‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ 20 ਸਾਲ ਕੈਦ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਗੁਰਮੀਤ ਰਾਮ ਰਹੀਮ ਨੂੰ ਰੋਹਤਕ ਤੋਂ ਗੁਰੂਗ੍ਰਾਮ ਦਾਖਿਲ ਕਰਵਾਇਆ ਗਿਆ ਹੈ।
ਜਾਣਕਾਰੀ ਉਸਦੇ 3 ਜੂਨ ਨੂੰ ਰੋਹਤਕ ਦੇ ਪੀਜੀਆਈ ਵਿੱਚ ਕੁੱਝ ਟੈਸਟ ਕੀਤੇ ਗਏ ਸਨ ਤੇ ਗੁਰਮੀਤ ਰਾਮ ਰਹੀਮ ਨੇ ਢਿੱਡ ਦਰਦ ਦੀ ਸ਼ਿਕਾਇਤ ਦੱਸੀ ਸੀ। ਹਾਲਾਂਕਿ ਕੋਰੋਨਾ ਦਾ ਟੈਸਟ ਕਰਵਾਉਣ ਤੋਂ ਇਨਕਾਰ ਵੀ ਕਰ ਦਿੱਤਾ ਸੀ।
ਸੁਨਾਰੀਆ ਜੇਲ੍ਹ ਦੇ ਸੁਪਰੀਂਟੈਂਡੇਂਟ ਸੁਨੀਲ ਸਾਂਗਵਾਨ ਨੇ ਪੀਟੀਆਈ ਨੂੰ ਦੱਸਿਆ ਹੈ ਕਿ ਰਾਮ ਰਹੀਮ ਦੀ ਸਿਹਤ ਨਾਲ ਜੁੜੇ ਟੈਸਟ ਪੀਜੀਆਈ ਵਿਚ ਪੂਰੇ ਨਹੀਂ ਹੋਏ ਹਨ। ਹੁਣ ਜਾਂਚ ਲਈ ਮੇਦਾਂਤਾ ਹਸਪਤਾਲ ਲਿਜਾਂਦਾ ਜਾਵੇਗਾ।ਇਸ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।