ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਐਕਸ ‘ਤੇ ਗੁਰੂਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ ਦੀ ਇਕ ਫੋਟੋ ਸਾਂਝੀ ਕੀਤੀ ਹੈ। ਇਸ ਵਿਚ ਉਹ ਇਕ ਕੁਰਸੀ ‘ਤੇ ਬੈਠੇ ਹਨ। ਅਕਾਲੀ ਦਲ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੌਜਾ ਸਿੰਘ ਸਰਾਰੀ ਐਸਡੀਐਮ ਦੀ ਕੁਰਸੀ ‘ਤੇ ਬੈਠੇ ਹਨ। ਅਕਾਲੀ ਦਲ ਨੇ ਆਪਣੇ ਐਕਸ ਅਕਾਉਂਟ ‘ਤੇ ਲਿਖਿਆ ਕਿ ਆਮ ਆਦਮੀ ਹੋਣ ਦੇ ਦਾਅਵੇ ਕਰਨ ਵਾਲੇ ਆਪ ਸਰਕਾਰ ਦੇ ਵਿਧਾਇਕ ਫੌਜਾ ਸਰਾਰੀ ਦਾ ਹੰਕਾਰ ਦੇਖੋ, ਜੋ SDM ਦੀ ਕੁਰਸੀ ‘ਤੇ ਜਾ ਬੈਠਾ । ਇਸ ਦੇ ਕੋਲ ਕੀ ਅਧਿਕਾਰ ਹੈ ਕਿਸੇ ਪ੍ਰਸ਼ਾਸ਼ਨਿਕ ਅਧਿਕਾਰੀ ਦੀ ਕੁਰਸੀ ‘ਤੇ ਬੈਠਣ ਦਾ ਇਹ ਕੇਵਲ ਤੇ ਕੇਵਲ ਇਹਨਾਂ ਸੱਤਾ ਦਾ ਨਸ਼ਾ ਹੈ ਜੋ ਪੰਜਾਬ ਦੇ ਲੋਕ ਜਲਦ ਉਤਾਰਨਗੇ
ਆਮ ਆਦਮੀ ਹੋਣ ਦੇ ਦਾਅਵੇ ਕਰਨ ਵਾਲੇ ਆਪ ਸਰਕਾਰ ਦੇ ਵਿਧਾਇਕ ਫੌਜਾ ਸਰਾਰੀ ਦਾ ਹੰਕਾਰ ਦੇਖੋ, ਜੋ SDM ਦੀ ਕੁਰਸੀ ‘ਤੇ ਜਾ ਬੈਠਾ । ਇਸ ਦੇ ਕੋਲ ਕੀ ਅਧਿਕਾਰ ਹੈ ਕਿਸੇ ਪ੍ਰਸ਼ਾਸ਼ਨਿਕ ਅਧਿਕਾਰੀ ਦੀ ਕੁਰਸੀ ‘ਤੇ ਬੈਠਣ ਦਾ ❓
ਇਹ ਕੇਵਲ ਤੇ ਕੇਵਲ ਇਹਨਾਂ ਸੱਤਾ ਦਾ ਨਸ਼ਾ ਹੈ ਜੋ ਪੰਜਾਬ ਦੇ ਲੋਕ ਜਲਦ ਉਤਾਰਨਗੇ❗ pic.twitter.com/EGcJaw8sIK— Shiromani Akali Dal (@Akali_Dal_) February 6, 2025
ਇਹ ਵੀ ਪੜ੍ਹੋ – ਆਮ ਆਦਮੀ ਪਾਰਟੀ ਨੇ ਅਮਰੀਕੀ ਜਹਾਜ਼ ਨੂੰ ਅੰਮ੍ਰਿਤਸਰ ‘ਚ ਉਤਾਰਨ ਤੇ ਚੁੱਕੇ ਸਵਾਲ