Punjab

ਬੇਅਦਬੀ ਮਾਮਲਿਆਂ ਬਾਰੇ ਬਣੀ ਐਸਆਈਟੀ ‘ਚ ਫ਼ੇਰਬਦਲ, ਭੁੱਲਰ ਬਣੇ ਨਵੇਂ ਮੈਂਬਰ

‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ 2015 ਦੇ ਬੇਅਦਬੀ ਮਾਮਲਿਆਂ ਨਾਲ ਸੰਬੰਧਤ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ ਵਿੱਚ ਫੇਰਬਦਲ ਕੀਤਾ ਹੈ। ਆਈਜੀ ਸੁਰਿੰਦਰ ਪਾਲ ਸਿੰਘ ਪਰਮਾਰ ਦੀ ਅਗਵਾਈ ਵਾਲੀ ਇਸ ਐਸਆਈਟੀ ਦੀ ਅਗਵਾਈ ਪਰਮਾਰ ਦੇ ਕੋਲ ਹੀ ਰਹੇਗੀ।

ਜਾਣਕਾਰੀ ਅਨੁਸਾਰ ਇਸ ਟੀਮ ਦੇ ਦੋ ਮੈਬਰਾਂ ਨੂੰ ਲਾਂਭੇ ਕਰ ਦਿੱਤਾ ਗਿਆ ਹੈ ਜਦਕਿ ਬਟਾਲਾ ਦੇ ਐਸਐਸਪੀ ਮੁਖ਼ਵਿੰਦਰ ਸਿੰਘ ਭੁੱਲਰ ਨੂੰ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭੁੱਲਰ ਤੋਂ ਇਲਾਵਾ ਡੀਐਸਪੀ ਲਖ਼ਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਵੀ ਇਸ ਵਿੱਚ ਸ਼ਾਮਿਲ ਕੀਤੇ ਗਏ ਹਨ, ਜਿਹੜੇ ਦੋ ਅਧਿਕਾਰੀ ਲਾਂਭੇ ਕੀਤੇ ਗਏ ਹਨ ਉਨ੍ਹਾਂ ਵਿੱਚ ਏਆਈਜੀ ਕਾਊਂਟਰ ਇੰਟੈਲੀਜੈਂਸ ਰਜਿੰਦਰ ਸਿੰਘ ਸੋਹਲ ਅਤੇ ਪੀ.ਏ.ਪੀ.ਦੀ 27ਵੀਂ ਬਟਾਲੀਅਨ ਦੇ ਕਮਾਂਡੈਂਟ ਉਪਿੰਦਰਜੀਤ ਸਿੰਘ ਘੁੰਮਣ ਸ਼ਾਮਲ ਹਨ। ਯਾਦ ਰਹੇ ਕਿ ਪਰਮਾਰ ਦੀ ਅਗਵਾਈ ਵਾਲੀ ਐਸ.ਆਈ.ਟੀ. ਬਾਜਾਖ਼ਾਨਾ ਥਾਣੇ ਵਿੱਚ ਦਰਜ ਤਿੰਨ ਐਫ.ਆਈ.ਆਰ. ਦੀ ਜਾਂਚ ਕਰ ਰਹੀ ਹੈ।