ਬਿਊਰੋ ਰਿਪੋਰਟ : 6 ਜੂਨ ਘੱਲੂਘਾਰੇ ਦੀ 39ਵੀਂ ਬਰਸੀ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਨੂੰ ਏਕੇ ਦਾ ਸੁਨੇਹਾ ਦਿੰਦੇ ਹੋਏ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਸੀ। ਇਸ ਦਾ ਵੱਡਾ ਅਸਰ ਵਿਖਾਈ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਏਕਾ ਕਰਨ ਦੀ ਪੇਸ਼ਕਸ਼ ਰੱਖੀ ਹੈ।
ਮੰਡ ਨੇ ਕਿਹਾ ਕਿ ਮੈਂ 6 ਜੂਨ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਸੁਨੇਹੇ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਸੀ, ਇਸ ਤੋਂ ਇਲਾਕਾ ਉਸ ਵੇਲੇ ਮੌਕੇ ‘ਤੇ ਪਹੁੰਚੀ ਸੰਗਤ ਨੇ ਉਨ੍ਹਾਂ ਨੂੰ ਏਕਾ ਕਰਨ ਦੇ ਲਈ ਕਿਹਾ ਸੀ ਇਸੇ ਲਈ ਉਹ ਅੱਗੇ ਵਧ ਦੇ ਹੋਏ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਮਣੇ ਪਹਿਲ ਕਦਮੀ ਕਰਕੇ ਏਕੇ ਦੀ ਪੇਸ਼ਕਸ਼ ਰੱਖ ਰਹੇ ਹਨ ।
ਧਿਆਨ ਸਿੰਘ ਮੰਡ ਨੇ ਚਿੱਠੀ ਵਿੱਚ ਇਹ ਲਿਖਿਆ
ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਨਾ ਮੈਨੂੰ ਕੌਮ ਦੀ ਪੂਰੀ ਹਮਾਇਤ ਹੈ ਨਾ ਤੁਹਾਨੂੰ, SGPC ਨੇ ਤੁਹਾਨੂੰ ਚੁਣਿਆ ਹੈ ਅਤੇ ਸੰਗਤ ਨੇ ਮੈਨੂੰ,ਸਾਨੂੰ ਕੌਮ ਦੇ ਲਈ ਮਿਲ ਕੇ ਕੰਮ ਕਰਨਾ ਹੋਵੇਗਾ, ਸਾਨੂੰ ਆਪਣੀ ਗ਼ਲਤੀਆਂ ‘ਤੇ ਮੰਥਨ ਕਰਨਾ ਹੋਵੇਗਾ। ਤੁਸੀਂ ਅਤੇ ਮੈਂ ਵੀ 6 ਜੂਨ ਨੂੰ ਏਕੇ ਦਾ ਸੁਨੇਹਾ ਦਿੱਤਾ ਸੀ ਅਤੇ ਸਿੱਖਾਂ ਦੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵੱਲ ਜ਼ੋਰ ਦਿੱਤਾ ਸੀ । ਮੈਂ ਤੁਹਾਡੇ 6 ਜੂਨ ਦੇ ਸੁਨੇਹੇ ਤੋਂ ਪ੍ਰਭਾਵਿਤ ਹੋਇਆ ਹਾਂ, ਜਿਹੜੀ ਸਿੱਖ ਸੰਗਤ ਉੱਥੇ ਆਈ ਸੀ,ਉਸ ਦੇ ਮਨ ਵਿੱਚ 2 ਗੱਲਾਂ ਸੀ,ਇੱਥੇ ਕੋਈ ਗੜਬੜ ਨਾ ਹੋਵੇ, ਸ਼ਾਂਤੀ ਨਾਲ ਸ਼ਰਧਾਂਜਲੀ ਦਿੱਤੀ ਜਾਵੇ,ਸਾਰੀ ਸੰਗਤ ਨੂੰ ਇਹ ਚਿੰਤਾ ਸੀ ਕਿ ਅਸੀਂ ਸ਼੍ਰੀ ਤਖ਼ਤ ਸਾਹਿਬ ‘ਤੇ ਆਏ ਹਾਂ ਕੌਮ ਵਿੱਚ ਏਕਤਾ ਹੋਣੀ ਚਾਹੀਦੀ ਹੈ, ਜਦੋਂ ਸੰਦੇਸ਼ ਪੜ੍ਹ ਕੇ ਗਏ ਹਾਂ ਬਹੁਤ ਸਾਰੀ ਫ਼ੋਨ ਕਾਲ ਆਈਆਂ।
ਉਨ੍ਹਾਂ ਨੇ ਕਿਹਾ ਬਹੁਤ ਚੰਗੀ ਗੱਲ ਹੈ ਕਿ ਦੋਵੇਂ ਜਥੇਦਾਰਾਂ ਨੇ ਏਕੇ ਦੀ ਗੱਲ ਕਹੀ ਹੈ,ਪਹਿਲਾਂ ਦੋਵੇਂ ਜਥੇਦਾਰ ਇੱਕ ਹੋਣ ਅਤੇ ਫਿਰ ਸ੍ਰੀ ਅਕਾਲ ਤਖ਼ਤ ਤੋਂ ਸੁਨੇਹਾ ਜਾਵੇ, ਸੰਗਤ ਆਪੇ ਨਾਲ ਜੁੜ ਜਾਵੇਗੀ। ਮੰਡ ਨੇ ਕਿਹਾ ਮੈਂ ਦਿਲੋਂ ਗੱਲ ਕਰ ਰਿਹਾ ਹਾਂ, ਮੈਂ ਪਹਿਲ ਕਦਮੀ ਕੀਤੀ ਹੈ,ਮੈਂ ਚਿੱਠੀ ਦੇ ਰਾਹੀ ਕੌਮ ਦੇ ਹਾਲਾਤ ਦੱਸੇ ਹਨ, ਇਹ ਝਗੜਾ ਖ਼ਤਮ ਹੋਣਾ ਚਾਹੀਦਾ ਹੈ, ਏਕਾ ਹੋਣਾ ਚਾਹੀਦਾ ਹੈ ਤਾਂਕਿ ਆਪਣੇ ਦੁਸ਼ਮਣ ਦੇ ਨਾਲ ਸਿੱਧੀ ਲੜਾਈ ਲੜ ਸਕੀਏ। ਪੰਜਾਬ ਅਤੇ ਸਿੱਖ ਵਿਰੋਧੀਆਂ ਖ਼ਿਲਾਫ਼ ਲੜਾਈ ਲੜਨੀ ਹੈ ਤਾਂ ਇੱਕ ਹੀ ਹੁਕਮ ਆਉਣਾ ਚਾਹੀਦਾ ਹੈ। ਉੱਧਰ SGPC ਨੇ ਮੰਡ ਦੇ ਸੁਝਾਅ ਦਾ ਸੁਆਗਤ ਕਰਦੇ ਹੋਏ ਨਸੀਹਤ ਵੀ ਦਿੱਤੀ ਹੈ ।
SGPC ਮੈਂਬਰ ਅਮਰਜੀਤ ਸਿੰਘ ਚਾਵਲਾ ਦਾ ਜਵਾਬ
SGPC ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਮੁਤਵਾਜ਼ੀ ਜਥੇਦਾਰ ਗਿਆਨੀ ਧਿਆਨ ਸਿੰਘ ਮੰਡੀ ਦੀ ਏਕੇ ਦੀ ਪੇਸ਼ਕਸ਼ ਦਾ ਸੁਆਗਤ ਕੀਤਾ ਹੈ, ਪਰ ਉਨ੍ਹਾਂ ਨੇ ਕਿਹਾ ਸਰੀਰ ਅਤੇ ਸਿਰ ਜੋੜਨ ਨਾਲ ਏਕਾ ਨਹੀਂ ਹੋਣਾ ਇਸ ਦੇ ਲਈ ਵਿਚਾਰਾਂ ਦਾ ਵੀ ਏਕਾ ਹੋਣਾ ਚਾਹੀਦਾ ਹੈ। ਸਾਡੇ ਵਿਚਾਲੇ ਝਗੜਾ ਹੋਣ ਦੀ ਵਜ੍ਹਾ ਕਰਕੇ ਸਿੱਖ ਪੰਥ ਨੂੰ ਨੁਕਸਾਨ ਹੋਇਆ ਹੈ । SGPC ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਮੰਡ ਕਹਿੰਦੇ ਹਨ ਕਿ SGPC ਨੇ ਜਥੇਦਾਰ ਦੀ ਨਿਯੁਕਤੀ ਕੀਤੀ ਹੈ ਉਨ੍ਹਾਂ ਨੂੰ ਸੰਗਤ ਨੇ ਕੀਤੀ ਹੈ,ਮੈਂ ਪੁੱਛਣਾ ਚਾਹੁੰਦਾ ਹਾਂ ਕਿ SGPC ਦੀ ਨਿਯੁਕਤੀ ਸਿੱਖ ਸੰਗਤ ਨੇ ਕੀਤੀ ਹੈ ਉਹ ਫੋਕੀਆਂ ਦਲੀਲਾਂ ਨਾ ਦੇਣ ।
ਚਾਵਲਾ ਨੇ ਕਿਹਾ ਉਨ੍ਹਾਂ ਨੂੰ 20 ਤੋਂ 25 ਹਜ਼ਾਰ ਲੋਕਾਂ ਨੂੰ ਚੁਣਿਆ ਹੈ ਜਦਕਿ SGPC ਨੂੰ ਕਰੋੜਾਂ ਸਿੱਖਾਂ ਨੇ ਚੁਣਿਆ । ਕੁੱਲ ਮਿਲਾਕੇ ਧਿਆਨ ਸਿੰਘ ਮੰਡ ਵੱਲੋਂ ਕੀਤੀ ਗਈ ਏਕੇ ਦੀ ਪਹਿਲ ਚੰਗਾ ਕਦਮ ਹੈ, ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਜਵਾਬ ਦਾ ਇੰਤਜ਼ਾਮ ਹੈ। ਹਾਲਾਂਕਿ ਮੰਡ ਨੇ ਆਪਣੀ ਚਿੱਠੀ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਏਕੇ ਦਾ ਫ਼ਾਰਮੂਲਾ ਕੀ ਹੋਵੇਗਾ। ਕੀ ਉਹ ਮੁਤਵਾਜ਼ੀ ਜਥੇਦਾਰ ਬਣੇ ਰਹਿਣਗੇ ਜਾਂ ਫਿਰ SGPC ਵੱਲੋਂ ਨਿਯੁਕਤ ਜਥੇਦਾਰ ਅਧੀਨ ਆਉਣਗੇ।