‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਨੇ ਕਿਸਾਨਾਂ ਦਾ ਗਲਾ ਘੁਟਣਾ ਬੰਦ ਨਾ ਕੀਤਾ ਤਾਂ ਸਾਹ ਲੈਣਾ ਮੁਸ਼ਕਲ ਹੋ ਜਾਵੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਪੋਰੇਟ ਜਗਤ ਨੂੰ ਜ਼ਮੀਨਾਂ ‘ਤੇ ਬਿਠਾਉਣਾ ਆਸਾਨ ਹੋ ਜਾਵੇਗਾ। ਸਰਕਾਰ ਕਿਸਾਨਾਂ ਨੂੰ ਸਬਸਿਡੀ ਦੇਣ ਤੋਂ ਭੱਜ ਕੇ ਦਗਾ ਕਮਾ ਰਹੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਹੈ ਕਿ ਸਰਕਾਰ ਚਾਲੂ ਵਿੱਤੀ ਸਾਲ ਵਿੱਚ ਸਬਸਿਡੀਆਂ ਲਈ 3409 ਕਰੋੜ ਰੁਪਏ ਰੱਖ ਕੇ ਵੀ ਖਾਦ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ।
ਉਨ੍ਹਾਂ ਨੇ ਡੀਏਪੀ ਖਾਦ ਦੀਆਂ ਕੀਮਤਾਂ ਵਿੱਚ ਵਾਧੇ ਵਾਰੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਖਾਦਾਂ ‘ਤੇ ਸਬਸਿਡੀ ਨਾ ਦਿੱਤਾ ਤਾਂ ਇਹ ਕਿਸਾਨਾਂ ਦੀ ਵਿੱਤ ਤੋਂ ਬਾਹਰ ਹੋ ਜਾਵੇਗੀ। ਕੇਂਦਰ ਸਰਕਾਰ ਵੱਲੋਂ ਡੀਏਪੀ ਖਾਦ ਦੇ ਗੱਟੇ ਮਗਰ 150 ਰੁਪਏ ਦਾ ਚੁੱਪ ਚਪੀਤੇ ਵਾਧਾ ਕਰ ਦਿੱਤਾ ਗਿਆ ਹੈ। ਕਿਸਾਨਾ ਨੂੰ ਡਰ ਹੈ ਕਿ ਹੈ ਵਾਧਾ ਹੋਰ ਵੀ ਉਪਰ ਜਾ ਸਕਦਾ ਹੈ ਕਿਉਂਕਿ ਸਰਕਾਰ ਵੱਲੋਂ ਹਾਲੇ ਤੱਕ ਨਵੇਂ ਵਿੱਤੀ ਸਾਲ ਦੀ ਖਾਦ ਪੋਲਸੀ ਜਾਰੀ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਜੇ ਕਿਸਾਨ ਸੰਘਰਸ਼ ਛੇੜ ਦੇ ਹਨ ਤਾਂ ਇਸ ਦੀ ਡੱਟਵੀਂ ਹਿਮਾਇਤ ਕੀਤੀ ਜਾਵੇਗੀ।