‘ਦ ਖ਼ਾਲਸ ਬਿਊਰੋ:- ਕੋਰੋਨਾ ਦੇ ਸਕੰਟ ਦੌਰਾਨ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਅੱਜ 17 ਜੁਲਾਈ ਨੂੰ ਮੁੜ ਡੀਜ਼ਲ ਪੈਟਰੋਲ ਤੋਂ 70 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
ਪੈਟਰੋਲ ਦੀ ਕੀਮਤ 80 ਰੁਪਏ 43 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 81 ਰੁਪਏ 35 ਪੈਸੇ ਹੋ ਚੁੱਕੀ ਹੈ।
ਡੀਜ਼ਲ ਦੀਆਂ ਕੀਮਤਾਂ ਵਿੱਚ ਇਹ ਵਾਧਾ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਜਾਰੀ ਹੈ। ਅੱਜ ਦੇਸ਼ ਭਰ ‘ਚ ਪੈਟਰੋਲ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ ਪਰ ਡੀਜ਼ਲ ਦੀ ਕੀਮਤ ‘ਚ 15 ਤੋਂ 17 ਪੈਸੇ ਪ੍ਰਤੀ ਲੀਟਰ ਤਕ ਦਾ ਇਜ਼ਾਫਾ ਹੋਇਆ ਹੈ।
ਦਿਨੋ ਦਿਨ ਵੱਧ ਰਹੀਆਂ ਡੀਜ਼ਲ ਦੀਆਂ ਕੀਮਤਾਂ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ ਇਥੋ ਤੱਕ ਕੀ ਲੋਕਾਂ ਨੇ ਆਪਣੀਆਂ ਕਾਰਾਂ ਤੱਕ ਵੇਚ ਦਿੱਤੀਆਂ ਹਨ। ਹਾਲਾਂਕਿ ਪਿਛਲੇ ਦਿਨਾਂ ਦੌਰਾਨ ਭਾਰਤ ਅੰਦਰ ਰੋਜ਼ਾਨਾਂ ਤੇਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਏ। ਜਿਸ ‘ਤੇ ਸਰਕਾਰਾਂ ਕਿਸੇ ਵੀ ਤਰ੍ਹਾਂ ਕੋਈ ਵੀ ਅਸਰ ਦਿਖਾਈ ਨਹੀਂ ਦਿੱਤਾ।