ਲੁਧਿਆਣਾ ਦੇ ਪਿੰਡ ਜੁਗਿਆਣਾ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਰਵਿਦਾਸ ਜੀ ਮਹਾਰਾਜ ਵਿੱਚ 21 ਅਗਸਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ। ਇੱਕ ਔਰਤਨੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਣੇ ਕੱਪੜੇ ਉਤਾਰ ਕੇ ਸੁੱਟ ਦਿੱਤੇ, ਜਿਸ ਨਾਲ ਸੰਗਤ ਵਿੱਚ ਹੰਗਾਮਾ ਹੋ ਗਿਆ। ਔਰਤ ਦੀ ਪਛਾਣ ਪ੍ਰਕਾਸ਼ ਕੌਰ ਵਜੋਂ ਹੋਈ ਹੈ।
ਇਹ ਘਟਨਾ ਉਸ ਦੇ ਪਤੀ ਹਰਭਜਨ ਸਿੰਘ ਦੀ ਮੌਜੂਦਗੀ ਵਿੱਚ ਵਾਪਰੀ ਅਤੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਸੰਗਤ ਨੇ ਔਰਤ ਨੂੰ ਕਾਬੂ ਕਰ ਲਿਆ, ਪਰ ਉਸ ਦੇ ਇਸ ਕਾਰਨਾਮੇ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੋ ਸਕਿਆ। ਵਾਰਿਸ ਪੰਜਾਬ ਦੇ ਮੈਂਬਰ ਜਸਵੰਤ ਸਿੰਘ ਚੀਮਾ ਦੀ ਸ਼ਿਕਾਇਤ ‘ਤੇ ਸਾਹਨੇਵਾਲ ਥਾਣੇ ਦੀ ਪੁਲਿਸ ਨੇ ਪ੍ਰਕਾਸ਼ ਕੌਰ ਵਿਰੁੱਧ ਧਾਰਾ 298 ਬੀਐਨਐਸ ਅਧੀਨ ਮਾਮਲਾ ਦਰਜ ਕੀਤਾ।
ਜਸਵੰਤ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ। ਉਨ੍ਹਾਂ ਮੁਤਾਬਕ, ਪ੍ਰਕਾਸ਼ ਕੌਰ ਦੇ ਇਸ ਕਾਰਨਾਮੇ ਨੇ ਪੰਜਾਬ ਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਈ ਹੈ। ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਪਰ ਦੋਸ਼ੀ ਔਰਤ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸ ਘਟਨਾ ਨੇ ਸਥਾਨਕ ਲੋਕਾਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ, ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਗੁਰਦੁਆਰੇ ਦੀਆਂ ਚਾਬੀਆਂ ਗੁੰਮ ਹੋਣ ਦੇ ਮਾਮਲੇ ਵਿੱਚ ਕਮੇਟੀ ਨੂੰ ਇੱਕ ਔਰਤ, ਪ੍ਰਕਾਸ਼ ਕੌਰ, ‘ਤੇ ਚੋਰੀ ਦਾ ਸ਼ੱਕ ਹੋਇਆ। ਜਾਂਚ ਅਧਿਕਾਰੀ ਏਐਸਆਈ ਜਸਪ੍ਰੀਤ ਸਿੰਘ ਮੁਤਾਬਕ, ਔਰਤ ਨੂੰ ਪੁੱਛਗਿੱਛ ਲਈ ਗੁਰਦੁਆਰੇ ਬੁਲਾਇਆ ਗਿਆ ਸੀ। ਜਦੋਂ ਕੁਝ ਔਰਤਾਂ ਨੇ ਉਸਦੀ ਭਾਲ ਕਰਨ ਲਈ ਕਿਹਾ, ਤਾਂ ਉਸਨੇ ਗੁੱਸੇ ਵਿੱਚ ਸੰਤੁਲਨ ਗੁਆ ਦਿੱਤਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਣੇ ਕੱਪੜੇ ਉਤਾਰ ਕੇ ਸੁੱਟ ਦਿੱਤੇ। ਇਹ ਘਟਨਾ ਉਸਦੇ ਪਤੀ ਹਰਭਜਨ ਸਿੰਘ ਦੀ ਮੌਜੂਦਗੀ ਵਿੱਚ ਵਾਪਰੀ ਅਤੇ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਧਾਰਾ 298 ਬੀਐਨਐਸ ਅਧੀਨ ਮਾਮਲਾ ਦਰਜ ਕੀਤਾ, ਪਰ ਦੋਸ਼ੀ ਔਰਤ ਅਜੇ ਫਰਾਰ ਹੈ।