Punjab

ਦਰਬਾਰ ਸਾਹਿਬ ‘ਚ ਤਿਰੰਗਾ ਵਿਵਾਦ ਤੋਂ ਬਾਅਦ ਹੁਣ ਦਲਜੀਤ ਦੋਸਾਂਝ ਟਾਰਗੇਟ !

ਬਿਉਰੋ ਰਿਪੋਰਟ : ਸ੍ਰੀ ਦਰਬਾਰ ਸਾਹਿਬ ਵਿੱਚ ਤਿਰੰਗਾ ਵਿਵਾਦ ਤੋਂ ਬਾਅਦ ਸੇਵਾਦਾਰ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਸਕਰਟ ਦੀ ਵਜ੍ਹਾ ਕਰਕੇ ਰੋਕਿਆ ਸੀ ਬੇਵਜ੍ਹਾ ਇਸ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ । ਪਰ ਸੋਸ਼ਲ ਮੀਡੀਆ ‘ਤੇ ਕੁਝ ਲੋਕਾਂ ਨੇ ਆਪਣਾ ਖੇਡ ਸ਼ੁਰੂ ਕਰ ਦਿੱਤਾ ਹੈ,ਅੱਗ ਲਗਾਉਣ ਅਤੇ ਸਿੱਖ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਗਾਇਕ ਦਲਜੀਤ ਦੋਸਾਂਝ ਨੂੰ ਵੀ ਸੋਸ਼ਲ ਮੀਡੀਆ ‘ਤੇ ਨਿਸ਼ਾਨਾ ਬਣਾਇਆ ਗਿਆ ਹੈ । ਦਲਜੀਤ ਦੇ ਕੋਚੋਲਾ ਮਿਉਜ਼ਿਕ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਬਣ ਗਏ ਹਨ । ਉਨ੍ਹਾਂ ਦੀ ਬਾਲੀਵੁੱਡ ਦੇ ਵੱਡੇ-ਵੱਡੇ ਅਦਾਕਾਰ ਅਤੇ AR ਰਹਿਮਾਨ ਵਰਗੇ ਮਿਊਜ਼ਕ ਡਾਇਰੈਕਟਰ ਨੇ ਵੀ ਤਾਰੀਫ ਕੀਤੀ ਹੈ,ਇੱਥੋਂ ਤੱਕ ਭਾਰਤ ਵਿੱਚ ਅਮਰੀਕੀ ਸਫਾਰਤਖਾਨੇ ਵੀ ਟਵੀਟ ਕਰਕੇ ਲਿਖਿਆ ਹੈ ‘ਕੋਚੇਲਾ ਦਲਜੀਤ ਦੋਸਾਂਝ ਦੀ ਬੀਟ ‘ਤੇ ਥਿਰਕਿਆ ਹੈ,ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਹਿਲੇ ਪੰਜਾਬੀ ਵੱਲੋਂ ਕੋਚੋਲਾ ਮਿਊਜ਼ਿਕ ਅਤੇ ਆਰਟ ਫੈਸਟੀਵਲ ਵਰਗੇ ਸਭ ਤੋਂ ਵੱਡੇ ਮੰਚ ‘ਤੇ ਫਰਮਾਰਮ ਕਰਦੇ ਹੋਏ ਵੇਖਣਾ’। ਅਮਰੀਕੀ ਸਫਾਰਤਖਾਨੇ ਦੇ ਵੱਲੋਂ ਕੀਤੇ ਤਰੀਫ ਵਾਲੇ ਟਵੀਟ ਦੇ ਹੇਠਾਂ ਇੱਕ ਸ਼ਖਸ ਨੇ ਬਹੁਤ ਨਫਰਤ ਭਰਿਆ ਟਵੀਟ ਕੀਤਾ ਹੈ ।

ਦਲਜੀਤ ਦੋਸਾਂਝ ਨੂੰ ਨਿਸ਼ਾਨਾ

ਟਵਿੱਟਰ JIX5A ਜੋ ਕਿ ਵੈਫਾਈ ਟਵੀਟਰ ਹੈਂਡਲ ਹੈ ਉਸ ਨੇ ਅਮਰੀਕਾ ਦੇ ਭਾਰਤੀ ਸਫਾਰਤ ਖਾਨੇ ਦੇ ਟਵੀਟ ‘ਤੇ ਲਿਖਿਆ ਹੈ ‘ਕੀ ਅਮਰੀਕੀ ਸਫਾਰਤਖਾਨਾ ਭਾਰਤ ਵਿੱਚ ਖਾਲਿਸਤਾਨੀ ਨੂੰ ਉਤਸ਼ਾਹਿਤ ਕਰ ਰਿਹਾ ਹੈ ! ਅਮਰੀਕਾ ਭਾਰਤ ਦਾ ਮਿੱਤਰ ਨਹੀਂ ਹੈ। ਇਸ ਟਵੀਟ ਦੇ ਜ਼ਰੀਏ ਸਿੱਧੇ-ਸਿੱਧੇ ਦਲਜੀਤ ਦੋਸਾਂਝ ਨੂੰ ਖਾਲਿਸਤਾਨੀ ਕਹਿਕੇ ਸਾਰੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਹ ਕੌਣ ਲੋਕ ਹਨ ਜੋ ਵਾਰ-ਵਾਰ ਸਿੱਖਾਂ ਦੀ ਉਪਲਦੀਆਂ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ ਅਤੇ ਵਾਰ-ਵਾਰ ਕਿਸੇ ਨਾ ਕਿਸੇ ਰੂਪ ਵਿੱਚ ਟਾਰਗੇਟ ਕੀਤਾ ਜਾ ਰਿਹਾ ਹੈ । ਕੀ ਇੰਨਾਂ ਨੇ ਭਾਰਤ ਦੇ ਇਤਿਹਾਸ ਅਤੇ ਵਰਤਮਾਨ ਵਿੱਚ ਕੀਤੀਆਂ ਕੁਰਬਾਰੀਆਂ ਬਾਰੇ ਨਹੀਂ ਪੜਿਆ ਹੈ ? ਇੰਨਾਂ ਲੋਕਾਂ ਨੂੰ ਪੜਨੀ ਚਾਹੀਦੀ ਹੈ ਪਾਰਲੀਮੈਂਟ ਵਿੱਚ ਪੇਸ਼ ਰੱਖਿਆ ਮੰਤਰਾਲੇ ਦੀ ਉਹ ਤਾਜ਼ਾ ਰਿਪੋਰਟ ਜਿਸ ਵਿੱਚ ਦੱਸਿਆ ਗਿਆ ਹੈ ਭਾਰਤੀ ਫੌਜ ਕੋਲ ਕੁੱਲ 11.54 ਫੌਜੀ ਅਤੇ ਜੇਸੀਓਸ ਹਨ, ਜਿਨ੍ਹਾਂ ਵਿੱਚੋ ਇਕੱਲੇ ਪੰਜਾਬ ਤੋਂ ਹੀ 89,893 ਸੈਨਿਕ ਅਤੇ ਜੇਸੀਓਸ ਆਉਂਦੇ ਹਨ ਅਤੇ ਜੋ ਕਿ ਕੁੱਲ ਫੌਜ ਦਾ 7.78 ਫੀਸਦ ਬਣਦਾ ਹੈ।

ਅਜਿਹੇ ਨਫਰਤੀ ਭਾਸ਼ਾ ਬੋਲਣ ਵਾਲੇ ਟਵਿੱਟਰ ਹੈਂਡਲ ਦੇ ਖਿਲਾਫ਼ ਪੰਜਾਬ ਅਤੇ ਭਾਰਤ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਕਿਉਂਕਿ ਨਫਰਤ ਦੀ ਇੱਕ ਚਿੰਗਾਰੀ ਸਾਰਾ ਮਾਹੌਲ ਖਰਾਬ ਕਰ ਸਕਦੀ ਹੈ, ਜਿਸ ਸ਼ਖਸ ਨੇ ਆਪਣੇ ਹੈਂਡਲ ਤੋਂ ਦਲਜੀਤ ਦੋਸਾਂਝ ਨੂੰ ਟਾਰਗੇਟ ਕਰਕੇ ਟਵੀਟ ਕੀਤਾ ਹੈ ਉਸ ਨੇ ਦਰਬਾਰ ਸਾਹਿਬ ਵਿੱਚ ਤਿਰੰਗਾ ਵਿਵਾਦ ਨੂੰ ਵੀ ਇੱਕ ਪੱਖ ਵਿਖਾ ਕੇ ਸੇਵਾਦਾਰ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈ । ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਪਰ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਜੋ ਕੁਝ ਲਿੱਖ ਰਹੇ ਹੋ ਉਸ ਦੀ ਭਾਸ਼ਾ ਕਿਸੇ ਦੇ ਧਰਮ ਨੂੰ ਟਾਰਗੇਟ ਅਤੇ ਨਫਰਤੀ ਫੈਲਾਉਣ ਵਾਲੀ ਨਹੀਂ ਹੋਣੀ ਚਾਹੀਦੀ ਹੈ ।