Punjab

ਅੰਮ੍ਰਿਤਸਰ ਹੈਰੀਟੇਜ ਸਟ੍ਰੀਟ ਮਾਮਲੇ ਵਿੱਚ ਵੱਡਾ ਖੁਲਾਸਾ ! ਡੀਜੀਪੀ ਨੇ ਦੱਸਿਆ ਕਿਵੇਂ ਇੱਕ ਧਾਗੇ ਦੀ ਕੀਤੀ ਗਈ ਸੀ ਵਰਤੋਂ !

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ‘ਤੇ ਹੋਏ 2 ਧਮਾਕਿਆਂ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਨੂੰ ਹੋਏ ਧਮਾਕੇ ਦੀ ਆਵਾਜ਼ ਕਾਫੀ ਤੇਜ਼ ਸੀ। ਹੈਰੀਟੇਜ ਸਟ੍ਰੀਟ ਦੀ ਪਾਰਕਿੰਗ ‘ਤੇ ਧਮਾਕਾਖੇਜ ਸਮੱਗਰੀ ਰੱਖੀ ਗਈ ਸੀ। ਜਿਸ ਨੂੰ ਇੱਕ ਧਾਗੇ ਨਾ ਖਿੱਚਣ ਕਾਰਨ ਧਮਾਕਾਖੇਜ ਸਮੱਗਰੀ ਹੇਠਾਂ ਡਿੱਗੀ ਅਤੇ ਬਲਾਸਟ ਹੋਇਆ। ਧਮਾਕੇ ਵਾਲੀ ਥਾਂ ‘ਤੇ ਪਹੁੰਚੇ ਡੀਜੀਪੀ ਨੂੰ ਜਦੋਂ ਪੁੱਛਿਆ ਗਿਆ ਕਿ ਇਸ ਵਿੱਚ IED ਦੀ ਵਰਤੋਂ ਹੋਈ ਹੈ ਤਾਂ ਉਨ੍ਹਾਂ ਨੇ ਕਿਹਾ ਜਿੰਨੇ ਵੀ ਧਮਾਕੇ ਹੁੰਦੇ ਹਨ, ਉਸ ਵਿੱਚ IED ਯਾਨੀ ਇਮਪਰੋਵਾਇਸ ਐਕਪਲੋਸਿਵ ਡਿਵਾਇਜ਼ (improvised explosive device) ਦੀ ਵਰਤੋਂ ਕੀਤੀ ਜਾਂਦੀ ਹੈ। ਡੀਜੀਪੀ ਨੇ ਕਿਹਾ ਜਿਸ ਨਾਲ ਧਮਾਕਾ ਕੀਤਾ ਗਿਆ, ਉਸ ਦੀ ਤਾਕਤ ਘੱਟ ਸੀ। ਪੁਲਿਸ ਮੁੱਖੀ ਗੌਰਵ ਯਾਦਵ ਨੇ ਸਾਫ ਕੀਤਾ ਕਿ ਧਮਾਕੇ ਵਾਲੀ ਥਾਂ ਤੋਂ ਹੁਣ ਤੱਕ ਕੋਈ ਡੈਟੋਨੇਟਰ ਨਹੀਂ ਮਿਲਿਆ ਹੈ । ਇਸ ਦੇ ਪਿੱਛੇ ਕੀ ਇਰਾਦਾ ਸੀ? ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਡੀਜੀਪੀ ਨੇ ਖੁਲਾਸਾ ਕੀਤਾ ਧਮਾਕੇ ਵਿੱਚ ਕਰੂਡ ਐਕਸਪਲੋਸਿਵ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਨੇ ਦਹਿਸ਼ਤਗਰਦੀ ਐਂਗਲ ਨੂੰ ਵੀ ਨਕਾਰਿਆਂ ਨਹੀਂ ਹੈ ਅਤੇ ਕਿਹਾ ਟਾਇਮਿੰਗ ਨੂੰ ਵੇਖ ਦੇ ਹੋਏ ਇਹ ਮਾਹੌਲ ਵਿਗਾੜਨ ਦੀ ਸਾਜਿਸ਼ ਦੇ ਤਹਿਤ ਵੀ ਕੀਤਾ ਗਿਆ ਧਮਾਕਾ ਹੋ ਸਕਦਾ ਹੈ। ਫਾਰੈਂਸਿਕ ਟੀਮਾਂ ਜਿਵੇਂ-ਜਿਵੇਂ ਲੀਡ ਦੇ ਰਹੀਆਂ ਹਨ, ਉਸ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੋਹਨਿਹਾਲ ਸਿੰਘ ਵੀ ਧਮਾਕੇ ਨੂੰ ਲੈਕੇ ਅਹਿਮ ਖੁਲਾਸੇ ਕੀਤੇ ।

‘ਘਰੇਲੂ ਸਮਾਨ ਨਾਲ ਧਮਾਕਾਖੇਜ ਤਿਆਰ’

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੋਹਨਿਹਾਲ ਸਿੰਘ ਨੇ ਦੱਸਿਆ ਕਿ ਜਿਸ ਚੀਜ਼ ਨਾਲ ਧਮਾਕਾਖੇਜ ਤਿਆਰ ਕੀਤਾ ਗਿਆ ਹੈ, ਉਹ ਵਿੱਚ ਦੇਸੀ ਮਟੀਰੀਅਲ ਦੀ ਵਰਤੋਂ ਕੀਤੀ ਗਈ ਸੀ। ਜਿਸ ਵਿੱਚ ਘਰੇਲੂ ਸਮਾਨ ਨਾਇਟਰੇਟ, ਪਟਾਕਿਆਂ ਵਿੱਚ ਪੈਣ ਵਾਲਾ ਸਮਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਆਮ ਤੌਰ ‘ਤੇ ਇਸ ਤਰ੍ਹਾਂ ਦਾ ਸਮਾਨ ਦਹਿਸ਼ਤਗਰਦੀ ਵਿੱਚ ਘੱਟ ਵੇਖਿਆ ਗਿਆ ਹੈ, ਕੋਈ ਸ਼ੈਤਾਨੀ ਕਰਨ ਵਾਲੇ ਵਿਅਕਤੀ ਦਾ ਕੰਮ ਹੋ ਸਕਦਾ ਹੈ। ਪੁਲਿਸ ਕਮਿਸ਼ਨਰ ਨੇ ਵੀ ਦਾਅਵਾ ਕੀਤਾ ਹੈ ਕਿ ਹੁਣ ਤੱਕ ਕੋਈ ਵੀ ਡੈਟੋਨੇਟਰ ਨਹੀਂ ਮਿਲਿਆ ਹੈ। ਉਨ੍ਹਾਂ ਨੇ ਕਿਹਾ ਹਰ ਸੰਭਾਵਿਤ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਤੋਂ ਸੀਸੀਟੀਵੀ ਖੰਗਾਲਣ ਨਾਲ ਕੁੱਝ ਸੁਰਾਗ ਹੱਥ ਵਿੱਚ ਲੱਹੇ ਹਨ ਪਰ ਉਹ ਫਿਲਹਾਲ ਸ਼ੇਅਰ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਬੰਬ ਧਮਾਕੇ ਦੇ ਲਈ ਰਸੀ ਦੀ ਵਰਤੋਂ ਕੀਤੀ ਗਈ, ਜਿਸ ਦਾ ਜ਼ਿਕਰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵੀ ਕੀਤਾ ਹੈ। ਉਨ੍ਹਾਂ ਨੇ ਕਿਹਾ ਧਾਮਰਿਕ ਥਾਂ ਦੀ ਵਰਤੋਂ ਕਰਕੇ ਕੁਝ ਲੋਕ ਮਾਹੌਲ ਵਿਗਾੜਨਾ ਚਾਹੁੰਦੇ ਹਨ ਪਰ ਪੰਜਾਬ ਪੁਲਿਸ ਉਨ੍ਹਾਂ ਦੇ ਨਾਲ ਖੜੀ ਹੈ। ਹੈਰੀਟੇਜ ਸਟ੍ਰੀਟ ਦੀ ਸਰੁੱਖਿਆ ਹੋਰ ਵਧਾ ਦਿੱਤੀ ਗਈ ਹੈ। ਸੋਮਵਾਰ ਨੂੰ ਹੋਏ ਧਮਾਕੇ ਵਿੱਚ 1 ਸ਼ਖਸ ਦੇ ਜ਼ਖਮੀ ਹੋਣ ਦੀ ਖ਼ਬਰ ਹੈ ।