ਬਿਊਰੋ ਰਿਪੋਰਟ : ਕਿਸਾਨ ਅੰਦੋਲਨ ਵੇਲੇ ਤੋਂ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਆਪਣੇ ਬਿਆਨਾਂ ਨਾਲ ਵਿਵਾਦਾਂ ਵਿੱਚ ਰਹੀ ਹੈ । ਇਸ ਦੌਰਾਨ ਸਭ ਤੋਂ ਚਰਚਾ ਵਿੱਚ ਰਹੀ ਸੀ ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਦਿਲਜੀਤ ਦੋਸਾਂਝ ਦੇ ਨਾਲ ਬਹਿਸ। ਹੁਣ ਪੰਜਾਬ ਵਿੱਚ ਚੱਲ ਰਹੇ ਆਪਰੇਸ਼ਨ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਕੰਗਨਾ ਨੇ ਜਿਹੜਾ ਸੋਸ਼ਲ ਮੀਡੀਆ ਦੇ ਜ਼ਰੀਏ ਦਿਲਜੀਤ ਦੋਸਾਂਝ ਨੂੰ ਲੈਕੇ ਜ਼ਹਿਰੀਲੇ ਬੋਲ ਬੋਲੇ ਹਨ ਉਸ ‘ਤੇ ਸਿੱਧੇ ਤੌਰ ‘ਤੇ ਤਾਂ ਦਿਲਜੀਤ ਨੇ ਕੋਈ ਕੁਮੈਂਟ ਨਹੀਂ ਕੀਤਾ ਹੈ ਪਰ ਉਨ੍ਹਾਂ ਨੇ ਜਿਸ ਹਲੀਮੀ ਨਾਲ 4 ਸ਼ਬਦ ਕਹੇ ਹਨ ਉਹ ਆਪਣੇ ਆਪ ਵਿੱਚ ਬਹੁਤ ਕੁਝ ਕਹਿੰਦੇ ਹਨ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਹਾਂ ਕੰਗਨਾ ਨੇ ਦਿਲਜੀਤ ਨੂੰ ਲੈਕੇ ਕੀ ਕਿਹਾ ਸੀ ।
ਕੰਗਨਾ ਦੇ ਜ਼ਹਿਰੀਲੇ ਬੋਲ
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚੱਲ ਰਹੇ ਮਸ਼ਹੂਰ ਮੀਮ ਦੀ ਮਿਸਾਲ ਦਿੰਦੇ ਹੋਏ ਕੰਗਨਾ ਨੇ ਲਿਖਿਆ, ਦਿਲਜੀਤ ਜੀ ‘ਪੁਲਸ ਆ ਗਈ ਪੁਲਸ।’ ਕੰਗਨਾ ਨੇ ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਕਈ ਤਰ੍ਹਾਂ ਦੀਆਂ ਦਾਲਾਂ ਦਿਖਾਈਆਂ ਗਈਆਂ ਸਨ, ਜਿਨ੍ਹਾਂ ਉੱਤੇ ‘ਪਲਸ ਆਈ ਪਲਸ’ ਲਿਖਿਆ ਹੋਇਆ ਸੀ। ਕੰਗਨਾ ਨੇ ਆਪਣੇ ਟਵੀਟ ‘ਚ ਦਿਲਜੀਤ ਦੋਸਾਂਝ ਨੂੰ ਟੈਗ ਕਰਦੇ ਹੋਏ ਲਿਖਿਆ ‘ਬਸ ਕਹਿ ਰਹੀ ਹਾਂ’। ਉਸ ਨੇ ਇੰਸਟਾਗ੍ਰਾਮ ਸਟੋਰੀਜ਼ ਵਿੱਚ ਇੱਕ ਖਾਲਿਸਤਾਨ ਲਿਖ ਕੇ ਉਸ ਉੱਤੇ Cross ਲਗਾਇਆ ਹੋਇਆ ਸੀ। ਇਸ ਪੋਸਟ ‘ਚ ਕੰਗਨਾ ਨੇ ਲਿਖਿਆ, ਦਿਲਜੀਤ ਦੋਸਾਂਝ ਜੀ ਪੁਲਸ ਆ ਗਈ ਪੁਲਸ।’ ਇਕ ਹੋਰ ‘ਚ ਟਵੀਟ ਵਿੱਚ ਕੰਗਨਾ ਨੇ ਲਿਖਿਆ ਕਿ, ‘ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਯਾਦ ਹਨ, ਅਗਲਾ ਨੰਬਰ ਤੁਹਾਡਾ ਹੈ, ਪੁਲਿਸ ਆ ਚੁੱਕੀ, ਇਹ ਉਹ ਸਮਾਂ ਨਹੀਂ ਹੈ, ਜਦੋਂ ਕੋਈ ਕੁਝ ਵੀ ਕਰਦਾ ਸੀ, ਦੇਸ਼ ਨਾਲ ਗੱਦਾਰੀ ਕਰਦਾ ਸੀ ਜਾਂ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਕਰਦਾ ਸੀ। ਹੁਣ ਇਹ ਮਹਿੰਗਾ ਪਵੇਗਾ। ਪੁਲਿਸ ਆ ਚੁੱਕੀ ਹੈ।’
#JustSaying @diljitdosanjh https://t.co/SPMYWVjnfO
— Kangana Ranaut (@KanganaTeam) March 21, 2023
ਦਿਲਜੀਤ ਦਾ ਜਵਾਬ
ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਪੋਸਟ ਪਾਕੇ ਲਿਖਿਆ ‘ਪੰਜਾਬ ਮੇਰਾ ਰਹੇ ਵੱਸਦਾ’। ਗਾਇਕ ਅਤੇ ਅਦਾਕਾਰ ਦੇ ਇਹ ਚਾਰ ਸ਼ਬਦ ਦਰਸ਼ਾਉਂਦੇ ਹਨ ਕਿ ਪੰਜਾਬ ਲਈ ਉਨ੍ਹਾਂ ਦੇ ਮਨ ਵਿੱਚ ਕਿੰਨਾਂ ਦਰਦ ਅਤੇ ਚਿੰਤਾ ਹੈ । ਸੂਬੇ ਦੀ ਮੌਜੂਦਾ ਸਥਤੀ ਨੂੰ ਲੈਕੇ ਉਹ ਪਰੇਸ਼ਾਨ ਹਨ ਅਤੇ ਉਹ ਚਾਉਂਦੇ ਹਨ ਜਿਹੜੇ ਲੋਕ ਕਦੇ ਅਦਾਕਾਰੀ ਦੇ ਲਿਬਾਜ਼ ਵਿੱਚ ਭੇਖੀ ਬਣ ਕੇ ਪੰਜਾਬ ਨੂੰ ਅੱਗ ਲਗਾਉਣਾ ਚਾਉਂਦੇ ਹਨ ਉਸ ਦੀ ਮਾੜੀ ਨਜ਼ਰ ਤੋਂ ਪੰਜਾਬ ਦੂਰ ਰਹੇ ਅਤੇ ਸ਼ਾਂਤੀ ਨਾਲ ਪੰਜਾਬ ਵੱਸਦਾ ਰਹੇ । ਸਰਕਾਰ ਨੂੰ ਇੰਨਾਂ ਨਫਰਤੀ ਬੋਲਾ ਬੋਲਣ ਵਾਲਿਆਂ ਖਿਲਾਫ਼ ਵੀ ਐਕਸ਼ਨ ਲੈਣਾ ਚਾਹੀਦਾ ਹੈ ਜਿਹੜੇ ਨਫਰਤ ਦੇ ਜ਼ਰੀਏ ਉਕਸਾਨ ਦੀ ਕੋਸ਼ਿਸ਼ ਕਰ ਰਹੇ ਹਨ । ਪਰ ਦਿਲਜੀਤ ਨੇ ਜਿਸ ਸਮਝਦਾਰੀ ਨਾਲ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਕਾਬਿਲੇ ਤਾਰੀਫ ਹੈ ।