‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹਰ ਰੋਜ ਹੀ 35-35 ਦਾ ਵਾਧਾ ਹੋ ਰਿਹਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ 35 ਪੈਸੇ ਵਧਾਏ ਹਨ। ਇਸ ਮਹੀਨੇ ਤੇਲ ਦੀਆਂ ਕੀਮਤਾਂ ਵਿੱਚ ਕੁਲ ਮਿਲਾ ਕੇ 4.50 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ।
ਆਈਓਸੀਐਲ ਵੱਲੋਂ ਅੱਜ ਜਾਰੀ ਕੀਤੇ ਗਏ ਰੇਟ ਅਨੁਸਾਰ ਦਿੱਲੀ ਵਿੱਚ ਇੰਡੀਅਨ ਆਇਲ ਪੰਪ ਦੇ ਅਨੁਸਾਰ ਪੈਟਰੋਲ 106.19 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 94.92 ਰੁਪਏ ਪ੍ਰਤੀ ਲੀਟਰ ਤੱਕ ਪੁੱਜ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

ਅਕਤੂਬਰ ਮਹੀਨੇ ਦੀ ਗੱਲ ਕਰੀਏ ਕਿ ਤੇਲ ਦੀਆਂ ਕੀਮਤਾਂ ਵਿੱਚ 15 ਗੁਣਾ ਤੋਂ ਵੱਧ ਵਾਧਾ ਕੀਤਾ ਗਿਆ ਹੈ। ਸਿਰਫ ਤਿੰਨ ਦਿਨਾਂ ਨੂੰ ਛੱਡ ਕੇ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਅਕਤੂਬਰ ਵਿੱਚ ਪੈਟਰੋਲ 4.45 ਰੁਪਏ ਮਹਿੰਗਾ ਹੋਇਆ ਹੈ ਜਦੋਂ ਕਿ ਡੀਜ਼ਲ ਦਾ ਭਾਅ 5 ਰੁਪਏ ਵਧਿਆ ਹੈ।
ਚਾਰ ਮਹਾਨਗਰਾਂ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇਖੀਏ ਤਾਂ ਦਿੱਲੀ ਵਿਚ ਪੈਟਰੋਲ 106.19 ਰੁਪਏ ਅਤੇ ਡੀਜ਼ਲ 94.92 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿਚ ਪੈਟਰੋਲ 112.11 ਰੁਪਏ ਅਤੇ ਡੀਜ਼ਲ 102.89 ਰੁਪਏ ਪ੍ਰਤੀ ਲੀਟਰ ਤੇ ਚੇਨਈ ਪੈਟਰੋਲ 103.31 ਰੁਪਏ ਅਤੇ ਡੀਜ਼ਲ 99.26 ਰੁਪਏ ਪ੍ਰਤੀ ਲੀਟਰ ਹੈ। ਇਸੇ ਤਰ੍ਹਾਂ ਕੋਲਕਾਤਾ ਪੈਟਰੋਲ 106.77 ਰੁਪਏ ਅਤੇ ਡੀਜ਼ਲ 98.03 ਰੁਪਏ ਪ੍ਰਤੀ ਲੀਟਰ ਹੈ।

ਇਨ੍ਹਾਂ ਤੋਂ ਇਲਾਵਾ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਉੜੀਸਾ, ਜੰਮੂ -ਕਸ਼ਮੀਰ ਅਤੇ ਲੱਦਾਖ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ ਹੈ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਲਗਾਏ ਗਏ ਟੈਕਸ ਅਤੇ ਆਵਾਜਾਈ ਦੀ ਲਾਗਤ ਦੇ ਕਾਰਨ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਅੰਤਰ ਵੱਖਰਾ ਹੁੰਦਾ ਹੈ।
ਇਸ ਤਰ੍ਹਾਂ ਚੈੱਕ ਕਰੋ ਆਪਣੇ ਸ਼ਹਿਰ ਤੇਲ ਦਾ ਰੇਟ

ਦੇਸ਼ ਦੀਆਂ ਤਿੰਨ ਤੇਲ ਮਾਰਕੇਟਿੰਗ ਕੰਪਨੀਆਂ HPCL,BPCLਅਤੇ IOC ਸਵੇਰੇ 6 ਵਜੇ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਦਰਾਂ ਜਾਰੀ ਕਰਦੀਆਂ ਹਨ। ਜਾਣਕਾਰੀ ਅਨੁਸਾਰ ਨਵੀਆਂ ਦਰਾਂ ਲਈ ਇਨ੍ਹਾਂ ਦੀਆਂ ਵੈਬਸਾਈਟ ‘ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਮੋਬਾਈਲ ਫੋਨਾਂ ‘ਤੇ ਐਸਐਮਐਸ ਦੁਆਰਾ ਰੇਟ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਬਾਰੇ 92249 92249 ਤੇ ਐਸਐਮਐਸ ਭੇਜ ਕੇ ਵੀ ਪਤਾ ਲਗਾ ਸਕਦੇ ਹੋ। ਤੁਹਾਨੂੰ RSPਪੈਟਰੋਲ ਪੰਪ ਡੀਲਰ ਕੋਡ 92249 92249 ‘ਤੇ ਭੇਜਣਾ ਹੋਵੇਗਾ।