Punjab

ਸਿੱਖਿਆ ਵਿਭਾਗ ਨੂੰ ਮੁੜ ਖਾਣੀ ਪਈ ਮੂੰਹ ਦੀ

‘ਦ ਖ਼ਾਲਸ ਬਿਊਰੋ :- ਸਿੱਖਿਆ ਵਿਭਾਗ ਨੇ ਅੱਜ ਇੱਕ ਪੱਤਰ ਜਾਰੀ ਕਰਕੇ ਨਵੇਂ ਭਰਤੀ ਹੋਏ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰਾਂ ਦੀਆਂ ਬਦਲੀਆਂ ਦੇ ਹੁਕਮ ਵਾਪਸ ਲੈ ਲਏ ਹਨ। ਵਿਭਾਗ ਦੇ ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰਾਂ ਦੀ ਬਦਲੀ ਸਬੰਧੀ ਪਹਿਲਾ ਜਾਰੀ ਕੀਤਾ ਪੱਤਰ ਵਾਪਸ ਲੈ ਲਿਆ ਗਿਆ ਹੈ। ਸਿੱਖਿਆ ਸਕੱਤਰ ਦੇ ਦਸਖਤਾਂ ਹੇਠ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਬਦਲੀ ਨੀਤੀ 2019 ਦੀ ਮੱਦ ਨੰਬਰ ਅੱਠ ਵਿੱਚ ਤਿੰਨ ਸਾਲ ਦੀ ਲਾਈ ਸ਼ਰਤ ਵਾਪਸ ਲੈ ਲਈ ਗਈ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਸਿੱਖਿਆ ਵਿਭਾਗ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਹੋਵੇ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੁਗਲਕੀ ਫੈਸਲੇ ਲੈਣ ਲਈ ਜਾਣੇ ਜਾਂਦੇ ਹਨ।