ਬਿਉਰੋ ਰਿਪੋਰਟ – ਚੰਡੀਗੜ੍ਹ ਵਿੱਚ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਹੋਇਆ ਵਿਵਾਦ ਹੁਣ ਵੀ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ । ਸ਼ੋਅ ਦੌਰਾਨ ਨਕਲੀ ਟਿਕਟਾਂ ਵਿਕਣ ਦਾ ਮਾਮਲਾ ਸਾਹਮਣੇ ਆਇਆ ਸੀ । ਹੁਣ ਇਸ ਦੇ ਖਿਲਾਫ਼ ਐਕਸ਼ਨ ਲਿਆ ਗਿਆ ਹੈ ।
ਚੰਡੀਗੜ੍ਹ ਪੁਲਿਸ ਨੇ ਨਕਲੀ ਟਿਕਟਾਂ ਵੇਚਣ ਵਾਲੇ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਜ਼ੀਰਕਪੁਰ ਦੀ ਰਹਿਣ ਵਾਲੀ ਇੱਕ ਔਰਤ ਦੀ ਸ਼ਿਕਾਇਤ ‘ਤੇ ਸੈਕਟਰ-17 ਥਾਣੇ ਵਿਚ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਵਰਧਨ ਮਾਨ, ਪਰਵ ਕੁਮਾਰ, ਵਿਨੀਤ ਪਾਲ, ਅਕਾਸ਼ਦੀਪ ਸਿੰਘ ਅਤੇ ਰੌਸ਼ਨ ਸਿੰਘ ‘ਤੇ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਜਾਅਲੀ ਟਿਕਟਾਂ ਵੇਚਣ ਦਾ ਦੋਸ਼ ਲਗਾਇਆ ਹੈ। ਇਹ ਸ਼ੋਅ ਪਿਛਲੇ ਸਾਲ ਸੈਕਟਰ-34 ਵਿੱਚ ਹੋਇਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਟਿਕਟ ਵੇਚਣ ਵਾਲੇ ਇੰਨਾਂ ਜਾਲਸਾਜ਼ਾ ਨੇ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਅਕਾਉਂਟ ਬਣਾ ਕੇ ਫੇਕ ਟਿਕਟਾਂ ਵੇਚੀਆਂ ਸਨ ।