India Punjab

ਸ਼ਹੀਦ ਹੋਣ ਦੇ ਬਾਵਜੂਦ 25 ਸਾਲ ਬਾਅਦ ਵੀ ਪਰਿਵਾਰ ਨੇ ਪੁੱਤ ਨੂੰ ਜ਼ਿੰਦਾ ਰੱਖਿਆ! ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ

ਬਿਉਰੋ ਰਿਪੋਰਟ – ਕਾਰਗਿਲ ਦੇ ਸ਼ਹੀਦ ਹੋਏ ਬਲਵਿੰਦਰ ਸਿੰਘ ਦਾ ਪਰਿਵਾਰ 25 ਸਾਲਾਂ ਤੋਂ ਆਪਣੇ ਪੁੱਤਰ ਦੀ ਸ਼ਹਾਦਤ ਨੂੰ ਨਹੀਂ ਭੁੱਲਿਆ ਹੈ। ਸ਼ਹੀਦ ਦੇ ਪਰਿਵਾਰ ਨੇ ਆਪਣੇ ਪੁੱਤਰ ਦੀ ਯਾਦ ਵਿੱਚ ਆਪਣੇ ਘਰ ਵਿੱਚ ਹੀ ਵੱਖ ਤੋਂ ਕਮਰਾ ਬਣਾਇਆ ਹੈ, ਜਿਸ ਵਿੱਚ ਉਸ ਦੀਆਂ ਯਾਦਾਂ ਰੱਖਿਆ ਹਨ। ਉਸ ਦੀ ਸ਼ਹਾਦਤ ਦੇ ਸਮੇਂ ਦਾ ਸਾਰਾ ਸਮਾਨ ਅੱਜ ਵੀ ਸੰਭਾਲ ਕੇ ਰੱਖਿਆ ਗਿਆ ਹੈ। ਸ਼ਹੀਦ ਦੇ ਪਰਿਵਾਰ ਲਈ ਉਨ੍ਹਾਂ ਦਾ ਪੁੱਤਰ ਅੱਜ ਵੀ ਜ਼ਿੰਦਾ ਹੈ, ਰੋਜ਼ਾਨਾ ਉਸ ਦੇ ਕਮਰੇ ਨੂੰ ਸਾਫ ਕੀਤਾ ਜਾਂਦਾ ਹੈ ਅਤੇ ਅਰਦਾਸ ਹੁੰਦੀ ਹੈ। ਹਰ ਸਾਲ ਜ਼ਮੀਨ ਦੇ ਠੇਕੇ ਦਾ ਹਿੱਸਾ ਵੀ ਦਿੱਤਾ ਜਾਂਦਾ ਹੈ।

1999 ਦੀ ਕਾਰਗਿਲ ਦੀ ਜੰਗ ਦੇ ਸ਼ੁਰੂਆਤੀ ਦੌਰ ਵਿੱਚ ਫਾਜ਼ਿਲਕਾ ਦੇ ਪਿੰਡ ਸਾਬੂਆਨਾ ਦਾ ਬਲਵਿੰਦਰ ਸਿੰਘ ਦੁਸ਼ਮਣਾ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਿਆ ਸੀ। ਦੇਸ਼ ਦੀ ਸੁਰੱਖਿਆ ਕਰਦੇ ਸਮੇਂ ਬਲਵਿੰਦਰ ਸਿੰਘ ਨੇ ਆਪਣੀ ਛਾਤੀ ‘ਤੇ ਗੋਲੀਆਂ ਖਾਦੀਆਂ ਸੀ। ਦੇਸ਼ ਦੇ ਲਈ ਬਲਿਦਾਨ ਦਿੱਤਾ ਸੀ ਉਸ ਦਾ ਪਰਿਵਾਰ ਪਿੰਡ ਛੱਡ ਕੇ ਫਾਜ਼ਿਲਕਾ ਦੇ ਆਵਾ ਕਲੋਨੀ ਦਾ ਰਹਿ ਰਿਹਾ ਹੈ।

ਸ਼ਹੀਦ ਦੀ ਮਾਤਾ ਬਚਨ ਕੌਰ ਅਤੇ ਭਾਬੀ ਜਸਵਿੰਦਰ ਕੌਰ ਦੱਸ ਦੀ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ ‘ਤੇ ਮਾਨ ਹੈ। ਉਨ੍ਹਾਂ ਦੱਸਿਆ ਕਿ 25 ਸਾਲ ਬਾਅਦ ਵੀ ਉਨ੍ਹਾਂ ਦਾ ਪੁੱਤਰ ਜ਼ਿੰਦਾ ਹੈ। ਉਨ੍ਹਾਂ ਕਿਹਾ ਘਰ ਵਿੱਚ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸ਼ਹੀਦ ਬਲਵਿੰਦਰ ਸਿੰਘ ਦੇ ਕਮਰੇ ਵਿੱਚ ਜਾਕੇ ਮੱਥਾ ਟੇਕਿਆ ਜਾਂਦਾ ਹੈ ਹਰ ਸਾਲ ਅਖੰਡ ਪਾਠ ਕਰਵਾਇਆ ਜਾਂਦਾ ਹੈ। ਮਾਤਾ ਬਚਨ ਕੌਰ ਦੱਸ ਦੀ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਦੁਸ਼ਮਣਾ ਦੇ ਨਾਲ ਸਿੱਧਾ ਮੁਕਾਬਲਾ ਕੀਤਾ। 5 ਘੰਟੇ ਦੁਸ਼ਮਣਾਂ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਦਾ ਪੁੱਤਰ ਛਾਤੀ ‘ਤੇ ਗੋਲੀਆਂ ਖਾ ਕੇ ਦੇਸ਼ ਦੇ ਲਈ ਸ਼ਹੀਦ ਹੋ ਗਿਆ ਸੀ।

ਇਹ ਵੀ ਪੜ੍ਹੋ –   ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਦੀ ਮਾਰੀ ਠੱਗੀ, ਕੈਨੇਡਾ ਦੀ ਥਾਂ ਭੇਜਿਆ ਕੀਤੇ ਹੋਰ