ਬਿਉਰੋ ਰਿਪੋਰਟ – ਦਿੱਲੀ ਵਿੱਚ ਦਿਲਜੀਤ ਦੋਸਾਂਝ (Diljeet Dosanj) ਦੇ 2 ਸੁਪਰ ਹਿੱਟ ਸ਼ੋਅ ਤੋਂ ਬਾਅਦ ਉਹ ਬੀਜੇਪੀ ਦੇ ਸੀਨੀਅਰ ਆਗੂ ਜੈਵੀਰ ਸਿੰਘ ਸ਼ੇਅਰ ਗਿੱਲ ਦੇ ਘਰ ਮਿਲਣ ਪਹੁੰਚੇ । ਜੈਵੀਰ ਸ਼ੇਰ ਗਿੱਲ ਬੀਜੇਪੀ ਦੇ ਸੀਨੀਅਰ ਬੁਲਾਰੇ ਵੀ ਹਨ । ਸ਼ੇਰ ਗਿੱਲ ਨੇ ਪੂਰੇ ਪਰਿਵਾਰ ਦੇ ਨਾਲ ਦਿਲਜੀਤ ਅਤੇ ਉਨ੍ਹਾਂ ਦੀ ਟੀਮ ਦਾ ਜ਼ਬਰਦਸਤ ਸੁਆਗਤ ਕੀਤਾ । ਜੈਵੀਰ ਸ਼ੇਰ ਗਿੱਲ ਜਲੰਧਰ ਦੇ ਹਨ ਅਤੇ ਪਰਿਵਾਰ ਦੇ ਨਾਲ ਨਜ਼ਦੀਕੀਆਂ ਵੀ ਹਨ ।
ਜੈਵੀਰ ਸ਼ੇਰਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿਲਜੀਤ ਨਾਲ ਵੀਡੀਓ ਸਾਂਝਾ ਕੀਤਾ ਹੈ ਅਤੇ ਲਿਖਿਆ ਕਿ ਪੰਜਾਬੀਆਂ ਦੀ ਸ਼ਾਨ ਦੇ ਤੌਰ ‘ਤੇ ਦਿਲਜੀਤ ਨੂੰ ਜਾਣਿਆ ਜਾਂਦਾ ਹੈ। ਇੰਨਾਂ ਦੀ ਹਲੀਮੀ ਨੌਜਵਾਨਾਂ ਨੂੰ ਜ਼ਰੂਰ ਸਿਖਣੀ ਚਾਹੀਦੀ ਹੈ,ਕਿਉਂਕਿ ਦਿਲਜੀਤ ਕਰੋੜਾਂ ਲੋਕਾਂ ਨੂੰ ਮੋਟੀਵੇਟ ਕਰਦੇ ਹਨ । ਇਸ ‘ਤੇ ਦਿਲਜੀਤ ਨੇ ਜਵਾਬ ਦਿੱਤੀ ਕਿ ਮੈਂ ਆਪ ਤੁਹਾਡੇ ਤੋਂ ਮੋਟਿਵੇਟ ਰਹਿੰਦਾ ਹਾਂ।
ਜੈਵੀਰ ਸ਼ੇਰਗਿੱਲ ਨੇ ਕਿਹਾ ਮੈਂ ਦਿਲਜੀਤ ਤੋਂ ਜੋ ਸਿਖਿਆ ਹੈ ਉਸ ਨੂੰ ਆਪਣੇ ਬੱਚਿਆਂ ਨੂੰ ਸਿਖਾਇਆ ਹੈ,ਹੋਰ ਲੋਕਾਂ ਨੂੰ ਦੱਸਿਆ ਹੈ । ਹਾਰਡਵਰਕ ਕਰਨ ਨਾਲ ਕਾਮਯਾਬੀ ਜ਼ਰੂਰ ਮਿਲੇਗੀ । ਅਸਮਾਨ ਦੀ ਕੋਈ ਲਿਮਟ ਨਹੀਂ ਹੈ,ਅਸੀਂ ਅੱਜ ਛਾਤੀ ਠੋਕ ਕੇ ਕਹਿੰਦੇ ਹਾਂ ਕਿ ਅਸੀਂ ਦਿਲਜੀਤ ਦੋਸਾਂਝ ਦੇ ਪੰਜਾਬ ਦੇ ਹਾਂ ।
ਜੈਵੀਰ ਸ਼ੇਰਗਿੱਲ ਪਹਿਲਾਂ ਕਾਂਗਰਸ ਦੇ ਮੈਂਬਰ ਸਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਦੇ ਨਜ਼ਦੀਕੀ ਸਨ ਪਰ ਕੈਪਟਨ ਵੱਲੋਂ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜੈਵੀਰ ਸ਼ੇਰਗਿੱਲ ਵੀ ਬੀਜੇਪੀ ਵਿੱਚ ਚੱਲੇ ਗਏ ਸਨ ਅਤੇ ਉਹ ਪਾਰਟੀ ਦੇ ਮੁਖ ਬੁਲਾਰੇ ਹਨ ਅਤੇ ਟੀਵੀ ਚੈੱਨਲ ਵਿੱਚ ਅਕਸਰ ਡਿਬੇਟ ਦੌਰਾਨ ਨਜ਼ਰ ਆਉਂਦੇ ਹਨ ।