Punjab Religion

ਇਤਿਹਾਸਿਕ ਗੁਰਦੁਆਰਾ ਸਾਹਿਬ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਹੋਈ ਬੇਅਦਬੀ

ਤਰਨ ਤਾਰਨ: ਮਾਝੇ ਦੇ ਇਤਿਹਾਸਿਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਅੱਜ ਸਵੇਰੇ ਇੱਕ ਲੱਤ ਤੋਂ ਦਿਵਿਆਂਗ ਨੌਜਵਾਨ ਨੇ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਨਿਤਨੇਮ ਦੇ ਰਹਿਰਾਸ ਸਾਹਿਬ ਦੇ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ। ਇਸ ਨੂੰ ਮੌਕੇ ’ਤੇ ਹਾਜ਼ਰ ਸੰਗਤ ਨੇ ਫੜ੍ਹ ਕੇ ਕੁਟਾਪਾ ਚਾੜ੍ਹਨ ਉਪਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ।

ਘਟਨਾ ਦਾ ਪਤਾ ਲੱਗਦਿਆਂ ਥਾਣਾ ਝਬਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਸੋਹਲ ਅਤੇ ਸਰੂਪ ਸਿੰਘ ਭੁੱਚਰ ਦੀ ਅਗਵਾਈ ਵਿਚ ਸਿੰਘ ਮੌਕੇ ‘’ਤੇ ਪਹੁੰਚੇ ਜਿਨ੍ਹਾਂ ਨੇ ਪੁਲਿਸ ਕੋਲੋਂ ਬਾਰੀਕੀ ਨਾਲ ਜਾਂਚ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਝਬਾਲ ਦੇ ਐਸਐਚਓ ਜੱਸਾ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਭੋਜੀਆਂ ਪਹਿਲਾਂ ਵੀ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਜਾਂਦਾ ਸੀ ਅਤੇ 10-15 ਸਾਲ ਤੋਂ ਹੀ ਇੱਥੇ ਸੇਵਾ ਕਰ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਅੱਜ ਅਚਾਨਕ ਉਸ ਦੇ ਦਿਮਾਗ ਵਿੱਚ ਕੀ ਆਇਆ ਉਸ ਨੇ ਦਰਬਾਰ ਸਾਹਿਬ ਵਿੱਚੋਂ ਗੁਟਕਾ ਸਾਹਿਬ ਲਿਆ ਕੇ ਉਸ ਦੀ ਬੇਅਦਬੀ ਕਰ ਦਿੱਤੀ। ਫਿਲਹਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ 295 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ – ਬੇਅਦਬੀ ਮਾਮਲੇ ’ਚ ਸੌਦਾ ਸਾਧ ਨੂੰ ਵੱਡਾ ਝਟਕਾ! ਮੁੱਖ ਮੁਲਜ਼ਮ ਬਣੇਗਾ ਸਰਕਾਰੀ ਗਵਾਹ!