ਬਿਊਰੋ ਰਿਪੋਰਟ : ਪੰਜਾਬ ਵਿੱਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੀਜੀਪੀ ਪੰਜਾਬ ਨੂੰ ਹਥਿਆਰਾਂ ਦੀ ਨੁਮਾਇਸ਼ ‘ਤੇ ਸਖ਼ਤੀ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ । ਇਸ ਦੌਰਾਨ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਹਥਿਆਰਾਂ ਦੀ ਨੁਮਾਇਸ਼ ਨੂੰ ਲੈਕੇ ਲਗਾਤਾਰ ਕਾਂਗਰਸ ਅਤੇ ਬੀਜੇਪੀ ਵੱਲੋਂ ਸਵਾਲ ਚੁੱਕੇ ਜਾ ਰਹੇ ਸਨ। ਜਿਸ ਦਾ ਜਵਾਬ ਪਹਿਲੀ ਵਾਰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤਾ ਹੈ ।
ਡੀਜੀਪੀ ਪੰਜਾਬ ਦਾ ਅੰਮ੍ਰਿਤਪਾਲ ਦੇ ਬਿਆਨ
ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਹਥਿਆਰ ਰੱਖਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ‘ਕੋਈ ਵੀ ਆਪਣੇ ਧਰਮ ਪ੍ਰਚਾਰ ਕਰ ਸਕਦਾ ਹੈ, ਅਸੀਂ ਉਸ ਦਾ ਸੁਆਗਤ ਕਰਦੇ ਹਾਂ, ਪਰ ਜੇਕਰ ਕੋਈ ਕਾਨੂੰਨ ਨੂੰ ਤੋੜੇਗਾ ਤਾਂ ਉਸ ‘ਤੇ ਸਖ਼ਤ ਐਕਸ਼ਨ ਲਵਾਂਗੇ,ਹਰ ਸ਼ਖ਼ਸ ਲਈ ਇਕ ਹੀ ਕਾਨੂੰਨ ਹੈ’,ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ‘ਤੇ ਹੇਟ ਕਰਾਇਮ ਨੂੰ ਲੈਕੇ ਵੀ ਵੱਡਾ ਬਿਆਨ ਦਿੱਤਾ ਹੈ ‘ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਹਰ ਇਕ ਨੂੰ ਬੋਲਣ ਦੀ ਅਜ਼ਾਦੀ ਦਿੱਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਵੀ ਇਹ ਨਿਯਮ ਲਾਗੂ ਹੁੰਦਾ ਹੈ ਪਰ ਕਿਸੇ ਦੇ ਖਿਲਾਫ਼ ਨਫ਼ਰਤ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ’।
We welcome & appreciate baptising youth & bringing them close to Sikhi, but for Gurus' sake don't promote weapons which will eventually lead to violence.
We have already paid heavy price. Those horrible memories are still haunting us. Please don't push Punjab again into dark era. pic.twitter.com/JUFSL76Lq7— Amarinder Singh Raja Warring (@RajaBrar_INC) November 21, 2022
ਰਾਜਾ ਵੜਿੰਗ ਦੀ ਭਾਈ ਅੰਮ੍ਰਿਤਪਾਲ ਨੂੰ ਸਲਾਹ
ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਹਥਿਆਰਾਂ ਦੇ ਨਾਲ ਭਾਈ ਅੰਮ੍ਰਿਤਪਾਲ ਦੀ ਫੋਟੋ ਟਵੀਟ ਕਰਦੇ ਹੋਏ ਲਿਖਿਆ ‘ਕਿ ਅਸੀਂ ਤੁਹਾਡੇ ਵੱਲੋਂ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਦੇ ਉਪਰਾਲੇ ਦਾ ਸੁਆਗਤ ਕਰਦੇ ਹਾਂ। ਪਰ ਰੱਬ ਦੇ ਵਾਸਤੇ ਹਥਿਆਰਾ ਨੂੰ ਪਰਮੋਟ ਨਾ ਕਰੋ ਜਿਸ ਦਾ ਨਤੀਜਾ ਹਿੰਸਾ ਹੋਵੇ। ਅਸੀਂ ਪਹਿਲਾਂ ਹੀ ਇਸ ਦੀ ਵੱਡੀ ਕੀਮਤ ਚੁੱਕਾ ਚੁੱਕੇ ਹਾਂ। ਉਹ ਭਿਆਨਕ ਯਾਦਾਂ ਹੁਣ ਵੀ ਸਾਡੇ ਜ਼ਹਿਨ ਵਿੱਚ ਹਨ। ਕ੍ਰਿਰਪਾ ਕਰਕੇ ਮੁੜ ਤੋਂ ਪੰਜਾਬ ਨੂੰ ਉਸ ਕਾਲੇ ਦੌਰ ਵਿੱਚ ਨਾ ਧੱਕੋ’।
ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ‘ਤੇ ਗੰਭੀਰ ਸਵਾਲ ਚੁੱਕੇ ਸਨ । ਉਨ੍ਹਾਂ ਨੇ ਕਿਹਾ ਸੀ ਕਿ ਏਜੰਸੀਆਂ ਦੀ ਮਦਦ ਨਾਲ ਉਹ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਉਂਦੇ ਹਨ । ਜਿਸ ਦਾ ਜਵਾਬ ਭਾਈ ਅੰਮ੍ਰਿਤਪਾਲ ਵੱਲੋਂ ਵੀ ਲਗਾਤਾਰ ਦਿੱਤਾ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਸੀ ਹਥਿਆਰ ਸਿੱਖੀ ਵਿਰਾਸਤ ਦਾ ਅਹਿਮ ਅੰਗ ਹੈ ਅਤੇ ਇਸ ਦੀ ਵਰਤੋਂ ਸੁਰੱਖਿਆ ਲਈ ਹੈ ਨਾ ਕਿ ਕਿਸੇ ਮਜਲੂਮ ‘ਤੇ ਹਮਲਾ ਕਰਨ ਲਈ ਹੈ।