੀਰ ਫਾਈਲ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਨੇ ਕਸ਼ਮੀਰੀ ਪੰਡਤਾਂ ‘ਤੇ ਹੋਏ ਜ਼ੁਲਮ ਬਾਰੇ ਦੱਸਿਆ ਸੀ । ਯਾਨੀ ਸਾਫ ਹੈ ਕਿ ਬੋਰਡ ਨਿਰਪੱਖ ਨਹੀਂ ਹੈ । ਸੁਖਬੀਰ ਸਿੰਘ ਬਾਦਲ ਨੇ ਸੈਂਸਰ ਬੋਰਡ ਨੂੰ ਕਿਹਾ ਉਹ ਸਾਰੇ ਕੱਟ ਨੂੰ ਵਾਪਸ ਲਏ ਅਤੇ ਫਿਲਮ ਨੂੰ ਉਸ ਦੇ ਅਸਲੀ ਰੂਪ ਵਿੱਚ ਰਿਲੀਜ਼ ਹੋਣ ਦੇਣ ਤਾਂਕੀ ਸਿੱਖ ਭਾਈਚਾਰੇ ਖਿਲਾਫ ਹੋਣ ਜ਼ੁਲਮ ਦੀ ਕਹਾਣੀ ਨੂੰ ਦਬਾਇਆ ਨਾ ਜਾਵੇ।

ਫਿਲਮ ਵਿੱਚ ਜਸਵੰਤ ਸਿੰਘ ਖਾਲੜਾ ਦੀ ਮੁੱਖ ਭੂਮਿਕਾ ਦਿਲਜੀਤ ਦੋਸਾਂਝ ਨਿਭਾ ਰਹੇ ਹਨ ਉਨ੍ਹਾਂ ਦੇ ਨਾਲ ਅਰਜੁਨ ਰਾਮਪਾਲ ਵੀ ਹਨ । ਪਹਿਲਾਂ ਫਿਲਮ ਦਾ ਨਾਂ ਘੱਲੂਘਾਰਾ ਸੀ ਪਰ ਸੈਂਸਰ ਬੋਰਡ ਵੱਲੋਂ ਇਤਰਾਜ਼ ਤੋਂ ਬਾਅਦ ਇਸ ਦਾ ਨਾਂ ਬਦਲ ਦਿੱਤਾ ਗਿਆ । ਫਿਲਮ ਪੰਜਾਬ 95 ਨੂੰ ਪ੍ਰੋਡੂਸ ਰੋਨੀ ਸਕਰੂਵਾਲਾ ਨੇ ਕੀਤਾ ਹੈ । ਜਦਕਿ ਇਸ ਦੇ ਡਾਇਰੈਕਟਰ ਹਨੀ ਤ੍ਰੇਹਾਨ ਹਨ ਜਿੰਨਾਂ ਨੇ 2020 ਵਿੱਚ NETFLIX ‘ਤੇ ਰਾਤ ਅਕੇਲੀ ਹੈ ਬਣਾਈ ਸੀ ।

ਜਸਵੰਤ ਸਿੰਘ ਖਾਲੜਾ ‘ਤੇ ਬਣੀ ਹੈ ਫਿਲਮ

ਫਿਲਮ ‘Punjab 95’ ਦਾ ਡਾਇਰੈਕਸ਼ਨ ਹਨੀ ਤ੍ਰੇਹਾਨ ਨੇ ਕੀਤਾ ਹੈ । ਇਹ ਮਨੁੱਖੀ ਹੱਕਾਂ ਦੇ ਵੱਡੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਹੈ । ਖਾਲੜਾ ਪੰਜਾਬ ਵਿੱਚ 1980 ਤੋਂ 1990 ਦੇ ਦਹਾਕੇ ਦੌਰਾਨ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦੇ ਖਿਲਾਫ਼ ਸਭ ਤੋਂ ਮਜ਼ਬੂਤ ਆਵਾਜ਼ ਸਨ । ਉਹ ਅੰਮ੍ਰਿਤਸਰ ਵਿੱਚ ਇੱਕ ਬੈਂਕ ਦੇ ਮੈਨੇਜਰ ਸਨ। ਉਨ੍ਹਾਂ ਨੇ 1984 ਅਤੇ ਖਾੜਕੂਵਾਦ ਦੇ ਦੌਰ ਦੌਰਾਨ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਐਨਕਾਉਂਟਰ ਨੂੰ ਲੈਕੇ ਸਵਾਲ ਚੁੱਕੇ ਸਨ । ਉਨ੍ਹਾਂ ਦੀ ਜਥੇਬੰਦੀ ਨੇ ਪੰਜਾਬ ਵਿੱਚ ਤਕਰੀਬਨ 25 ਹਜ਼ਾਰ ਲੋਕਾਂ ਦੀ ਨਜਾਇਜ਼ ਤਰੀਕੇ ਨਾਲ ਹੋਈ ਮੌਤ ਦਾ ਖੁਲਾਸਾ ਕੀਤਾ ਸੀ। ਇੱਥੋਂ ਤੱਕ ਪੁਲਿਸ ਨੇ ਆਪਣੇ ਵੀ 2000 ਲੋਕਾਂ ਦਾ ਕਤਲ ਕਰਵਾ ਦਿੱਤਾ ਸੀ ਜੋ ਉਨ੍ਹਾਂ ਦੇ ਕੰਮਾਂ ਵਿੱਚ ਸਹਿਯੋਗ ਨਹੀਂ ਕਰਦੇ ਸਨ।

ਗਾਇਡਲਾਇੰਸ ਦੇ ਮੁਤਾਬਿਕ

ਖਾਲੜਾ ਸਤੰਬਰ 1995 ਵਿੱਚ ਲਾਪਤਾ ਹੋ ਗਏ, ਆਖਿਰੀ ਵਾਰ ਉਨ੍ਹਾਂ ਨੂੰ ਆਪਣੇ ਘਰ ਦੇ ਸਾਹਮਣੇ ਕਾਰ ਸਾਫ ਕਰਦੇ ਹੋਏ ਵੇਖਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਵਿੱਚ 6 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਮੰਨਿਆ ਗਿਆ ਸੀ। CBFC ਦੇ ਮੁਤਾਬਿਕ ਫਿਲਮ ਸੰਵੇਦਨਸ਼ੀਲ ਹੈ ਅਤੇ ਫਿਲਮ ਦੇ ਸੀਨ ਅਤੇ ਡਾਇਲਾਗ ਗਾਈਡਲਾਈਨ ਦੇ ਮੁਤਾਬਿਕ ਕੱਟੇ ਗਏ ਹਨ । ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਹਟਾਏ ਗਏ ਡਾਇਲਾਗ ਅਤੇ ਸੀਨ ਹਿੰਸਾ ਅਤੇ ਸਿੱਖ ਨੌਜਵਾਨਾਂ ਨੂੰ ਭੜਕਾ ਸਕਦੇ ਹਨ । ਇਸ ਲਈ ਇਨ੍ਹਾਂ ਨੂੰ ਹਟਾਇਆ ਗਿਆ ਹੈ ।

Exit mobile version