Punjab

ਫੋਨ ਦੀ ਮੰਗ ਪੂਰੀ ਹੋਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਤੋਂ ਆਇਆ 4 ਸਫਿਆ ਦਾ ਪੱਤਰ !

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਬੈਠ ਕੇ ਨੌਜਵਾਨਾਂ ਲਈ ਇੱਕ ਪੱਤਰ ਲਿਖਿਆ ਹੈ। ਜੇਲ੍ਹ ਵਿੱਚ ਫ਼ੋਨ ਕਰਨ ਦੀ ਮੰਗ ਪੂਰੀ ਹੋਣ ਤੋਂ ਬਾਅਦ ਹੁਣ ਹੜਤਾਲ ਤਾਂ ਖ਼ਤਮ ਹੋ ਗਈ ਹੈ ਪਰ ਉਨ੍ਹਾਂ ਨੇ ਹੁਣ ਸਿੱਖ ਨੌਜਵਾਨਾਂ ਦੇ ਨਾਂ ਇੱਕ ਸੁਨੇਹਾ ਭੇਜਿਆ ਹੈ । ਜਿਸ ਵਿੱਚ ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਝਰ ਦੀ ਮੌਤ ‘ਤੇ ਦੁਖ ਜ਼ਾਹਿਰ ਕੀਤਾ ਹੈ। ਵਾਰਿਸ ਪੰਜਾਬ ਦੇ ਮੁਖੀ ਨੇ 4 ਸਫ਼ਿਆਂ ਦੀ ਚਿੱਠੀ ਲਿਖੀ ਹੈ, ਜਿਸ ਵਿੱਚ ਨਿੱਝਰ ਅਤੇ ਖੰਡਾ ਦੀ ਮੌਤ ਦੇ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ ।

ਵਾਰਿਸ ਪੰਜਾਬ ਦੇ ਮੁਖੀ ਨੇ ਪੱਤਰ ਵਿੱਚ ਕੈਨੇਡਾ ਅਤੇ ਅਮਰੀਕਾ ਵਿੱਚ ਮਾਰੇ ਗਏ ਅਵਤਾਰ ਸਿੰਘ ਖੰਡਾ ਅਤੇ ਹਰਜੀਤ ਸਿੰਘ ਨਿੱਝਰ ਨੂੰ ਸਿੱਖ ਕੌਮ ਦਾ ਸ਼ਹੀਦ ਐਲਾਨਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇੱਕ ਵਾਰ ਮੁੜ ਤੋਂ ਕਿਹਾ ਕਿ ਇਸ ਤਰ੍ਹਾਂ ਨਾਲ ਸਿੱਖਾਂ ਨੂੰ ਖ਼ਤਮ ਕਰਕੇ ਸਿਆਸੀ ਚੇਤਨਾ ਨੂੰ ਖ਼ਤਮ ਨਹੀਂ ਕੀਤਾ ਸਕਦਾ ਹੈ। ਗੁਰੂ ਦੇ ਸਿਧਾਂਤ ਦੇ ਮੁਤਾਬਕ, ਹਥਿਆਰ ਚੁੱਕਣਾ ਸਿੱਖਾਂ ਲਈ ਅਖੀਰਲਾ ਰਾਹ ਹੈ। ਸਿੱਖਾਂ ਦੇ ਲਈ ਗੁਰੂ ਸਾਹਿਬਾਨ ਦੇ ਬਿਨਾਂ ਕੋਈ ਵੀ ਨਹੀਂ ਹੈ। ਦੁਨੀਆ ਦੀ ਕੋਈ ਵੀ ਤਾਕਤ ਸਿੱਖਾਂ ਦੇ ਚੜ੍ਹਦੇ ਸੂਰਜ ਨੂੰ ਚੜ੍ਹਨ ਤੋਂ ਰੋਕ ਨਹੀਂ ਸਕਦੀ ਹੈ।

ਅੰਮ੍ਰਿਤਪਾਲ ਸਿੰਘ ਚਿੱਠੀ ਦੀਆਂ ਅਹਿਮ ਗੱਲਾਂ

1. ਖੰਡਾ ਅਤੇ ਨਿੱਝਰ ‘ਤੇ ਦਿੱਤਾ ਬਿਆਨ

ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਦੀ ਖ਼ਬਰ ਜੇਲ੍ਹ ਵਿੱਚ ਸਾਡੇ ਤੱਕ ਪਹੁੰਚੀ। ਦੋਵੇਂ ਸਿੰਘਾਂ ਵੱਲੋਂ ਸਿੱਖ ਪੰਥ ਲਈ ਦਿੱਤੇ ਗਏ ਯੋਗਦਾਨ ਅਤੇ ਸ਼ਹਾਦਤ ਲਈ ਅਸੀਂ ਉਨ੍ਹਾਂ ਨੂੰ ਪ੍ਰਣਾਮ ਕਰਦੇ ਹਾਂ । ਸੰਘਰਸ਼ ਦੇ ਸਾਥੀਆਂ ਦਾ ਜਾਣਾ ਦੁਖ ਭਰਿਆ ਹੁੰਦਾ ਹੈ। ਅਵਤਾਰ ਸਿੰਘ ਖੰਡਾ ਦੇ ਨਾਲ ਕੌਮੀ ਸਬੰਧਾਂ ਦੇ ਨਾਲ ਨਿੱਜੀ ਸਬੰਧ ਵੀ ਸਨ। ਉਸ ਦੇ ਪਿਤਾ ਭਾਈ ਕੁਲਵੰਤ ਸਿੰਘ ਖੁਖਰਾਨ ਦੀ ਮੌਤ ਸਿੱਖ ਸੰਗਠਨ ਦੇ ਦੌਰਾਨ ਹੋਈ ਸੀ। ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਝਰ ਸਿੱਖਾਂ ਦੇ ਸਿਆਸੀ ਹਿੱਤਾਂ ਨੂੰ ਸਮਰਪਿਤ ਸਨ।

2. ਖੰਡਾ ਅਤੇ ਨਿੱਝਰ ਨੂੰ ਸ਼ਹੀਦ ਦਾ ਦਰਜਾ ਮਿਲੇ

ਭਾਰਤ ਸਰਕਾਰ ਨੇ ਅਵਤਾਰ ਸਿੰਘ ਖੰਡਾ ਦੀ ਮੌਤ ਨੂੰ ਬਿਮਾਰੀ ਨਾਲ ਹੋਣਾ ਦੱਸਿਆ ਹੈ,ਜਿਵੇਂ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੀ ਸ਼ਹਾਦਤ ਨੂੰ ਦੁਰਘਟਨਾ ਦੱਸਿਆ ਗਿਆ ਸੀ। ਹਕੂਮਤ ਦੀ ਇਸ ਕੋਸ਼ਿਸ਼ਾਂ ਦੇ ਬਾਵਜੂਦ ਸਿੱਖ ਭਾਈਚਾਰੇ ਨੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ। ਅਜਿਹੇ ਵਿੱਚ ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨੂੰ ਬਿਨਾਂ ਕਿਸੇ ਸ਼ੱਕ ਦੇ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਸਿੱਖ ਕੌਮ ਇਸ ਦੇ ਲਈ ਵਚਨ ਦੇਵੇ ।

3. ਸਿੱਖ ਸੰਘਰਸ਼ ਕਰਦੇ ਰਹਿਣਗੇ

ਵਾਰਿਸ ਪੰਜਾਬ ਦੇ ਮੁਖੀ ਨੇ ਕਿਹਾ ਸਰਕਾਰ ਨੂੰ ਇਸ ਗੱਲ ਦਾ ਭਰਮ ਹੈ ਕਿ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਨਾਲ ਉਨ੍ਹਾਂ ਦੀ ਸਿਆਸੀ ਚੇਤਨਾ ਖ਼ਤਮ ਹੋ ਜਾਵੇਗੀ। ਇਤਿਹਾਸ ਗਵਾਹ ਹੈ ਕਿ ਸੰਘਰਸ਼ ਨੇ ਹਮੇਸ਼ਾ ਤਾਕਤ ਦਿੱਤੀ ਹੈ । ਸ਼ਹੀਦਾਂ ਦੇ ਖ਼ੂਨ ਨਾਲ ਦੇਸ਼ ਦੀ ਮਿੱਟੀ ਗਰਮ ਹੁੰਦੀ ਹੈ । ਬ੍ਰਿਟਿਸ਼ ਸ਼ਾਸਨ ਦੌਰਾਨ ਵੀ ਅਜਿਹਾ ਹੀ ਹੋਇਆ ਹ।

4. ਵਿਸਾਖੀ 1978 ਦੇ ਬਾਅਦ ਸਿੱਖ ਸੰਘਰਸ਼ ਨੂੰ ਦਬਾਉਣ ਦੇ ਲਈ ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਕੀਤਾ ਗਿਆ ਅਤੇ ਸਿੱਖਾਂ ਦੇ ਸਿਆਸੀ ਸ਼ਕਤੀ ਦੇ ਸਰੋਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਦਿੱਤਾ ਗਿਆ ਪਰ ਇਤਿਹਾਸ ਗਵਾਹ ਹੈ ਕਿ ਸਿੱਖਾਂ ਦੇ ਸਾਰੇ ਹਮਲਿਆਂ ਦਾ ਜਵਾਬ ਮੂੰਹ ਤੋੜ ਦਿੱਤਾ ਹੈ। ਗੁਰੂ ਸਿਧਾਂਤ ਮੁਤਾਬਕ ਹਥਿਆਰ ਚੁੱਕਣਾ ਸਿੱਖਾਂ ਦਾ ਅਖੀਰਲਾ ਕੰਮ ਹੈ ।

5. ਅੱਜ ਅਸੀਂ ਸਿਆਸੀ ਅਜ਼ਾਦੀ ਦੇ ਲਈ ਲੜ ਰਹੇ ਹਾਂ। ਨੌਜਵਾਨਾਂ ਨੂੰ ਜਾਣ ਬੁੱਝ ਕੇ ਸ਼ਹੀਦ ਕੀਤਾ ਜਾ ਰਿਹਾ ਹੈ। ਅਸੀਂ ਅਪੀਲ ਕਰਦੇ ਹਾਂ ਸਰਕਾਰ ਦੀ ਚਾਲਾਂ ਤੋਂ ਸਾਵਧਾਨ ਰਹੋ ।

6. ਜਿਹੜਾ ਦੇਸ਼ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦਾ ਰਾਖਾ ਦੱਸ ਦਾ ਹੈ ਉਸ ਦੀ ਨੱਕ ਹੇਠਾਂ ਖ਼ੁਫ਼ੀਆ ਏਜੰਸੀਆਂ ਸਿੱਖਾਂ ਦੇ ਖ਼ੂਨ ਨਾਲ ਖੇਡ ਰਹੀਆਂ ਹਨ। ਕੀ ਇਹ ਦੇਸ਼ ਇਸ ਮੁੱਦੇ ‘ਤੇ ਭਾਰਤ ਸਰਕਾਰ ਦੀ ਮਦਦ ਕਰ ਸਕਦੇ ਹਨ। ਇਨ੍ਹਾਂ ਦੇਸ਼ਾਂ ਦੀ ਖ਼ਾਮੋਸ਼ੀ ਸਹਿਮਤੀ ਨਹੀਂ ਦੇ ਰਹੀ ਹੈ ? ਕੀ ਇਹ ਦੇਸ਼ ਆਪਣੇ ਆਰਥਿਕ ਹਿੱਤਾਂ ਦੇ ਲਈ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਕਰਦੇ ਰਹਿਣਗੇ ? ਇਸ ਲਈ ਸਿੱਖਾਂ ਦਾ ਰਾਖਾ ਗੁਰੂ ਸਾਹਿਬਾਨ ਹੀ ਹਨ, ਰਾਜ ਦੇ ਬਿਨਾਂ ਸਿੱਖਾਂ ਦਾ ਕਤਲ ਨਹੀਂ ਰੋਕਿਆ ਜਾ ਸਕਦਾ ਹੈ। ਦੁਨੀਆ ਦੀ ਕੋਈ ਵੀ ਤਾਕਤ ਸਿੱਖਾਂ ਦੇ ਚੜ੍ਹਦੇ ਸੂਰਜ ਨੂੰ ਚੜ੍ਹਨ ਤੋਂ ਨਹੀਂ ਰੋਕ ਸਕਦੀ ਹੈ। ਖ਼ਾਲਸਾ ਪੰਥ ਲਈ ਸ਼ਹੀਦ ਹੋਣ ਵਾਲੇ ਪਰਿਵਾਰਾਂ ਦੀ ਦੇਖਭਾਲ ਕਰਨਾ ਸਾਡਾ ਫ਼ਰਜ਼ ਹੈ।