‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਮਰਨਜੀਤ ਸਿੰਘ ਮਾਨ ਦੀ ਹਿਰਾਸਤ ਨੂੰ ਲੈ ਕੇ ਧਿਆਨ ਸਿੰਘ ਮੰਡ ਨੇ ਪੁਲਿਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਹਿਰਾਸਤ ਵਿੱਚ ਲੈਣਾ ਬਿਲਕੁਲ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦਾ ਇਨਸਾਫ ਮੰਗਣਾ ਹਰ ਇੱਕ ਦਾ ਹੱਕ ਹੈ। ਪਰ ਸਰਕਾਰ ਡੰਡੇ ਦੇ ਨਾਲ ਆਵਾਜ਼ ਦਬਾ ਰਹੀ ਹੈ। ਆਵਾਜ਼ ਦਬਾਉਣ ਦੇ ਮਾੜੇ ਨਤੀਜੇ ਆ ਸਕਦੇ ਹਨ। ਮੰਡ ਨੇ ਕਿਹਾ ਕਿ ਸਰਕਾਰ ਨੇ ਆਪ ਤਾਂ ਬੇਅਦਬੀ ਦਾ ਇਨਸਾਫ ਕੀਤਾ ਨਹੀਂ, ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਨਹੀਂ ਪਰ ਮਾਨ ਨੂੰ ਗ੍ਰਿਫਤਾਰ ਕਰਕੇ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ। ਦਰਅਸਲ, ਕੱਲ੍ਹ ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਮਾਨ ਨੇ ਕੱਲ੍ਹ ਬਰਗਾੜੀ ਵਿੱਚ ਮੋਰਚਾ ਲਾਉਣ ਦਾ ਐਲਾਨ ਕੀਤਾ ਸੀ।