Punjab

ਡਿਬਰੂਗੜ੍ਹ ਜੇਲ੍ਹ ਤੇ ਪੰਜਾਬ ਤੋਂ 2 ਵੱਡੀਆਂ ਤੇ ਅਹਿਮ ਖਬਰਾਂ !

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ   ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲੈਕੇ 2 ਅਹਿਮ ਖ਼ਬਰਾਂ ਸਾਹਮਣੇ ਆਇਆ ਹਨ ,ਇੱਕ ਡਿਬਰੂਗੜ੍ਹ ਜੇਲ੍ਹ ਤੋਂ ਹੈ ਇੱਕ ਬਾਬਾ ਬਕਾਲਾ ਤੋਂ ਹੈ। ਸਭ ਤੋਂ ਪਹਿਲਾਂ ਡਿਬਰੂਗੜ੍ਹ ਜੇਲ੍ਹ ਤੋਂ ਆਈ ਵੱਡੀ ਖ਼ਬਰ ਵਿੱਚ ਕੌਮੀ ਸੁਰੱਖਿਆ ਏਜੰਸੀ (NSA) ਦੇ ਅਧਿਕਾਰੀ ਡਿਬਰੂਗੜ੍ਹ ਜੇਲ੍ਹ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ  ਵਾਰਿਸ ਪੰਜਾਬ ਦੇ ਮੁੱਖੀ ਕੋਲੋਂ ਦੋ ਘੰਟੇ ਤੱਕ ਪੁੱਛ-ਗਿੱਛ ਕੀਤੀ। ਦੱਸਿਆ ਜਾ ਰਿਹਾ ਹੈ ਕਿ NSA ਦੇ ਅਧਿਕਾਰੀ ਸਵਾਲਾਂ ਦੀ ਲੰਬੀ ਲਿਸਟ ਲੈਕੇ ਆਏ ਸਨ, ਜਿਸ ਵਿੱਚ ਵਿਦੇਸ਼ੀ ਫੰਡਿੰਗ ਨੂੰ ਲੈਕੇ ਅਹਿਮ ਸਵਾਲ ਪੁੱਛੇ ਗਏ, ਇਸ ਤੋਂ ਇਲਾਵਾ ਪੰਜਾਬ ਵਿੱਚ ਉਨ੍ਹਾਂ ਦੀਆਂ 7 ਮਹੀਨੇ ਦੀਆਂ ਗਤਿਵਿਦਿਆਂ, ਸਾਥੀਆਂ ਅਤੇ ਜਥੇਬੰਦੀ ਨੂੰ ਲੈਕੇ ਵੀ ਸਵਾਲ ਜਵਾਬ ਕੀਤਾ ਗਿਆ ਹੈ ।

ਭਾਸਕਰ ਦੀ ਰਿਪੋਰਰਟ ਮੁਤਾਬਕ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੋਂ ਇਕੱਲੇ ਪੁੱਛ-ਗਿੱਛ ਕੀਤੀ ਗਈ ਹੈ। ਏਜੰਸੀ ਦੇ ਅਧਿਕਾਰੀ ਨੇ ਦੱਸਿਆ ਚਾਚਾ ਹਰਜੀਤ ਸਿੰਘ,ਕਰੀਬੀ ਸਾਥੀ ਪਪਲਪ੍ਰੀਤ ਸਿੰਘ ਅਤੇ ਦਲਜੀਤ ਕਲਸੀ ਤੋਂ ਵੀ ਵੱਖ ਤੋਂ NSA ਪੁੱਛ-ਗਿੱਛ ਕਰੇਗਾ ।

 12 ਖਿਲਾਫ਼ ਚਾਲਾਨ ਪੇਸ਼

ਵਾਰਿਸ ਪੰਜਾਬ ਦੇ ਮੁੱਖੀ   ਦੀ ਖਾਲਸਾ ਵਹੀਰ ਵਿੱਚ ਸ਼ਾਮਲ 12 ਸਾਥੀਆਂ ਦੇ ਖਿਲਾਫ਼ ਖਿਲਚਿਆ ਥਾਣੇ ਵਿੱਚ ਮਾਮਲਾ ਦਰਜ ਹੋਇਆ ਸੀ । ਹੁਣ ਪੁਲਿਸ ਨੇ ਬਾਬਾ ਬਕਾਲਾ ਸਾਹਿਬ ਵਿੱਚ ਬਿਕਰਮਜੀਤ ਸਿੰਘ ਦੀ ਅਦਾਲਤ ਵਿੱਚ ਚਾਲਾਨ ਪੇਸ਼ ਕਰ ਦਿੱਤਾ ਹੈ। ਇਨ੍ਹਾਂ ਖਿਲਾਫ਼ ਧਾਰਾ 279 (ਲਾਪਰਵਾਈ ਨਾਲ ਗੱਡੀ ਚਲਾਉਣ) 506 (ਜਾਨ ਤੋਂ ਮਾਰਨ ਦੀ ਧਮਕੀ ) 336 (ਜਾਨ ਨੂੰ ਖਤਰੇ ਵਿੱਚ ਪਾਊਣ ) ਅਤੇ 186 (ਸਰਕਾਰੀ ਡਿਊਟੀ ਵਿੱਚ ਮੁਸ਼ਕਿਲ ਪੈਦਾ ਕਰਨ ) ਦੇ ਤਹਿਤ ਕੇਸ ਚੱਲੇਗਾ।
ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 29 ਮਈ ਨੂੰ ਹੋਵੇਗੀ, ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਹਮਾਇਤੀਆਂ ਖਿਲਾਫ 18 ਮਾਰਚ 2023 ਨੂੰ ਕੇਸ ਦਰਜ ਹੋਇਆ ਸੀ। ਬਾਬਾ ਬਕਾਲਾ ਸਾਹਿਬ ਅਦਾਲਤ ਵਿੱਚ ਪੇਸ਼ ਚਾਲਾਨ ਵਿੱਚ ਵਾਰਿਸ ਪੰਜਾਬ ਦੇ ਮੁੱਖੀ ,ਹਰਜੀਤ ਸਿੰਘ,ਪਪਲਪ੍ਰੀਤ ਸਿੰਘ ਦਾ ਨਾਂ ਸ਼ਾਮਲ ਨਹੀਂ ਹੈ ਕਿਉਂਕਿ ਉਹ ਫਿਲਹਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਕੌਮੀ ਸੁਰੱਖਿਆ ਕਾਨੂੰਨ ਅਧੀਨ ਬੰਦ ਹਨ ।

NSA ਦੇ ਸਲਾਹਕਾਰ ਬੋਰਡ ਨੇ ਵੀ ਕੀਤੀ ਪੁੱਛ-ਗਿੱਛ

ਇਸ ਤੋਂ ਪਹਿਲਾਂ NAS ਦੇ ਸਲਾਹਕਾਰ ਬੋਰਡ ਨੇ ਸੋਮਵਾਰ ਨੂੰ ਜੇਲ੍ਹ ਵਿੱਚ ਬੰਦ 10   ਸਿੱਖ ਕੈਦੀਆਂ ਨਾਲ ਮੁਲਾਕਾਤ ਕੀਤੀ ਸੀ । ਬੋਰਡ ਦੇ ਚੇਅਰਮੈਨ ਹਾਈਕੋਰਟ ਦੇ ਰਿਟਾਇਡ ਜਸਟਿਸ ਸ਼ਾਬਿਹੁਲ ਹਸਨੈਨ,ਬੋਰਡ ਦੇ ਮੈਂਬਰ ਸੁਵੀਰ ਸਓਕੰਦ,ਦਿਵਯਾਂਸ਼ੂ ਜੈਨ, ਪੰਜਾਬ ਪੁਲਿਸ ਦੇ IG ਰਾਕੇਸ਼ ਅਗਰਵਾਲ ਵੀ ਸ਼ਾਮਲ ਸਨ। ਉਨ੍ਹਾਂ ਨੇ ਵੀ ਪੁੱਛ ਗਿੱਛ ਕੀਤੀ। ਅੰਮ੍ਰਿਤਪਾਲ ਸਿੰਘ ਨੂੰ ਛੱਡ ਕੇ ਬਾਕੀ 9 ਕੈਦੀਆਂ ਦੀ NSA ਅਧੀਨ ਪਹਿਲੇ ਤਿੰਨ ਦੀ ਡਿਟੈਨਸ਼ਨ ਖਤਮ ਹੋ ਰਹੀ ਹੈ। ਬੋਰਡ ਦੀ ਰਿਪੋਰਟ ਦੇ ਅਧਾਰ ‘ਤੇ ਹੀ ਡਿਟੈਨਸ਼ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਜਾਂ ਫਿਰ ਖਤਮ ਕੀਤੀ ਜਾ ਸਕਦੀ ਹੈ।