Punjab

ਘਰ ‘ਚ ਬੱਚਾ ਹੈ ਤਾਂ ਇਹ ਖਬਰ ਜ਼ਰੂਰ ਵੇਖੋ ! ਕਿਉਂਕਿ ਜ਼ਿੰਦਗੀ ਪਛਤਾਉਣ ਦਾ ਮੌਕਾ ਨਹੀਂ ਦਿੰਦੀ

ਬਿਉਰੋ ਰਿਪੋਰਟ : ਕਈ ਵਾਰ ਮਾਪਿਆਂ ਦੀ ਛੋਟੀ ਲਾਪਰਵਾਹੀ ਜ਼ਿੰਦਗੀ ‘ਤੇ ਭਾਰੀ ਪੈ ਸਕਦੀ ਹੈ । ਅਜਿਹਾ ਲਗਾਤਾਰ ਦੂਜਾ ਮਾਮਲਾ ਸਾਹਮਣੇ ਆਇਆ ਹੈ,ਜੋ ਹਰ ਇੱਕ ਮਾਪਿਆਂ ਨੂੰ ਅਲਰਟ ਕਰਨ ਵਾਲਾ ਹੈ । ਮੁਹਾਲੀ ਦੇ ਨਜ਼ਦੀਕ ਡੇਰਾਬੱਸੀ ਵਿੱਚ 2 ਸਾਲਾਂ ਸੁਮਨ ਦੀ ਬਾਲਟੀ ਵਿੱਚ ਡਿੱਗਣ ਦੀ ਵਜ੍ਹਾ ਕਰਕੇ ਮੌਤ ਹੋ ਗਈ ਹੈ । ਘਰ ਵਿੱਚ ਬੱਚੀ ਖੇਡ ਰਹੀ ਸੀ ਮਾਂ ਕੰਮ ਕਰ ਰਹੀ ਸੀ,ਪਿਤਾ ਘਰ ਨਹੀਂ ਸਨ । ਖੇਡਦੇ ਖੇਡਦੇ ਬੱਚੀ ਵੇੜੇ ਵਿੱਚ ਰੱਖੀ ਪਾਣੀ ਨਾਲ ਭਰੀ ਪਾਲਟੀ ਦੇ ਕੋਲ ਪਹੁੰਚ ਗਈ,ਬੈਲੰਸ ਵਿਗੜਿਆ ਮੂੰਹ ਪਾਲਟੀ ਦੇ ਅੰਦਰ ਚੱਲਾ ਗਿਆ ਪੈਰੇ ਉੱਤੇ ਹੋ ਗਏ ਮਿੰਟਾਂ ਵਿੱਚ ਬੱਚੀ ਦੇ ਸਾਹ ਰੁੱਕ ਗਏ । ਮਾਂ ਨੇ ਜਦੋਂ ਵੇਖਿਆ ਕਿ ਕਾਫੀ ਦੇਰ ਹੋ ਗਈ ਹੈ ਬੱਚੀ ਦੀ ਕੋਈ ਅਵਾਜ਼ ਨਹੀਂ ਆਈ ਤਾਂ ਵੇਖਿਆ ਤਾਂ ਹੋਸ਼ ਉੱਡ ਗਏ ।

ਮਾਂ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਬੱਚੀ ਨੂੰ ਹਸਪਤਾਲ ਲੈਕੇ ਗਈ ਪਰ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਸੁਮਨ 2 ਸਾਲ ਦੀ ਜ਼ਿੰਦਗੀ ਭੋਗ ਕੇ ਦੁਨੀਆ ਤੋਂ ਜਾ ਚੁੱਕੀ ਸੀ । ਇਹ ਕੋਈ ਪਹਿਲਾਂ ਮਾਮਲਾ ਨਹੀਂ ਕੁਝ ਮਹੀਨੇ ਪਹਿਲਾਂ ਹੁਸ਼ਿਆਰਪੁਰ ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ । ਡੇਢ ਸਾਲ ਦਾ ਬੱਚਾ ਇਸੇ ਤਰ੍ਹਾਂ ਵੇੜੇ ਵਿੱਚ ਖੇਡ ਰਿਹਾ ਸੀ । ਪਿਤਾ ਵਿਦੇਸ਼ ਵਿੱਚ ਰਹਿੰਦਾ ਸੀ,ਮਾਂ ਫੋਨ ‘ਤੇ ਪਤੀ ਨਾਲ ਗੱਲ ਕਰ ਰਹੀ ਸੀ,ਬੱਚੇ ਦਾ ਦਾਦਾ ਦੂਜੇ ਕਮਰੇ ਵਿੱਚ ਸੀ,ਬੱਚਾ ਬਾਲਟੀ ਕੋਲ ਪਹੁੰਚਿਆ ਅਤੇ ਬੈਲੰਸ ਵਿਗੜ ਗਿਆ ਅਤੇ ਮੂੰਹ ਹੇਠਾਂ ਬਾਲਟੀ ਵਿੱਚ ਚੱਲਾ ਗਿਆ । ਮਾਂ ਨੇ ਸਮਝਿਆ ਬੱਚਾ ਦਾਦੇ ਕੋਲ ਹੈ ਦਾਦੇ ਨੇ ਸਮਝਿਆ ਪੋਤਰਾ ਮਾਂ ਦੇ ਕੋਲ ਪਰ ਜਦੋਂ ਬੱਚੇ ਦਾ ਪਤਾ ਚੱਲਿਆ ਸਭ ਕੁਝ ਖਤਮ ਹੋ ਚੁੱਕਾ ਸੀ ।

ਕੋਈ ਵੀ ਮਾਪੇ ਆਪਣੇ ਬੱਚੇ ਦੇ ਦੁਸ਼ਮਣ ਨਹੀਂ ਹੁੰਦੇ ਹਨ ਪਰ ਲਾਪਰਵਾਹੀ ਜ਼ਿੰਦਗੀ ‘ਤੇ ਭਾਰੀ ਪੈ ਸਕਦੀ ਹੈ । 2 ਘਟਨਾਵਾਂ ਹਰ ਇੱਕ ਮਾਪਿਆਂ ਲਈ ਵੱਡਾ ਸਬਕ ਹੈ,ਘਰ ਵਿੱਚ ਛੋਟਾ ਬੱਚਾ ਹੈ ਤਾਂ ਬਹੁਤ ਜ਼ਿਆਦਾ ਅਲਰਟ ਰਹਿਣ ਦੀ ਜ਼ਰੂਰਤ ਹੈ।