ਖਾਲੜਾ : ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਸੇ ਦੌਰਾਨ ਖਾਲੜਾ ਤੋਂ ਇੱਕ ਵਾਰ ਫਿਰ ਤੋਂ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ । ਭਾਰਤ ਪਾਕਿਸਤਾਨ ਸਰਹੱਦ ਨੇੜੇ ਕਸਬਾ ਖਾਲੜਾ ਗੁਰਦੁਆਰਾ ਬਾਬਾ ਜਗਤਾ ਜੀ ਨੇੜੇ ਲੰਘਦੀ ਗਲੀ ਵਿੱਚ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੇ ਪਾਵਨ ਅੰਗ ਬੀਤੀ ਰਾਤ ਵੇਲੇ ਖਿਲਰੇ ਪਏ ਦਿਖਾਈ ਦਿੱਤੇ । ਜਿਸ ਕਾਰਨ ਲੋਕਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ ।
ਘਟਨਾ ਤੋਂ ਬਾਅਦ ਪੁਲਿਸ ਨੂੰ ਸੁਚਿਤ ਕੀਤਾ ਗਿਆ ਅਤੇ ਪੁਲਿਸ ਥਾਣਾ ਖਾਲੜਾ ਦੇ ਮੁਖੀ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਪਹੁੰਚੇ। ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਤਾਂ ਜੋ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਇਸੇ ਦੌਰਾਨ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਬੇਅਦਬੀ ਮਾਮਲੇ ਦੀ ਘਟਨਾ ਨੂੰ ਮੁੱਖ ਰੱਖਦਿਆਂ ਪੁਲਿਸ ਥਾਣਾ ਖਾਲੜਾ ਵਿਖੇ ਐਫ.ਆਈ.ਆਰ. ਨੰ.124 ਮਿਤੀ 25-10-2023 ਧਾਰਾ 295 ਅਧੀਨ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸਐਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਸੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ ।
ਖਾਲੜਾ ਵਿਖੇ ਹੋਈ ਇਸ ਬੇਅਦਬੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਅਜਿਹੀਆਂ ਪੀੜਾ ਦੇਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ।
ਪਿੰਡ ਖਾਲੜਾ (ਖੇਮਕਰਨ) 'ਚ ਕਿਸੇ ਪਾਪੀ ਵੱਲੋਂ ਪਾਵਨ ਪਵਿੱਤਰ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਗਲੀਆਂ 'ਚ ਸਾੜਨ ਦੀ ਕੋਸ਼ਿਸ ਕੀਤੀ ਗਈ। ਇਹ ਮੰਦਭਾਗੀ ਖ਼ਬਰ ਜਾਣ ਕੇ ਬਹੁਤ ਦੁੱਖ ਹੋਇਆ।
ਪਿੱਛਲੇ ਕੁੱਝ ਸਾਲਾਂ ਤੋਂ ਕੋਈ ਮਹੀਨਾ ਅਜਿਹਾ ਨਹੀਂ ਲੰਘ ਰਿਹਾ ਜਿਸ ਵਿੱਚ ਸੂਬੇ ਅੰਦਰ ਅਜਿਹੀ ਦੁੱਖਦਾਈ ਘਟਨਾ ਨਾ ਵਾਪਰੀ ਹੋਵੇ। ਮੈਂ ਪੰਜਾਬ ਸਰਕਾਰ ਨੂੰ… pic.twitter.com/NcJi4P85pd— Sukhbir Singh Badal (@officeofssbadal) October 26, 2023
ਟਵੀਟ ਕਰਦਿਆਂ ਬਾਦਲ ਨੇ ਕਿਹਾ ਕਿ ਪਿੰਡ ਖਾਲੜਾ (ਖੇਮਕਰਨ) ‘ਚ ਕਿਸੇ ਪਾਪੀ ਵੱਲੋਂ ਪਾਵਨ ਪਵਿੱਤਰ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਗਲੀਆਂ ‘ਚ ਸਾੜਨ ਦੀ ਕੋਸ਼ਿਸ ਕੀਤੀ ਗਈ। ਇਹ ਮੰਦਭਾਗੀ ਖ਼ਬਰ ਜਾਣ ਕੇ ਬਹੁਤ ਦੁੱਖ ਹੋਇਆ। ਪਿੱਛਲੇ ਕੁੱਝ ਸਾਲਾਂ ਤੋਂ ਕੋਈ ਮਹੀਨਾ ਅਜਿਹਾ ਨਹੀਂ ਲੰਘ ਰਿਹਾ ਜਿਸ ਵਿੱਚ ਸੂਬੇ ਅੰਦਰ ਅਜਿਹੀ ਦੁੱਖਦਾਈ ਘਟਨਾ ਨਾ ਵਾਪਰੀ ਹੋਵੇ। ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਅਜਿਹੀਆਂ ਪੀੜਾ ਦੇਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ। ਨਾਲ ਹੀ ਪੰਥਕ ਆਗੂਆਂ ਨੂੰ ਵੀ ਸਵਾਲ ਹੈ ਕਿ ਹਰ ਮਹੀਨੇ ਹੋ ਰਹੀਆਂ ਇਹਨਾਂ ਬੇਅਦਬੀਆਂ ਲਈ ਨਾ ਤਾਂ ਸਰਕਾਰ ਨੂੰ ਕੁੱਝ ਪੁੱਛਿਆ ਜਾ ਰਿਹਾ ਹੈ ਨਾ ਹੀ ਕੋਈ ਦੋਸ਼ ਤਹਿ ਕੀਤੇ ਜਾ ਰਹੇ ਹਨ।