‘ਦ ਖ਼ਾਲਸ ਬਿਊਰੋ : ਨਾਭਾ ਦੇ ਪਿੰਡ ਲੱਧਾਹੇੜੀ ਦੇ ਗੁਰੂ ਘਰ ‘ਚ ਇੱਕ ਹੋਰ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਨੌਜਵਾਨ ਨੇ ਗੁਰਦੁਆਰਾ ਸਾਹਿਬ ਵਿਖੇ ਨੰਗੇ ਸਿਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਵਿਅਕਤੀ ਨੇ ਬੂਟ ਪਾ ਕੇ ਗੁਰੂ ਘਰ ‘ਚ ਵੜਨ ਦੀ ਕੋਸ਼ਿਸ਼ ਕੀਤੀ। ਜਦੋਂ ਗ੍ਰੰਥੀ ਸਿੰਘ ਵੱਲੋਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨੌਜਵਾਨ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ। ਨੌਜਵਾਨ ‘ਤੇ ਨਸ਼ੇ ‘ਚ ਧੁੱਤ ਹੋਣ ਦੇ ਦੋਸ਼ ਲੱਗੇ ਹਨ। ਕਾਫ਼ੀ ਮੁਸ਼ਕਿਲ ਨਾਲ ਪਿੰਡ ਦੇ ਲੋਕਾਂ ਨੇ ਉਸਨੂੰ ਬਾਹਰ ਕੱਢਿਆ।
