ਬਿਊਰੋ ਰਿਪੋਰਟ : ਮੁੰਬਈ ਵਿੱਚ ਦਿਓਲ ਹਾਊਸ ਵਿੱਚ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਦੇ ਵਿਆਹ ਦੇ ਪ੍ਰੋਗਰਾਮ ਸ਼ੁਰੂ ਹੋ ਗਏ ਹਨ। ਪ੍ਰੀ ਵੈਡਿੰਗ ਪ੍ਰੋਗਰਾਮ ਦੇ ਕਈ ਵੀਡੀਓ ਅਤੇ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਜਿੱਥੇ ਇੱਕ ਵੀਡੀਓ ਵਿੱਚ ਕਰਨ ਅਤੇ ਉਨ੍ਹਾਂ ਦੇ ਮੰਗੇਤ ਦ੍ਰਿਸ਼ਾ ਅਚਾਰੇ ਇੱਕ ਦੂਜੇ ਨੂੰ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ,ਉੱਥੇ ਸੰਨੀ ਦਿਓਲ ਵੀ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ ।
ਪ੍ਰੀ ਵੈਡਿੰਗ ਪ੍ਰੋਗਰਾਮ ਤੋਂ ਦੂਰ ਧਰਮਿੰਦਰ
ਦੂਜੇ ਪਾਸੇ ਸੁਪਸਟਾਰ ਧਰਮਿੰਦਰ ਆਪਣੇ ਪੌਤਰੇ ਦੇ ਪ੍ਰੀ ਵੈਡਿੰਗ ਪ੍ਰੋਗਰਾਮ ਤੋਂ ਦੂਰ ਰਹਿਣਗੇ,ਸਿਰਫ ਵਿਆਹ ਵਿੱਚ ਹੀ ਸ਼ਾਮਲ ਹੋਣਗੇ। ਈ-ਟਾਇਮਸ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ‘ਬੱਚਿਆਂ ਨੂੰ ਮਜ਼ਾ ਕਰਨ ਦਿਉ, ਮੈਂ ਉਨ੍ਹਾਂ ਦੇ ਆਲੇ-ਦੁਆਲੇ ਰਵਾਂਗਾ ਤਾਂ ਉਹ ਸੰਕੋਚ ਕਰਨਗੇ । ਮੈਂ ਨਹੀਂ ਚਾਹੁੰਦਾ ਹਾਂ ਕਿ ਮੇਰੀ ਵਜ੍ਹਾ ਨਾਲ ਉਹ ਮਜ਼ਾ ਨਾ ਕਰ ਸਕਣ’।
ਪ੍ਰੋਗਰਾਮ ਦੇ 2 ਵੀਡੀਓ ਹੋਏ ਵਾਇਰਲ
ਉਧਰ ਸੋਸ਼ਲ ਮੀਡੀਆ ‘ਤੇ ਕਰਨ ਦੇ ਪ੍ਰੀ ਵੈਡਿੰਗ ਫਗਸ਼ਨ ਦੇ 2 ਵੀਡੀਓ ਵਾਇਰਲ ਹੋਏ ਹਨ। ਇੱਕ ਵੀਡੀਓ ਵਿੱਚ ਕਰਨ ਆਪਣੀ ਮੰਗੇਤਰ ਦ੍ਰਿਸ਼ਾ ਆਚਾਰੇ ਨੂੰ ਕੇਕ ਖਵਾ ਰਿਹਾ ਹੈ ਉਧਰ ਇੱਕ ਵੀਡੀਓ ਵਿੱਚ ਕਰਨ ਦੇ ਪਿਤਾ ਸੰਨੀ ਦਿਓਲ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ ।
ਧਰਮਿੰਦਰ ਨੇ ਦੱਸਿਆ ਸੀ ਕੀ ਕਿਵੇਂ ਪੌਤਰੇ ਨੇ ਆਪਣੀ ਮੰਗੇਤਰ ਨਾਲ ਮਿਲਵਾਇਆ
ਇਸ ਤੋਂ ਪਹਿਲਾਂ ਧਰਮਿੰਦਰ ਨੇ ਦੱਸ਼ਿਆ ਸੀ ਕਿ ਕਰਨ ਨੇ ਘਰ ਵਿੱਚ ਆਪਣੀ ਮੰਗੇਤਰ ਦਿਸ਼ਾ ਨੂੰ ਕਿਵੇ ਮਿਲਵਾਇਆ ਸੀ । ਉਨ੍ਹਾਂ ਕਿਹਾ ਕਰਨ ਨੇ ਸਭ ਤੋਂ ਪਹਿਲਾਂ ਇਸ ਬਾਰੇ ਵਿੱਚ ਆਪਣੀ ਮਾਂ ਪੂਜਾ ਨੂੰ ਦੱਸਿਆ ਸੀ,ਜਿਸ ਤੋਂ ਬਾਅਦ ਮਾਂ ਨੇ ਸੰਨੀ ਅਤੇ ਧਰਮਿੰਦਰ ਨਾਲ ਗੱਲ ਕੀਤੀ ਸੀ।
18 ਜੂਨ ਨੂੰ ਮੁੰਬਈ ਵਿੱਚ ਪਾਰਟੀ
ਕਰਨ 16 ਤੋਂ 18 ਜੂਨ ਦੇ ਵਿਚਾਲੇ ਆਪਣੀ ਲੰਮੇ ਸਮੇਂ ਤੋਂ ਦੋਸਤ ਦ੍ਰਿਸ਼ਾ ਆਚਾਰੇ ਨਾਲ ਵਿਆਹ ਕਰਨਗੇ । ਦ੍ਰਿਸ਼ਾ ਮਸ਼ਹੂਰ ਡਾਇਰੈਕਟਰ ਬਿਮਲ ਰਾਏ ਦੀ ਪੌਤਰੀ ਹੈ । ਰਿਪੋਰਟ ਦੇ ਮੁਤਾਬਿਕ ਸੰਨੀ ਦਿਓਲ 18 ਜੂਨ ਨੂੰ ਮੁੰਬਈ ਦੇ ਬਾਂਦਰਾ ਵਿੱਚ ਤਾਜ ਹੋਟਲ ਵਿੱਚ ਰੀਸੈਪਸ਼ਨ ਕਰਨਗੇ । ਇਸ ਮੌਕੇ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚਣਗੇ ।