India Punjab

ਡੇਰਾ ਬਿਆਸ ਵੱਲੋਂ ਇੱਕ ਹੋਰ ਵੱਡਾ ਐਲਾਨ! ਨਵੇਂ ਜ਼ੋਨਲ ਸੈਕਟਰੀ ਤੇ ਸਟੇਟ ਕੋਆਰਡੀਨੇਟਰ ਨਿਯੁਕਤ, ਪੰਜਾਬ ਦੀ ਵਾਗਡੋਰ ਡਾ. ਕੇ ਡੀ ਸਿੰਘ ਦੇ ਹੱਥ

ਬਿਉਰੋ ਰਿਪੋਰਟ: ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ (Gurinder Singh Dhillon) ਵੱਲੋਂ ਆਪਣਾ ਉਤਰਾਅਧਿਕਾਰੀ ਐਲਾਨਣ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਡੇਰਿਆਂ ਦੀ ਸੇਵਾ ਲਈ ਜਥੇਬੰਦਕ ਢਾਂਚੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸ ਦੇ ਤਹਿਤ ਅਤੇ ਸੂਬਾ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ 3 ਜ਼ੋਨ ਬਣਾਏ ਗਏ ਹਨ। ਨਵੇਂ ਜ਼ੋਨਲ ਸੈਕਟਰੀ ਅਤੇ ਸਟੇਟ ਕੋਆਰਡੀਨੇਟਰਾਂ ਦੇ ਨਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਹਨ। ਜ਼ੋਨ 1 ਵਿੱਚ ਪੰਜਾਬ ਦੀ ਜ਼ਿੰਮੇਵਾਰੀ ਡਾ. ਕੇ ਡੀ ਸਿੰਘ ਨੂੰ ਸੌਂਪੀ ਗਈ ਹੈ।

ਡੇਰੇ ਵੱਲੋਂ ਇਸ ਨਵੇਂ ਐਲਾਨ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਜ਼ੋਨ 1 ਵਿਚ ਪੰਜਾਬ ਦੀ ਜ਼ਿੰਮੇਵਾਰੀ ਡਾ. ਕੇ ਡੀ ਸਿੰਘ, ਹਿਮਾਚਲ ਪ੍ਰਦੇਸ਼-1 ਦੀ ਜ਼ਿੰਮੇਵਾਰੀ ਮਾਨ ਸਿੰਘ ਕਸ਼ਿਅੱਪ, ਹਿਮਾਚਲ ਪ੍ਰਦੇਸ਼-2 ਦੀ ਜ਼ਿੰਮੇਵਾਰੀ ਮਨਚੰਦ ਚੌਹਾਨ, ਜੰਮੂ-ਕਸ਼ਮੀਰ ਦੇ ਵੇਦ ਰਾਜ ਅੰਗੂਰਾਣਾ, ਉੱਤਰਾਖੰਡ ਦੀ ਜ਼ਿੰਮੇਵਾਰੀ ਸਚਿਨ ਚੋਪੜਾ ਅਤੇ ਹਰਿਆਣਾ ਦੀ ਜ਼ਿੰਮੇਵਾਰੀ ਮੁਕੇਸ਼ ਤਲਵਾਰ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਜ਼ੋਨ 2 ਵਿੱਚ ਰਾਜਸਥਾਨ ਦੀ ਜ਼ਿੰਮੇਵਾਰੀ ਸੀਤਾ ਰਾਮ ਚੋਪੜਾ, ਮੱਧ ਪ੍ਰਦੇਸ਼ ਦੀ ਮਿਆਂਕ ਸੇਠੀ ਅਤੇ ਛੱਤੀਸਗੜ੍ਹ ਦੀ ਜ਼ਿੰਮੇਵਾਰੀ ਰਵੀ ਪਟਨਾਨੀ ਨੂੰ ਦਿੱਤੀ ਗਈ ਹੈ।

ਜ਼ੋਨ 3 ਵਿੱਚ 9 ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਪਾਮਲ ਕਪੂਰ ਨੂੰ ਪੱਛਮੀ ਬੰਗਾਲ ਅਤੇ ਸਿੱਕਮ, ਅਜੀਤਪਾਲ ਸਿੰਘ ਗਾਬੜੀਆ ਨੂੰ ਮਹਾਰਾਸ਼ਟਰ 1, ਹਿਤੇਨ ਸੇਠੀ ਨੂੰ ਮਹਾਰਾਸ਼ਟਰ-2, ਪ੍ਰਕਾਸ਼ ਕੁਕਰੇਜਾ ਨੂੰ ਗੁਜਰਾਤ, ਰਾਜੇਸ਼ ਪਰੂਥੀ ਨੂੰ ਨੇਪਾਲ, ਰਫੀਕ ਅਹਿਮਦ ਨੂੰ ਕਰਨਾਟਕ, ਕੇਰਲ ਅਤੇ ਤਾਮਿਲਨਾਡੂ, ਆਰ. ਸ਼ੰਕਰ ਨੂੰ ਆਂਧਰਾ ਪ੍ਰਦੇਸ਼, ਲਕਸ਼ਮਣ ਟੀ ਨਾਨਵਾਨੀ ਨੂੰ ਤੇਲੰਗਾਨਾ, ਹਰੀਸ਼ ਮੁੰਜਾਲ ਬਿਹਾਰ, ਝਾਰਖੰਡ, ਸਿੱਕਮ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀਆਂ ਗਈਆਂ ਹਨ।

ਦੱਸ ਦੇਈਏ ਡੇਰੇ ਵੱਲੋਂ ਚਿੱਠੀ ਜਾਰੀ ਕਰਦਿਆਂ ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ ਡੇਰੇ ਦੀਆਂ ਸੁਸਾਇਟੀਆਂ ਦਾ ਪ੍ਰਸ਼ਾਸਨਿਕ ਸਰਪ੍ਰਸਤ ਐਲਾਨਿਆ ਗਿਆ ਹੈ। ਇਹ ਅੱਗੇ ਵਾਰਿਸ ਬਣਾਉਣ ਦੀ ਪਲਾਨਿੰਗ ਦਾ ਹਿੱਸਾ ਹੈ।