‘ਦ ਖ਼ਾਲਸ ਬਿਊਰੋ: ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹਰਦੇਵ ਸਿੰਘ ਦਿਲਗੀਰ ਦੇਵ ਥਰੀਕਿਆਂ ਵਾਲਾ ਦਾ ਅੱਜ ਸਵੇਰੇ ਦੇ ਹਾਂਤ ਹੋ ਗਿਆ। ਉਹ 82 ਸਾਲਾਂ ਦੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਥਰੀਕੇ ਵਿਚ ਬਾਅਦ ਦੁਪਹਿਰ ਕਰ ਦਿੱਤਾ ਗਿਆ । ਉਨ੍ਹਾਂ ਅਨੇਕਾਂ ਅਜਿਹੇ ਗੀਤ ਲਿਖੇ ਜੋ ਲੋਕਾਂ ਦੀਆਂ ਜ਼ੁਬਾਨਾਂ ਉਤੇ ਚੜ੍ਹ ਗਏ। ਉਨ੍ਹਾਂ ਦੇ ਲਿਖੇ ਗੀਤਾਂ ਦੀ ਦੁਨੀਆਂ ਭਰ ਵਿੱਚ ਧੂਮ ਰਹੀ।
