The Khalas Tv Blog Punjab ਰਿਸ਼ਤੇ ਲਈ ਕੁੜੀ ਨੇ ਮੁੰਡੇ ਨੂੰ ਘਰ ਸੱਦਿਆ ! ਫਿਰ ਪੂਰੇ ਪਰਿਵਾਰ ਨੇ ਕੀਤੀ ਮਾੜੀ ਹਰਕਤ
Punjab

ਰਿਸ਼ਤੇ ਲਈ ਕੁੜੀ ਨੇ ਮੁੰਡੇ ਨੂੰ ਘਰ ਸੱਦਿਆ ! ਫਿਰ ਪੂਰੇ ਪਰਿਵਾਰ ਨੇ ਕੀਤੀ ਮਾੜੀ ਹਰਕਤ

ਬਿਊਰੋ ਰਿਪੋਰਟ : ਧਰਮਕੋਟ ਤੋਂ ਕਤਲ ਦੀ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ । ਜਿਸ ਕੁੜੀ ਨਾਲ ਮੁੰਡਾ ਪਿਆਨ ਕਰਦਾ ਸੀ ਉਸੇ ਨੇ ਧੋਖੇ ਨਾਲ ਉਸ ਦੇ ਕਤਲ ਦੀ ਸਾਜਿਸ਼ ਰੱਚ ਦਿੱਤੀ । ਪ੍ਰੇਮਿਕਾ ਦੇ ਘਰ ਵਾਲਿਆਂ ਨੇ ਧੋਖੇ ਨਾਲ ਮੁੰਡੇ ਨੂੰ ਘਰ ਬੁਲਾਇਆ ਫਿਰ ਬੜੀ ਹੀ ਬੇਰਹਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ । ਕਤਲ ਦੀ ਇਸ ਵਾਰਦਾਤ ਵਿੱਚ ਪੂਰਾ ਪਰਿਵਾਰ ਸ਼ਾਮਲ ਸੀ । ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦੇ ਹੱਥ ਪੈਰ ਬਨ੍ਹ ਕੇ ਪਰਿਵਾਰ ਵਾਲਿਆਂ ਨੇ ਪਹਿਲਾਂ ਉਸ ਨੂੰ ਕੁੱਟਿਆਂ ਅਤੇ ਫਿਰ ਰਸੀ ਦੇ ਨਾਲ ਗਲ ਦਬਾ ਦਿੱਤਾ । ਲਾਸ਼ ਨੂੰ ਨਹਿਰ ਦੇ ਨਜ਼ਦੀਕ ਸੁੱਟ ਦਿੱਤਾ। ਜਦੋਂ ਸਵੇਰ ਤੱਕ ਮੁੰਡਾ ਘਰ ਨਹੀਂ ਪਹੁੰਚਿਆਂ ਤਾਂ ਪਰਿਵਾਰ ਨੇ ਤਲਾਸ਼ ਸ਼ੁਰੂ ਕੀਤੀ ਤਾਂ ਉਸ ਦੀ ਲਾਸ਼ ਮਿਲੀ । ਹੈਰਾਨੀ ਦੀ ਗੱਲ ਇਹ ਹੈ ਕਿ ਮੁੰਡੇ ਨੂੰ ਘਰ ਬੁਲਉਣ ਲਈ ਘਰ ਵਾਲਿਆਂ ਨੇ ਪ੍ਰੇਮਿਕਾ ਤੋਂ ਹੀ ਫੋਨ ਕਰਵਾਇਆ ਸੀ ।

ਮ੍ਰਿਤਕ ਦੇ ਪਿਤਾ ਬਿਆਨ

ਮ੍ਰਿਤਕ ਰਸ਼ਪਾਲ ਸਿੰਘ ਦੇ ਪਿਤਾ ਜਗਸੀਰ ਨੇ ਦੱਸਿਆ ਕਿ ਉਸ ਦਾ ਪੁੱਤਰ ਦਾ ਇੱਕ ਵਿਦਿਆਰਥਣ ਨਾਲ ਪ੍ਰੇਮ ਸਬੰਧ ਸੀ । 6 ਮਹੀਨੇ ਪਹਿਲਾਂ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਕਾਫੀ ਹੰਗਾਮਾ ਕੀਤਾ, ਪਿੰਡ ਦੀ ਪੰਚਾਇਤ ਨੇ ਦੋਵਾਂ ਦਾ ਸਮਝੌਤਾ ਕਰਵਾਇਆ ਕਿ ਦੋਵੇ ਇੱਕ ਦੂਜੇ ਦੇ ਨਾਲ ਮੁੜ ਤੋਂ ਨਹੀਂ ਮਿਲਣਗੇ,ਪਰ ਇਸ ਦੇ ਬਾਵਜੂਦ ਦੋਵਾਂ ਨੇ ਇੱਕ ਦੂਜੇ ਨਾਲ ਮਿਲਣਾ ਜਾਰੀ ਰੱਖਿਆ। ਜਗਸੀਰ ਦਾ ਇਲਜ਼ਾਮ ਹੈ ਕਿ ਉਸ ਦੇ ਪਰਿਵਾਰ ਦੇ ਦਬਾਅ ਦੇ ਚੱਲ ਦੇ ਰਾਤ ਨੂੰ ਉਸ ਦੀ ਪ੍ਰੇਮਿਕਾ ਨੇ ਘਰ ਬੁਲਾਇਆ,ਜਿਵੇਂ ਹੀ ਪੁੱਤਰ ਘਰ ਪਹੁੰਚਿਆ ਪ੍ਰੇਮਿਕਾ ਨੇ ਪਰਿਵਾਰ ਵਾਲਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਫਿਰ ਮਾਰ-ਮਾਰ ਜਦੋਂ ਰਸ਼ਪਾਲ ਬੇਹੋਸ਼ ਹੋ ਗਿਆ ਤਾਂ ਉਸ ਦਾ ਗਲਾ ਦਬਾ ਦਿੱਤਾ ਅਤੇ ਲਾਸ਼ ਨੂੰ ਨਹਿਰ ਦੇ ਕਿਨਾਰੇ ਸੁੱਟ ਦਿੱਤਾ।

ਸ਼ਿਕਾਇਤਕਰਤਾ ਦਾ ਕਹਿਣਾ ਪੁੱਤਰ ਦਾ ਚਾਚਾ ਜਗਜੀਤ ਸਿੰਘ ਉਸ ਨੂੰ ਪ੍ਰੇਮਿਕਾ ਦੇ ਘਰ ਛੱਡ ਕੇ ਆਇਆ ਸੀ । ਜਦੋਂ ਦੇਰ ਰਾਤ ਤੱਕ ਘਰ ਨਹੀਂ ਪਰਤਿਆ ਤਾਂ ਪਤਾ ਚੱਲਿਆ ਕਿ ਉਹ ਪ੍ਰੇਮਿਕਾ ਨੂੰ ਮਿਲਣ ਗਿਆ ਸੀ । ਸਵੇਰ ਸਾਢੇ 9 ਵਜੇ ਭਤੀਜੇ ਦੀ ਲਾਸ਼ ਲੋਹਗੜ੍ਹ ਦੇ ਕੋਲ ਨਹਿਰ ਦੇ ਨਜ਼ਦੀਕ ਮਿਲੀ । ਲਾਸ਼ ਦੇ ਕੋਲ ਰਸੀ ਦੇ ਟੁਕੜੇ ਵੀ ਮਿਲੇ ਸਨ ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ‘ਤੇ ਪ੍ਰੇਮਿਕਾ,ਉਸ ਦੇ ਚਾਚਾ ਗੁਰਤੇਜ ਸਿੰਘ,ਛਿੰਦਾ ਸਿੰਘ ਉਸ ਦੇ ਭਰਾ ਸੁਖਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ । ਸਾਰਿਆਂ ਦੇ ਖਿਲਾਫ਼ 302 ,120 B, 201, 34 IPC ਦੀ ਧਾਰਾ ਤਹਿਤ ਕੇਸ ਕਰ ਲਿਆ ਹੈ ।

Exit mobile version