The Khalas Tv Blog Punjab ਡਿਬੜੂਗੜ੍ਹ ਜੇਲ੍ਹ ਤੋਂ ਵੱਡੀ ਖਬਰ ! 8 ਮਹੀਨੇ ਬਾਅਦ ਪਹਿਲਾਂ ਸ਼ਖਸ ਆਵੇਗਾ ਜੇਲ੍ਹ ਤੋਂ ਬਾਹਰ !
Punjab

ਡਿਬੜੂਗੜ੍ਹ ਜੇਲ੍ਹ ਤੋਂ ਵੱਡੀ ਖਬਰ ! 8 ਮਹੀਨੇ ਬਾਅਦ ਪਹਿਲਾਂ ਸ਼ਖਸ ਆਵੇਗਾ ਜੇਲ੍ਹ ਤੋਂ ਬਾਹਰ !

ਬਿਉਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਲੈਕੇ ਡਿਬਰੂਗੜ੍ਹ ਜੇਲ੍ਹ ਤੋਂ ਵੱਡੀ ਖਬਰ ਸਾਹਮਣੇ ਆਈ ਹੈ । ਕੁਲਵੰਤ ਸਿੰਘ ਰਾਉਕੇ ਨੂੰ 6 ਦਿਨ ਦੀ ਪੈਰੋਲ ਦਿੱਤੀ ਗਈ ਹੈ । ਇਹ ਜਾਣਕਾਰੀ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਦਿੱਤੀ ਹੈ । ਉਨ੍ਹਾਂ ਦੱਸਿਆ ਹੈ ਕਿ ਕੁਲਵੰਤ ਸਿੰਘ ਦੇ ਚਾਚੇ ਦਾ ਦੇਹਾਂਤ ਹੋ ਗਿਆ ਹੈ ਜਿਸ ਦੀ ਵਜ੍ਹਾ ਕਰਕੇ ਉਹ ਮੋਗਾ ਆਪਣੇ ਪਿੰਡ ਆਉਣਗੇ ।

ਇੰਡੀਅਨ ਐਕਸਪ੍ਰੈਸ ਵਿੱਚ ਛੱਪੀ ਖਬਰ ਦੇ ਮੁਤਾਬਿਕ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ 9 ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ ਹੈ। 8 ਮਹੀਨੇ ਤੋਂ ਰਾਉਕੇ ਡਿਬਰੂਗੜ੍ਹ ਜੇਲ੍ਹ ਹਨ,ਉਹ ਪਹਿਲੇ ਸ਼ਖਸ ਹਨ ਜਿੰਨਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਮਿਲਿਆ ਹੈ । ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਾਲ ਦਲਜੀਤ ਸਿੰਘ ਕਲਸੀ,ਪਪਲਪ੍ਰੀਤ ਸਿੰਘ,ਵਰਿੰਦਰ ਸਿੰਘ ਜੋਹਲ,ਗੁਰਮੀਤ ਸਿੰਘ ਬੁਕਰਨਵਾਲਾ,ਹਰਜੀਤ ਸਿੰਘ,ਭਗਵੰਤ ਸਿੰਘ,ਬਸੰਤ ਸਿੰਘ,ਗੁਰਿੰਦਰਪਾਲ ਸਿੰਘ ਔਜਲਾ ਬੰਦ ਹਨ ।

ਕੌਣ ਹੈ ਕੁਲਵੰਤ ਸਿੰਘ ਰਾਉਕੇ ?

ਗ੍ਰਿਫਤਾਰੀ ਤੋਂ ਪਹਿਲਾਂ ਕੁਲਵੰਤ ਸਿੰਘ ਰਾਉਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਕਲਰਕ ਸੀ। ਰਾਉਕੇ ਦੇ ਪਿਤਾ ਨੂੰ 1993 ਵਿੱਚ ਪੁਲਿਸ ਨੇ ਗ੍ਰਿਫਤਾਰੀ ਕੀਤਾ ਸੀ ਉਸ ਵੇਲੇ ਤੋਂ ਉਨ੍ਹਾਂ ਦਾ ਹੁਣ ਤੱਕ ਕੋਈ ਪਤਾ ਨਹੀਂ ਚੱਲਿਆ ਹੈ । ਰਾਉਕੇ ਨੂੰ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ,ਕਿਉਂਕਿ ਉਹ ਜਥੇਬੰਦੀ ਦੇ ਸਾਰੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦਾ ਸੀ। 23 ਫਰਵਰੀ 2023 ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅਜਨਾਲਾ ਥਾਣੇ ‘ਤੇ ਕਥਿਤ ਹਮਲੇ ਨੂੰ ਲੈਕੇ ਗ੍ਰਿਫਤਾਰੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਾਰੀਆਂ ਨੂੰ ਕੌਮੀ ਸੁਰੱਖਿਆ ਕਾਨੂੰਨ NSA ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਸੀ ।

Exit mobile version