ਬਿਉਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ । ਪੰਜਾਬ ਸਰਕਾਰ ਨੇ 1 ਸਾਲ ਪਹਿਲਾਂ ਲਗਾਏ ਗਏ NSA ਦੀ ਮਿਆਦ ਸਾਲ ਲਈ ਹੋਰ ਵਧਾ ਦਿੱਤੀ ਗਈ ਹੈ । ਤੁਹਾਨੂੰ ਦੱਸ ਦੇਇਏ ਕਿ ਕਿਸੇ ਵੀ ਸਖਸ ਦੇ ਖਿਲਾਫ NSA ਅਧੀਨ ਕਾਰਵਾਈ 1 ਸਾਲ ਦੇ ਲਈ ਕੀਤੀ ਜਾਂਦੀ ਹੈ ।
ਪੰਜਾਬ ਸਰਕਾਰ ਦੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਹਾਈਕੋਰਟ ਵਿੱਚ ਪੇਸ਼ ਹੋ ਕੇ NSA ਅਧੀਨ ਕਾਰਵਾਈ 1 ਸਾਲ ਵਧਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ । ਹੁਣ ਸਾਰਿਆਂ ਦੇ ਖਿਲਾਫ ਨਵੇਂ ਸਿਰੇ ਤੋਂ NSA ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਵਾਰਿਸ ਪੰਜਾਬ ਦੇ ਮੁੱਖੀ ਅਤੇ ਉਨ੍ਹਾਂ ਦੇ ਸਾਥੀ ਡਿਬਰੂਗੜ੍ਹ ਜੇਲ੍ਹ ਵਿੱਚ ਹਨ ।
ਜਾਣਕਾਰੀ ਦੇ ਮੁਤਾਬਿਕ ਵਾਰਿਸ ਪੰਜਾਬ ਦੇ ਮੁੱਖੀ ਅਤੇ ਉਨ੍ਹਾਂ ਦੇ ਸਾਥੀ ਪ੍ਰਿਤਪਾਲ ਸਿੰਘ,ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੀਕੇ,ਗੁਰਮੀਤ ਸਿੰਘ,ਕੁਲਵੰਤ ਸਿੰਘ,ਸਰਬਜੀਤ ਸਿੰਘ ਕਲਸੀ,ਗੁਰਿੰਦਰ ਸਿੰਘ ਔਜਲਾ,ਬਸੰਤ ਸਿੰਘ ਦੇ ਖਿਲਾਫ NSA ਅਧੀਨ ਕਾਰਵਾਈ ਕੀਤੀ ਗਈ ਸੀ। ਸਾਰਿਆਂ ਨੇ ਕੋਰਟ ਵਿੱਚ NSA ਦੇ ਤਹਿਤ ਕੀਤੀ ਗਈ ਕਾਰਵਾਈ ਨੂੰ ਲੈਕੇ ਇੱਕ ਅਰਜ਼ੀ ਦਾਇਰ ਕੀਤੀ ਸੀ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਲਗਾਏ ਗਏ NSA ਕਾਨੂੰਨ ਨੂੰ ਚੁਣੌਤੀ ਦਿੱਤੀ ਗਈ ਸੀ ।
ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਵਾਰਿਸ ਪੰਜਾਬ ਦੇ ਮੁਖੀ ਅਤੇ ਉਨ੍ਹਾਂ ਦੇ ਸਾਥੀ ਭੁੱਖ ਹੜ੍ਹਤਾਲ ‘ਤੇ ਬੈਠੇ ਹਨ । ਬੰਦੀ ਸਿੰਘਾਂ ਦਾ ਦਾਅਵਾ ਸੀ ਕਿ ਸਰਕਾਰ ਨੇ ਉਨ੍ਹਾਂ ਦੀ ਬੈਰਕ ਵਿੱਚ ਸੀਸੀਟੀਵੀ ਕੈਮਰੇ ਲਗਾਏ ਸਨ,ਜੇਲ੍ਹ ਵਿੱਚ ਉਨ੍ਹਾਂ ਦਾ ਜਾਨ ਨੂੰ ਖਤਰਾਂ ਹੈ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਸਿਫਟ ਕੀਤਾ ਜਾਵੇ । ਜਿਸ ਦੇ ਬਾਅਦ ਪਰਿਵਾਰ ਨੇ ਵੀ ਭੁੱਖ ਹੜ੍ਹਤਾਲ ਕੀਤੀ ਸੀ ਪਰ ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਿਰਦੇਸ਼ ‘ਤੇ ਪਰਿਵਾਰ ਨੇ ਭੁੱਖ ਹੜ੍ਹਤਾਲ ਖਤਮ ਕਰ ਦਿੱਤੀ ਸੀ।